ਬਠਿੰਡਾ: ਸੀ.ਆਈ.ਏ. ਬਠਿੰਡਾ ਅਤੇ ਪੁਲਿਸ ਨੇ ਇੱਕ ਆਪ੍ਰੇਸ਼ਨ ਦੌਰਾਨ ਖਤਰਨਾਕ ਗੈਂਗਸਟਰ ਗਰੁੱਪ ਲਾਰੈਂਸ ਬਿਸ਼ਨੋਈ ਦੇ ਦੋ ਗਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਪੀਡੀ ਅਜੇ ਗਾਂਧੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਵਿੱਚ ਕੁੱਝ ਲੋੜੀਂਦੇ ਗੈਂਗਸਟਰ ਸ਼ਰੇਆਮ ਘੁੰਮ ਰਹੇ ਨੇ। ਇਸ ਤੋਂ ਬਾਅਦ ਬਠਿੰਡਾ ਸੀਆਈਏ ਦੀ ਟੀਮ ਨੇ ਜਦੋਂ ਮੋਟਰਸਾਈਕਲ ਸਵਾਰ ਦੋ ਸ਼ੱਕੀਆਂ ਨੂੰ ਰੁਕਣ ਲਈ ਕਿਹਾ ਤਾਂ ਉਨ੍ਹਾਂ ਨੇ ਪੁਲਿਸ ਪਾਰਟੀ ਉੱਤੇ ਅੰਨ੍ਹੇਵਾਹ ਗੋਲੀਆਂ ਚਲਾਉਂਣੀਆ ਸ਼ੁਰੂ ਕਰ ਦਿੱਤੀਆਂ।
ਪੁਲਿਸ ਨੇ ਕੀਤੀ ਜਵਾਬੀ ਫਾਇਰਿੰਗ: ਐੱਸਪੀਡੀ ਅਜੇ ਗਾਂਧੀ ਮੁਤਾਬਿਕ ਮਲਕਾਣਾ ਦੇ ਰਜਵਾਹੇ ਕੋਲ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਦੇ ਫਾਇਰ ਤੋਂ ਬਾਅਦ ਜਦੋ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਤਾਂ ਮੋਟਰਸਾਈਕਲ ਸਵਾਰ ਗੈਂਗਸਟਰ ਮਨਿੰਦਰ ਸਿੰਘ ਘੋੜਾ ਜ਼ਖ਼ਮੀ ਹੋ ਗਿਆ ਅਤੇ ਇਸ ਦਰਮਿਆਨ ਪੁਲਿਸ ਨੇ ਗੈਂਗਸਟਰ ਘੋੜਾ ਨੂੰ ਕਾਬੂ ਕੀਤਾ। ਇਸ ਤੋਂ ਬਾਅਦ ਗੈਂਗਸਟਰ ਘੋੜਾ ਦੇ ਜ਼ਖ਼ਮੀ ਹੋਣ ਕਰਕੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ। ਉਨ੍ਹਾਂ ਕਿਹਾ ਕਿ ਘੋੜੇ ਦੇ ਨਾਲ ਜੋ ਗੈਂਗਸਟਰ ਸੀ ਉਸ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ।
- CM Mann to Sukhjinder Randhawa: ਰੰਧਾਵਾ ਦੇ ਚੈਲੇਂਜ ਉਤੇ ਮੁੱਖ ਮੰਤਰੀ ਦਾ ਜਵਾਬ, ਕਿਹਾ- "ਆਹ ਲਓ ਰੰਧਾਵਾ ਸਾਬ੍ਹ ਤੁਹਾਡਾ ਅੰਸਾਰੀ ਵਾਲਾ ਨੋਟਿਸ"
- BJP Punjab Politics Update: ਪੰਜਾਬ ਭਾਜਪਾ ਵਿੱਚ ਵੱਡੇ ਫੇਰਬਦਲ ਦੀ ਤਿਆਰੀ, ਸੁਨੀਲ ਜਾਖੜ ਨੂੰ ਮਿਲ ਸਕਦੀ ਐ ਵੱਡੀ ਜ਼ਿੰਮੇਵਾਰੀ
