ETV Bharat / state

ਆਨਲਾਈਨ ਕਲਾਸਾਂ ਨੇ ਕਾਗਜ਼ੀ ਕਿਤਾਬਾਂ ਨੂੰ ਕੀਤਾ ਪਾਸੇ, ਈ-ਕਿਤਾਬਾਂ ਦਾ ਰੁਝਾਨ - online classes no sale of paper books

ਕੋਰੋਨਾ ਕਰ ਕੇ ਸ਼ੁਰੂ ਹੋਈਆਂ ਆਨਲਾਈਨ ਕਲਾਸਾਂ ਕਰ ਕੇ ਕਾਗਜ਼ੀ ਕਿਤਾਬਾਂ ਦੀ ਵਿਕਰੀ ਘੱਟ ਗਈ ਹੈ ਅਤੇ ਬੱਚਿਆਂ ਵਿੱਚ ਈ-ਕਿਤਾਬਾਂ ਦਾ ਰੁਝਾਨ ਜ਼ਿਆਦਾ ਵਧਿਆ ਹੈ। ਵੇਖੋ ਈਟੀਵੀ ਭਾਰਤ ਦੀ ਖ਼ਾਸ ਰਿਪੋਰਟ।

ਆਨਲਾਈਨ ਕਲਾਸਾਂ ਨੇ ਕਾਗਜ਼ੀ ਕਿਤਾਬਾਂ ਨੂੰ ਕੀਤਾ ਪਾਸੇ, ਈ-ਕਿਤਾਬਾਂ ਦਾ ਰੁਝਾਨ

author img

By

Published : Aug 23, 2020, 10:32 PM IST

ਬਠਿੰਡਾ: ਕੋਰੋਨਾ ਦੇ ਮੱਦੇਨਜ਼ਰ ਸਾਰੇ ਸਕੂਲ ਅਤੇ ਕਾਲਜ ਬੰਦ ਪਏ ਹਨ ਅਤੇ ਨਾ ਹੀ ਸਰਕਾਰ ਵੱਲੋਂ ਹਾਲੇ ਇਨ੍ਹਾਂ ਨੂੰ ਖੋਲ੍ਹਣ ਵਾਸਤੇ ਕੋਈ ਫ਼ੈਸਲਾ ਲਿਆ ਗਿਆ ਹੈ।

ਆਨਲਾਈਨ ਕਲਾਸਾਂ ਨੇ ਕਾਗਜ਼ੀ ਕਿਤਾਬਾਂ ਨੂੰ ਕੀਤਾ ਪਾਸੇ, ਈ-ਕਿਤਾਬਾਂ ਦਾ ਰੁਝਾਨ

ਪੇਸ਼ ਹੈ ਈਟੀਵੀ ਭਾਰਤ ਦੀ ਖ਼ਾਸ ਰਿਪੋਰਟ

ਬੱਚਿਆਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਆਨਲਾਈਨ ਬੱਚਿਆਂ ਨੂੰ ਪੜ੍ਹਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ ਪਰ ਸਮਾਜ ਵਿੱਚ ਹਾਲੇ ਵੀ ਕਈ ਅਜਿਹੇ ਬੱਚੇ ਹਨ ਜੋ ਆਰਥਿਕ ਤੰਗੀ ਕਾਰਨ ਇਨ੍ਹਾਂ ਆਨਲਾਈਨ ਕਲਾਸਾਂ ਦਾ ਫ਼ਾਇਦਾ ਨਹੀਂ ਚੁੱਕ ਸਕਦੇ, ਕਿਉਂਕਿ ਉਨ੍ਹਾਂ ਕੋਲ ਸਮਾਰਟ ਮੋਬਾਈਲ ਫੋਨ, ਲੈਪਟਾਪ, ਕੰਪਿਊਟਰ ਅਤੇ ਗੈਜੇਟ ਵਰਗੀ ਚੀਜ਼ਾਂ ਨਹੀਂ ਹਨ।

