ETV Bharat / state

Expectations From The Budget : ਭਗਵੰਤ ਮਾਨ ਸਰਕਾਰ ਦੇ ਪਹਿਲੇ ਬਜਟ ਤੋਂ ਕਿਸਾਨਾਂ ਨੂੰ ਵੱਡੀਆਂ ਉਮੀਦਾਂ, ਪੜ੍ਹੋ ਕਿਹੜੀ ਮੰਗ ਕੀਤੀ - ਖੇਤੀਬਾੜੀ ਯੂਨੀਵਰਸਿਟੀ ਵਿਚ ਵੀ ਚੰਗੇ ਸੁਧਾਰਾਂ ਦੀ ਲੋੜ

ਬਠਿੰਡਾ ਦੇ ਕਿਸਾਨਾਂ ਨੂੰ ਭਗਵੰਤ ਮਾਨ ਸਰਕਾਰ ਦੇ 2023-24 ਦੇ ਪਹਿਲੇ ਬਜਟ ਤੋਂ ਕਾਫੀ ਉਮੀਦਾਂ ਹਨ। ਕਿਸਾਨਾਂ ਨੇ ਸਰਕਾਰ ਤੋਂ ਚੌਵੀ ਘੰਟਿਆਂ ਦੀ ਥਾਂ 8 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਦੀ ਮੰਗ ਕੀਤੀ ਹੈ।

Farmers have big expectations from Bhagwant Mann government's first budget
Expectations From The Budget : ਭਗਵੰਤ ਮਾਨ ਸਰਕਾਰ ਦੇ ਪਹਿਲੇ ਬਜਟ ਤੋਂ ਕਿਸਾਨਾਂ ਨੂੰ ਵੱਡੀਆਂ ਉਮੀਦਾਂ, ਪੜ੍ਹੋ ਕਿਹੜੀ ਮੰਗ ਕੀਤੀ
author img

By

Published : Mar 8, 2023, 9:30 PM IST

Expectations From The Budget : ਭਗਵੰਤ ਮਾਨ ਸਰਕਾਰ ਦੇ ਪਹਿਲੇ ਬਜਟ ਤੋਂ ਕਿਸਾਨਾਂ ਨੂੰ ਵੱਡੀਆਂ ਉਮੀਦਾਂ, ਪੜ੍ਹੋ ਕਿਹੜੀ ਮੰਗ ਕੀਤੀ

ਬਠਿੰਡਾ : ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਜਾ ਰਹੇ 2024 ਸੂਬੇ ਦੇ ਪਲੇਠੇ ਬਜਟ ਨੂੰ ਲੈ ਕੇ ਕਿਸਾਨਾਂ ਨੂੰ ਵੱਡੀਆਂ ਉਮੀਦਾਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਜੋ ਵੀ ਬਜਟ ਲੈ ਕੇ ਆਵੇ ਉਸ ਵਿਚ ਪੰਜਾਬ ਦੀ ਕਿਸਾਨ ਪੱਖੀ ਫੈਸਲੇ ਲਏ ਜਾਣੇ ਜਰੂਰੀ ਹਨ। ਇਸੇ ਮੁੱਦੇ ਉੱਤੇ ਵੱਖ ਵੱਖ ਪਿੰਡਾਂ ਨਾਲ ਸਬੰਧਤ ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੀ ਦਿਨੀਂ ਭਗਵੰਤ ਮਾਨ ਵੱਲੋਂ ਪੰਜਾਬ ਵਿਧਾਨ ਸਭਾ ਜੋ ਪੱਖ ਰੱਖਿਆ ਗਿਆ ਹੈ ਕਿ ਕਿਸਾਨਾਂ ਨੂੰ 24 ਘੰਟੇ ਬਿਜਲੀ ਦੀ ਸਪਲਾਈ ਮਿਲੇਗੀ, ਉਸ ਦੀ ਥਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ 8 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਦੇਵੇ। ਕਿਉਂਕਿ ਜੇਕਰ ਉਹ ਚੌਵੀ ਘੰਟੇ ਬਿਜਲੀ ਦੀ ਸਪਲਾਈ ਦਿੰਦੇ ਹਨ ਤਾਂ ਇਸ ਨਾਲ ਕਿਸਾਨ ਅਵੇਸਲਾ ਹੋ ਜਾਂਦਾ ਅਤੇ ਉਸ ਵੱਲੋਂ ਬੇਫਾਲਤੂ ਮੋਟਰਾਂ ਚਲਾ ਕੇ ਪਾਣੀ ਦੀ ਬਰਬਾਦੀ ਕੀਤੀ ਜਾਂਦੀ ਹੈ।