- Maharashtra Political Crisis: NCP ਮੁਖੀ ਸ਼ਰਦ ਪਵਾਰ ਨੇ ਕਿਹਾ- ਨਵੀਂ ਸ਼ੁਰੂਆਤ ਕਰਾਂਗੇ, 5 ਜੁਲਾਈ ਨੂੰ ਬੁਲਾਈ ਮੀਟਿੰਗ
ਗ੍ਰਿਫ਼ਤਾਰ ਗੈਂਗਸਟਰ ਸਨ ਲੋੜੀਂਦੇ: ਪੁਲਿਸ ਦਾ ਕਹਿਣਾ ਹੈ ਕਿ ਮੁਕਾਬਲੇ ਤੋਂ ਬਾਅਦ ਕਾਬੂ ਕੀਤਾ ਗਿਆ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦਾ ਖ਼ਾਸ ਗੁਰਗਾ ਹੈ ਅਤੇ ਉਨ੍ਹਾਂ ਦਾ ਕਹਿਣ ਉੱਤੇ ਲੁੱਟ, ਡਕੈਤੀ ਅਤੇ ਫਿਰੌਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਉਨ੍ਹਾਂ ਕਿਹਾ ਕਿ ਰਾਮਾਂ ਮੰਡੀ ਦੇ ਇੱਕ ਵਪਾਰੀ ਤੋਂ ਕਰੋੜਾ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਮਨਿੰਦਰ ਘੋੜਾ ਪੁਲਿਸ ਨੂੰ ਲੋੜੀਂਦਾ ਸੀ ਅਤੇ ਅੱਜ ਜੱਦੋ-ਜਹਿਦ ਤੋਂ ਬਾਅਦ ਉਹ ਪੁਲਿਸ ਦੇ ਹੱਥ ਆਇਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਹਿਸਟਰੀ ਸ਼ੀਟਰ ਨੇ ਅਤੇ ਪਹਿਲਾਂ ਵੀ ਥਾਣਿਆਂ ਵਿੱਚ ਇਨ੍ਹਾਂ ਉੱਤੇ ਮਾਮਲੇ ਦਰਜ ਹਨ।
ਪੁਲਿਸ ਦਾ ਕਹਿਣਾ ਹੈ ਗ੍ਰਿਫ਼ਤਾਰ ਕੀਤੇ ਗੈਂਗਸਟਰਾਂ ਨੂੰ ਅਦਾਲਤ ਵਿੱਚ ਜਲਦ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਤੋਂ ਪੁੱਛਗਿੱਛ ਦੌਰਾਨ ਬਹੁਤ ਸਾਰੇ ਖੁਲਾਸੇ ਹੋਣ ਦੀ ਉਮੀਦ ਹੈ। ਦੱਸ ਦਈਏ ਪੁਲਿਸ ਦੇ ਹੱਥ ਲੱਗੇ ਇਹ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਖਾਸ ਗੁਰਗੇ ਨੇ ਇਸ ਲਈ ਇਨ੍ਹਾਂ ਗੈਂਗਸਟਰਾਂ ਤੋਂ ਪੁਲਿਸ ਨੂੰ ਬਹੁਤ ਸਾਰੇ ਖੁਲਾਸੇ ਹੋਣ ਦੀ ਉਮੀਦ ਹੈ। ਗੈਂਹਸਟਰ ਗੋਲਡੀ ਬਰਾੜ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੁਰਖੀਆਂ ਵਿੱਚ ਆਇਆ ਸੀ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਜੇਲ੍ਹ ਬੰਦ ਹੋਣ ਦੇ ਬਾਵਜੂਦ ਲਗਾਤਾਰ ਕਾਰਵਾਈਆਂ ਨੂੰ ਅੰਜਾਮ ਦੇ ਰਿਹਾ ਹੈ।