32% ਬੱਚੇ ਨੇ ਸਰਕਾਰੀ ਸਕੂਲਾਂ ਵਿੱਚ।

ਜ਼ਿਆਦਾਤਰ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ

ਈਟੀਵੀ ਭਾਰਤ ਨੇ ਆਨਲਾਈਨ ਐਜੂਕੇਸ਼ਨ ਤੋਂ ਇਲਾਵਾ ਈ-ਕਿਤਾਬਾਂ ਬਾਰੇ ਸਿੱਖਿਆ ਮਾਹਿਰਾਂ ਨਾਲ ਗੱਲਬਾਤ ਕੀਤੀ। ਆਈ.ਐੱਚ.ਐੱਮ ਦੇ ਪ੍ਰੋਫੈਸਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਬੇਸ਼ੱਕ ਸਕੂਲਾਂ ਵੱਲੋਂ ਆਨਲਾਈਨ ਬੱਚਿਆਂ ਦੀ ਕਲਾਸਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ ਪਰ ਸ਼ਹਿਰ ਤੋਂ ਇਲਾਵਾ ਜਿਹੜੇ ਬੱਚੇ ਪਿੰਡਾਂ ਵਿੱਚ ਰਹਿੰਦੇ ਹਨ ਜਾਂ ਫ਼ਿਰ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਹਨ ਉਨ੍ਹਾਂ ਨੂੰ ਆਨਲਾਈਨ ਜਾਂ ਫਿਰ ਈ-ਕਿਤਾਬ ਦੀ ਸੁਵਿਧਾ ਨਾ ਦੇ ਬਰਾਬਰ ਹੀ ਮਿਲ ਪਾ ਰਹੀ ਹੈ। ਇਸ ਦੇ ਲਈ ਇੰਟਰਨੈਟ ਦੀ ਸੁਵਿਧਾ ਦਾ ਹੋਣਾ ਬੇਹੱਦ ਲਾਜ਼ਮੀ ਹੈ।

ਈ-ਕਿਤਾਬਾਂ।

ਈ-ਕਿਤਾਬ ਦਾ ਚਲਨ ਵਧਿਆ ਹੈ

ਰਾਕੇਸ਼ ਨੇ ਦੱਸਿਆ ਕਿ ਆਨਲਾਈਨ ਕਲਾਸਾਂ ਕਰ ਕੇ ਜ਼ਿਆਦਾਤਰ ਬੁੱਕ ਪਬਲਿਸ਼ਰਾਂ ਨੇ ਹੁਣ ਈ-ਕਿਤਾਬਾਂ ਵੀ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿਸ ਕਰ ਕੇ ਕਾਗਜ਼ੀ ਕਿਤਾਬਾਂ ਦਾ ਦੌਰ ਖ਼ਤਮ ਹੋ ਰਿਹਾ ਹੈ। ਇਸ ਦੇ ਨਾਲ ਹੀ ਈ-ਕਿਤਾਬਾਂ ਜ਼ਿਆਦਾਤਰ ਬੱਚਿਆਂ ਕੋਲ ਉਪਲੱਬਧ ਨਹੀਂ ਹਨ, ਕਿਉਂਕਿ ਉਨ੍ਹਾਂ ਕੋਲ ਲੋੜੀਂਦੇ ਸਾਧਨ ਨਹੀਂ ਹਨ।

