ETV Bharat / state

ਕਿਸਾਨ ਮੋਰਚੇ ਤੋਂ ਬਿਮਾਰ ਹੋ ਕੇ ਘਰ ਪਰਤੇ ਕਿਸਾਨ ਦੀ ਮੌਤ

ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਬਾਰਡਰਾਂ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਇੱਕ ਹੋਰ ਨੁਮਾਇੰਦੇ ਦੀ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦਾ ਨਾਂਅ ਗੁਰਪਿਆਰ ਸਿੰਘ ਹੈ।

ਫ਼ੋਟੋ
ਫ਼ੋਟੋ
author img

By

Published : Dec 27, 2020, 12:08 PM IST

ਬਠਿੰਡਾ: ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਬਾਰਡਰਾਂ ਉੱਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦਾ ਨਾਂਅ ਗੁਰਪਿਆਰ ਸਿੰਘ ਹੈ ਤੇ ਉਨ੍ਹਾਂ ਦੀ ਉਮਰ 61 ਸਾਲ ਦੱਸੀ ਜਾ ਰਹੀ ਹੈ। ਗੁਰਪਿਆਰ ਸਿੰਘ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਦਾ ਵਸਨੀਕ ਸੀ।

ਵੇਖੋ ਵੀਡੀਓ

ਕਿਸਾਨ ਆਗੂ ਨੇ ਕਿਹਾ ਕਿ ਮ੍ਰਿਤਕ ਕਿਸਾਨ ਗੁਰਪਿਆਰ ਸਿੰਘ ਬੀਤੇ ਦਿਨੀਂ ਬਿਮਾਰ ਹੋ ਗਿਆ ਸੀ ਜਿਸ ਨੂੰ ਅੰਦੋਲਨ ਤੋਂ ਇਲਾਜ ਲਈ ਪਿੰਡ ਲਿਆਇਆ ਗਿਆ ਸੀ ਅਤੇ ਪਿੰਡ ਪਹੁੰਚਣ 'ਤੇ ਹੀ ਉਸ ਦੀ ਮੌਤ ਹੋ ਗਈ।

26 ਨਵੰਬਰ ਤੋਂ ਦਿੱਲੀ ਅੰਦੋਲਨ 'ਚ ਸ਼ਾਮਲ ਸੀ ਗੁਰਪਿਆਰ ਸਿੰਘ

ਕਿਸਾਨ ਆਗੂ ਨੇ ਕਿਹਾ ਕਿ ਮ੍ਰਿਤਕ ਕਿਸਾਨ ਬੀਕੇਯੂ (ਡਕੌਂਦਾ) ਦਾ ਸਰਗਰਮ ਮੈਂਬਰ ਸੀ ਤੇ 26 ਨਵੰਬਰ ਤੋਂ ਹੀ ਦਿੱਲੀ ਸੰਘਰਸ਼ ਵਿੱਚ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਤੋਂ ਲਗਾਤਾਰ ਹੀ ਦਿੱਲੀ ਧਰਨੇ ਵਿੱਚ ਡੱਟਿਆ ਹੋਇਆ ਸੀ।

ਗੁਰਪਿਆਰ ਨੂੰ ਸਨਮਾਨ ਨਾਲ ਕੀਤਾ ਅਲਵਿਦਾ

ਅੱਜ ਮ੍ਰਿਤਕ ਕਿਸਾਨ ਦੇ ਸਸਕਾਰ ਮੌਕੇ ਬੀਕੇਯੂ ਏਕਤਾ (ਡਕੌਦਾ) ਦਾ ਝੰਡਾ ਮ੍ਰਿਤਕ ਦੇਹ ਉੱਤੇ ਪਾ ਕੇ ਸਨਮਾਨ ਦਿੱਤਾ ਗਿਆ ਅਤੇ ਅਲਵਿਦਾ ਕੀਤਾ ਗਿਆ।

ਬੀਕੇਯੂ ਸੰਗਠਨ ਦੀ ਸੂਬਾ ਸਰਕਾਰ ਨੂੰ ਮੰਗ

ਉਨ੍ਹਾਂ ਕਿਹਾ ਕਿ ਇਸ ਕਿਸਾਨ ਦਾ ਪਰਿਵਾਰ ਬਹੁਤ ਗਰੀਬ ਹੈ। ਮ੍ਰਿਤਕ ਕਿਸਾਨ ਦੀ ਪਤਨੀ, ਇੱਕ ਮੁੰਡਾ ਅਤੇ ਚਾਰ ਕੁੜੀਆਂ ਹਨ। ਜਿਨ੍ਹਾਂ ਨੂੰ ਗੁਰਪਿਆਰ ਸਿੰਘ ਇੱਥੇ ਛੱਡ ਗਿਆ ਹੈ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਦਾ ਮੁਆਵਜ਼ਾ ਤੇ ਇੱਕ ਸਰਕਾਰੀ ਨੋਕਰੀ ਦਿੱਤੀ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.