ETV Bharat / state

Opposition To Agniveer Scheme: ਅਗਨੀਵੀਰ ਅੰਮ੍ਰਿਤਪਾਲ ਨੂੰ ਸ਼ਹੀਦ ਦਾ ਦਰਜਾ ਨਾ ਦੇਣ ਦਾ ਮਾਮਲਾ ਭਖਿਆ, ਸਾਬਕਾ ਫੌਜੀਆਂ ਨੇ ਬਠਿੰਡਾ 'ਚ ਅਗਨੀਵੀਰ ਸਕੀਮ ਦਾ ਕੀਤਾ ਵਿਰੋਧ - Not a facility proposal

ਬਠਿੰਡਾ ਵਿੱਚ ਸਾਬਕਾ ਫੌਜੀਆਂ ਨੇ ਅਗਨੀਵੀਰ ਸਕੀਮ (Agniveer Scheme ) ਤਹਿਤ ਭਰਤੀ ਹੋਏ ਪੰਜਾਬ ਦੇ ਪਹਿਲੇ ਸ਼ਹੀਦ ਅਮਨਦੀਪ ਸਿੰਘ ਨੂੰ ਭਾਰਤੀ ਫੌਜ ਵੱਲੋਂ ਸ਼ਹੀਦ ਦਾ ਦਰਜਾ ਨਾ ਦਿੱਤੇ ਜਾਣ ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਕੀਤਾ ਗਿਆ ਹੈ। ਸਾਬਕਾ ਫੌਜੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਹੁਣ ਅਗਨੀਵੀਰ ਵਰਗੀਆਂ ਸਕੀਮਾਂ ਰਾਹੀਂ ਦੇਸ਼ ਦੀ ਰੱਖਿਆ ਕਰਨ ਵਾਲੀ ਫੌਜ ਦਾ ਵੀ ਨਿੱਜੀਕਰਣ ਕਰਨਾ ਚਾਹੁੰਦੀ ਹੈ।

Ex servicemen in Bathinda protested against the Centre's Agniveer scheme
Opposition to Agniveer Scheme: ਅਗਨੀਵੀਰ ਅੰਮ੍ਰਿਤਪਾਲ ਨੂੰ ਸ਼ਹੀਦ ਦਾ ਦਰਜਾ ਨਾ ਦੇਣ ਦਾ ਮਾਮਲਾ ਭਖਿਆ,ਸਾਬਕਾ ਫੌਜੀਆਂ ਨੇ ਬਠਿੰਡਾ 'ਚ ਅਗਨੀਵੀਰ ਸਕੀਮ ਦਾ ਕੀਤਾ ਵਿਰੋਧ
author img

By ETV Bharat Punjabi Team

Published : Oct 19, 2023, 12:48 PM IST

'ਦੇਸ਼ ਦੀ ਸੁਰੱਖਿਆ ਨੂੰ ਹੀ ਖਤਰੇ ਵਿੱਚ ਪਾ ਦਿੱਤਾ'

ਬਠਿੰਡਾ: ਬੀਤੇ ਦਿਨੀ ਦੇਸ਼ ਦੀ ਰਾਖੀ ਕਰਦਿਆਂ ਆਪਣੇ ਪ੍ਰਾਣ ਤਿਆਗਣ ਵਾਲੇ ਅਗਨੀਵੀਰ ਅਮਨਦੀਪ ਸਿੰਘ (Agniveer Amandeep Singh) ਨੂੰ ਸ਼ਹੀਦ ਦਾ ਦਰਜਾ ਨਾ ਦੇਣ ਦਾ ਮਾਮਲਾ ਲਗਾਤਾਰ ਸੁਰਖੀਆਂ ਬਣਿਆ ਹੋਇਆ ਹੈ। ਬਠਿੰਡਾ ਵਿੱਚ ਸਾਬਕਾ ਫੌਜੀਆਂ ਨੇ ਭਾਰਤੀ ਫੌਜ (Indian Army) ਅਤੇ ਕੇਂਦਰ ਸਰਕਾਰ ਨੂੰ ਇਸ ਅਗਨੀਵੀਰ ਸਕੀਮ ਨੂੰ ਲੈਕੇ ਨਿਸ਼ਾਨੇ ਉੱਤੇ ਲਿਆ ਹੈ। ਸ਼ਹੀਦ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਮਿਲ ਕੇ ਪਰਤੇ ਸਾਬਕਾ ਫੌਜੀਆਂ ਨੇ ਅੰਮ੍ਰਿਤਪਾਲ ਨੂੰ ਸ਼ਹੀਦ ਦਾ ਦਰਜਾ ਨਾ ਦਿੱਤੇ ਜਾਣ ਦੀ ਗੱਲ ਨੂੰ ਅਫਸੋਸਜਨਕ ਦੱਸਿਆ।