ਨਹਿਰਾਂ ਵਿੱਚ ਪੂਰਾ ਰੱਖਿਆ ਜਾਵੇ ਪਾਣੀ : ਕਿਸਾਨਾਂ ਨੇ ਗੱਲ ਕਰਦਿਆਂ ਕਿਹਾ ਕਿ ਪਾਣੀ ਦੀ ਦੁਰਵਰਤੋਂ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਡਿਗਦਾ ਜਾ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੀਆਂ ਨਹਿਰਾਂ ਵਿੱਚ ਪਾਣੀ ਦੀ ਸਪਲਾਈ ਨੂੰ ਨਿਰਵਿਘਨ ਜਾਰੀ ਰੱਖੇ ਤਾਂ ਜੋ ਟੇਲਾ ਅਤੇ ਕਸੀਆਂ ਵਿੱਚ ਪਾਣੀ ਪਹੁੰਚ ਸਕੇ ਅਤੇ ਕਿਸਾਨਾਂ ਨੂੰ ਬਿਜਲੀ ਦੀਆਂ ਮੋਟਰਾਂ ਚਲਾਉਣ ਦੀ ਲੋੜ ਹੀ ਨਾ ਪਵੇ। ਕਿਸਾਨਾਂ ਦਾ ਕਹਿਣਾ ਹੈ ਕਿ ਬਜ਼ਾਰਾਂ ਵਿਚ ਵੱਡੀ ਪੱਧਰ ਉੱਤੇ ਨਕਲੀ ਬੀਜ, ਸਪਰੇਹਾਂ ਅਤੇ ਖਾਦਾਂ ਉਪਲਬਧ ਹਨ, ਜਿਨ੍ਹਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹਨਾਂ ਲੋਕਾਂ ਵੱਲੋਂ ਕਿਸਾਨੀ ਨੂੰ ਵੱਡੀ ਢਾਹ ਲਾਈ ਜਾ ਰਹੀ ਹੈ ਜਿਸ ਨਾਲ ਕਿਸਾਨੀ ਵਿੱਚ ਲਗਾਤਾਰ ਨਿਘਾਰ ਆ ਰਿਹਾ ਹੈ।

ਇਹ ਵੀ ਪੜ੍ਹੋ: Women Day 2023: ਔਰਤਾਂ ਨੇ ਬੀਕੇਯੂ ਉਗਰਾਹਾਂ ਦੇ ਝੰਡੇ ਥੱਲੇ ਮਨਾਇਆ ਕੌਮਾਂਤਰੀ ਔਰਤ ਦਿਵਸ, ਸੰਘਰਸ਼ਾਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਕੀਤਾ ਅਹਿਦ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਵੀ ਚੰਗੇ ਸੁਧਾਰਾਂ ਦੀ ਲੋੜ : ਉਨ੍ਹਾਂ ਕਿਹਾ ਕਿ ਸਰਕਾਰ ਇਹ ਤੈਅ ਕਰੇ ਕਿ ਉਹ ਦੁਕਾਨਾਂ ਤੋਂ ਸੈਂਪਲ ਲੈਣ ਦੀ ਥਾਂ ਰੇਹਾ ਸਪਰੇਹਾਂ ਤੇ ਬੀਜਾਂ ਦੇ ਸੈਂਪਲ ਖੇਤਾਂ ਵਿੱਚ ਆ ਕੇ ਲੈਣ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਵੀ ਚੰਗੇ ਸੁਧਾਰਾਂ ਦੀ ਲੋੜ ਹੈ। ਜੇਕਰ ਯੁਨੀਵਸਟੀ ਹੀ ਉਨ੍ਹਾਂ ਨੂੰ ਚੰਗੇ ਬੀਜ ਰੇਹਾਂ ਅਤੇ ਸਪਰੇਆਂ ਉਪਲੱਬਧ ਕਰਾਏ ਤਾਂ ਉਹਨਾਂ ਨੂੰ ਬਾਜ਼ਾਰ ਵਿਚ ਇਹ ਚੀਜ਼ਾਂ ਖਰੀਦਣ ਦੀ ਲੋੜ ਹੀ ਨਾ ਪਵੇ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਰੀਆਂ ਫਸਲਾਂ ਤੇ ਐਮਐਸਪੀ ਲਾਗੂ ਕਰੇ ਤਾਂ ਜੋ ਕਿਸਾਨ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿਚੋਂ ਨਿਕਲ ਸਕੇ ਅਤੇ ਖਰਾਬ ਹੋ ਰਹੇ ਕੁਦਰਤੀ ਵਾਤਾਵਰਨ ਨੂੰ ਬਚਾਇਆ ਜਾ ਸਕੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.