ਬਠਿੰਡਾ: ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਪੇਅ ਕਮੀਸ਼ਨ ਦੇ ਖ਼ਿਲਾਫ਼ ਡਾਕਟਰਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਅਗਵਾਈ ਕਰ ਰਹੇ ਡਾ. ਗੁਰਮੇਲ ਦੀ ਬਦਲੀ ਪੰਜਾਬ ਰਾਜਸਥਾਨ ਬਾਰਡਰ ਤੇ ਕਸਬਾ ਪੰਜ ਕੋਸੀ ਦੀ ਕਰ ਦਿੱਤੀ ਗਈ ਜਿਸ ਦੇ ਚੱਲਦਿਆਂ ਡਾਕਟਰਾਂ ਵਿਚ ਰੋਹ ਹੋਰ ਵਧ ਗਿਆ ਹੈ।
ਪ੍ਰਦਰਸ਼ਨਕਾਰੀਆਂ ਨੇ ਆਪਣਾ ਸੰਘਰਸ਼ ਤੇਜ਼ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਆਪਣੀਆਂ ਸਮੁੱਚੀਆਂ ਸੇਵਾਵਾਂ ਬੰਦ ਕਰ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨਗੇ। ਇਸ ਦੌਰਾਨ ਕਿਸਾਨਾਂ ਵੱਲੋਂ ਵੀ ਡਾਕਟਰਾਂ ਦੇ ਇਸ ਪ੍ਰਦਰਸ਼ਨ ਦਾ ਸਾਥ ਦਿੰਦਿਆਂ ਉਨ੍ਹਾਂ ਨਾਲ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਪ੍ਰਦਰਸ਼ਨਕਾਰੀ ਡਾਕਟਰ ਨੇ ਕਿਹਾ ਕਿ ਜੇਕਰ ਡਾ. ਗੁਰਮੇਲ ਦੀ ਬਦਲੀ ਰੱਦ ਨਾ ਕੀਤੀ ਗਈ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ ਅਤੇ ਆਪਣੀਆਂ ਸਮੁੱਚੀਆਂ ਸੇਵਾਵਾਂ ਠੱਪ ਕਰ ਦੇਣਗੇ। ਇਸ ਮੌਕੇ ਡਾਕਟਰ ਵੱਲੋਂ ਆਪਣੇ ਹੱਥਾਂ ਵਿਚ ਤਖ਼ਤੀ ਫੜੀ ਹੋਈ ਸੀ ਕਿ ਮੈਂ ਵੀ ਹਾਂ ਡਾ. ਗੁਰਮੇਲ ਸਿੰਘ ਹਾਂ। ਇਹ ਤਖਤੀ ਫੜ੍ਹ ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਵੀ ਸਰਕਾਰ ਖਿਲਾਫ਼ ਡਟ ਕੇ ਸੰਘਰਸ਼ ਕਰਨਗੇ।
ਇਸ ਪ੍ਰਦਰਸ਼ਨ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਮੋਠੂ ਸਿੰਘ ਕੋਟੜਾ ਨੇ ਕਿਹਾ ਕਿ ਡਾਕਟਰਾਂ ਦੀਆਂ ਮੰਗਾਂ ਮਨਵਾਉਣ ਲਈ ਹਰ ਤਰ੍ਹਾਂ ਨਾਲ ਸਹਿਯੋਗ ਦੇਣਗੇ।
ਇਹ ਵੀ ਪੜ੍ਹੋ:ਮਾਨਸਾ: ਬਿਜਲੀ ਸੰਕਟ ਨੂੰ ਲੈਕੇ SAD-BSP ਵੱਲੋਂ ਬਿਜਲੀ ਗਰਿੱਡ ਬਾਹਰ ਜ਼ਬਰਦਸਤ ਪ੍ਰਦਰਸ਼ਨ