ਸਰਕਾਰ ਦਾ ਵਰਤਾਅ ਨਿਰਸ਼ਾਜਨਕ: ਸਾਬਕਾ ਫੌਜੀ (Ex military) ਗੁਰਤੇਜ ਸਿੰਘ ਨੇ ਕਿਹਾ ਕਿ ਜਦੋਂ ਅੰਮ੍ਰਿਤਪਾਲ 19 ਸਾਲਾਂ ਦੀ ਉਮਰ ਵਿੱਚ ਫੌਜ ਅੰਦਰ ਭਰਤੀ ਹੋ ਗਿਆ ਅਤੇ ਉਸ ਨੇ ਫੌਜ ਦੀ ਵਰਦੀ ਪਹਿਨ ਕੇ ਦੇਸ਼ ਦੀ ਰੱਖਿਆ ਲਈ ਸਹੁੰ ਚੁੱਕ ਲਈ ਤਾਂ ਮੌਤ ਕਿਸੇ ਤਰ੍ਹਾਂ ਵੀ ਹੋਈ ਹੋਵੇ, ਡਿਊਟੀ ਦੌਰਾਨ ਪ੍ਰਾਣ ਤਿਆਗਣ ਵਾਲੇ ਹਰ ਫੌਜੀ ਨੂੰ ਸ਼ਹੀਦ ਦਾ ਦਰਜਾ ਮਿਲਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਪਰ ਅੰਮ੍ਰਿਤਪਾਲ ਦੀ ਸ਼ਹਾਦਤ (Martyrdom of Amritpal) ਤੋਂ ਬਾਅਦ ਜੋ ਕੇਂਦਰ ਸਰਕਾਰ ਅਤੇ ਫੌਜ ਦਾ ਵਤੀਰਾ ਵੇਖਣ ਨੂੰ ਮਿਲਿਆ ਉਸ ਦੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਭਿਆਨਕ ਨਿਕਲਣਗੇ।

ਗੈਂਗਸਟਰਵਾਦ ਵਿੱਚ ਹੋਵੇਗਾ ਵਾਧਾ: ਸਾਬਕਾ ਫੌਜੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਅਗਨੀਵੀਰ ਸਕੀਮ ਰਾਹੀਂ ਲੁਕਵੇਂ ਤਰੀਕੇ ਭਾਰਤੀ ਫੌਜ ਦਾ ਵੀ ਬਾਕੀ ਸਰਕਾਰੀ ਮਹਿਕਮਿਆਂ ਦੀ ਤਰ੍ਹਾਂ ਨਿੱਜੀਕਰਣ ਕਰਨ ਦਾ ਫੈਸਲਾ ਅੰਦਰਖਾਤੇ ਲੈ ਲਿਆ ਹੈ। ਉਨ੍ਹਾਂ ਕਿਹਾ ਕਿ 4 ਸਾਲ ਦੇ ਅੰਦਰ ਜਿਹੜਾ ਵੀ ਅਗਨੀਵਰ ਸੇਵਾ-ਮੁਕਤ ਹੋਕੇ ਘਰ ਪਰਤੇਗਾ ਤਾਂ ਜੇਕਰ ਉਸ ਨੂੰ ਕਿਤੇ ਨੌਕਰੀ ਨਹੀਂ ਮਿਲਦੀ ਫਿਰ ਉਹ ਹਤਾਸ਼ ਹੋਕੇ ਹਥਿਆਰ ਚੁੱਕੇਗਾ ਅਤੇ ਉਸ ਨੂੰ ਪਹਿਲਾਂ ਹੀ ਮਾਰੂ ਹਥਿਆਰਾਂ ਦੀ ਪੂਰੀ ਸਿਖਲਾਈ ਵੀ ਮਿਲੀ ਹੋਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਇਹ ਸਕੀਮ ਦੇਸ਼ ਨੂੰ ਬਰਬਾਦੀ ਤੋਂ ਇਲਾਵਾ ਹੋਰ ਕੁੱਝ ਨਹੀਂ ਦੇਵੇਗੀ।

ਅਗਨੀਵੀਰਾਂ ਨੂੰ ਨਹੀਂ ਕੋਈ ਸਹੂਲਤ: ਸਾਬਕਾ ਫੌਜੀਆਂ ਨੇ ਇਹ ਵੀ ਕਿਹਾ ਕਿ ਭਾਵੇਂ ਕੋਈ ਅਗਨੀਵੀਰ ਸੇਵਾ ਮੁਕਤ ਹੋਕੇ ਘਰ ਪਰਤਦਾ ਹੈ ਜਾਂ ਫਿਰ ਸ਼ਹੀਦ ਹੋ ਜਾਂਦਾ ਹੈ ਉਸ ਨੂੰ ਸਿਰਫ 12-13 ਲੱਖ ਰੁਪਏ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਣਗੇ। ਇਸ ਤੋਂ ਇਲਾਵਾ ਕਿਸੇ ਤਰ੍ਹਾਂ ਦੀ ਪੈਨਸ਼ਨ ਜਾਂ ਪਰਿਵਾਰਕ ਮੈਂਬਰਾਂ ਨੂੰ ਕਿਸੇ ਹੋਰ ਸਹੂਲਤ ਦੀ ਤਜਵੀਜ਼ (Not a facility proposal) ਨਹੀਂ ਹੈ। ਉਨ੍ਹਾਂ ਕਿਹਾ ਕੁੱਲ੍ਹ ਮਿਲਾ ਕੇ ਸਰਕਾਰ ਨੇ ਦੇਸ਼ ਦੀ ਸੁਰੱਖਿਆ ਨੂੰ ਹੀ ਹੁਣ ਖਤਰੇ ਵਿੱਚ ਪਾ ਦਿੱਤਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.