ਜ਼ਿਆਦਾਤਰ ਦੇਸ਼ਾਂ 'ਚ ਹੈ ਆਨਲਾਈਨ ਸਿੱਖਿਆ

ਸਾਬਕਾ ਡੀਨ ਐਨ.ਕੇ.ਗੋਸਾਈ ਨੇ ਦੱਸਿਆ ਕਿ ਜ਼ਿਆਦਾਤਰ ਦੇਸ਼ਾਂ ਵਿੱਚ ਬੱਚਿਆਂ ਨੂੰ ਆਨਲਾਈਨ ਸਿੱਖਿਆ ਰਾਹੀਂ ਹੀ ਪੜ੍ਹਾਇਆ ਜਾਂਦਾ ਹੈ ਪਰ ਸਾਡੇ ਦੇਸ਼ ਦੇ ਵਿੱਚ ਜ਼ਿਆਦਾਤਰ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਹਨ, ਇਸ ਦੇ ਲਈ ਉਨ੍ਹਾਂ ਕੋਲ ਆਨਲਾਈਨ ਸਿੱਖਿਆ ਵਾਸਤੇ ਗੈਜੇਟ ਉਪਲੱਬਧ ਨਹੀਂ ਹਨ। ਇਹ ਵੀ ਹੈ ਕਿ ਹਾਲੇ ਸਾਡਾ ਦੇਸ਼ ਹਾਲੇ ਆਨਲਾਈਨ ਸਿੱਖਿਆ ਲਈ ਤਿਆਰ ਨਹੀਂ ਹੈ।

27% ਪਰਿਵਾਰਾਂ ਕੋਲ ਫੋਨ।

27 ਫ਼ੀਸਦ ਪਰਿਵਾਰਾਂ ਕੋਲ ਨਹੀਂ ਹਨ ਮੋਬਾਈਲ ਫ਼ੋਨ

ਪ੍ਰੋ.ਗੋਸਾਈ ਨੇ ਦੱਸਿਆ ਕਿ ਐੱਨ.ਸੀ.ਆਰ.ਟੀ ਦੇ ਇੱਕ ਸਰਵੇ ਮੁਤਾਬਕ ਦੇਸ਼ ਦੇ ਸਿਰਫ਼ 27 ਫ਼ੀਸਦ ਪਰਿਵਾਰਾਂ ਕੋਲ ਵੀ ਮੋਬਾਈਲ ਫ਼ੋਨ ਉਪਲੱਬਧ ਨਹੀਂ ਹਨ। ਜਦਕਿ 28 ਫ਼ੀਸਦ ਅਜਿਹੇ ਖੇਤਰ ਵੀ ਹਨ ਜਿੱਥੇ ਬਿਜਲੀ ਸਪਲਾਈ ਵੀ ਰੈਗੂਲਰ ਨਹੀਂ ਹਨ। ਇਸ ਤੋਂ ਇਲਾਵਾ 36 ਫੀਸਦੀ ਸਟੂਡੈਂਟ ਕਿਤਾਬਾਂ ਦਾ ਇਸਤੇਮਾਲ ਕਰ ਰਹੇ ਹਨ ।

ਰਿਟੇਰਲਾਂ ਨੂੰ ਨੁਕਸਾਨ।

ਈ-ਕਿਤਾਬਾਂ ਦੇ ਚਲਨ ਕਰ ਕੇ ਕਿਤਾਬਾਂ ਦਾ ਦੌਰ ਖ਼ਤਮ ਹੋਣ ਦੇ ਕਿਨਾਰੇ

ਪ੍ਰੋਫੈਸਰ ਗੋਸਾਈ ਦਾ ਕਹਿਣਾ ਹੈ ਕਿ ਜੇ ਸਕੂਲ ਕਾਲਜ ਬੰਦ ਰਹੇ ਤਾਂ ਇਸ ਦਾ ਮਾੜਾ ਅਸਰ ਪਬਲਿਸ਼ਰਾਂ ਦੇ ਉੱਤੇ ਵੀ ਪਵੇਗਾ। ਯਾਨੀ ਕਿ ਬੁੱਕ ਇੰਡਸਟਰੀ ਨੂੰ ਕੋਰੋਨਾ ਕਰ ਕੇ ਕਾਫ਼ੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਟੇਸ਼ਨਰੀ ਦਾ ਦੌਰ।

ਨਹੀਂ ਵਿੱਕ ਰਹੀ ਸਟੇਸ਼ਨਰੀ ਤੇ ਕਿਤਾਬਾਂ

ਬਠਿੰਡਾ ਸ਼ਹਿਰ ਵਿੱਚ ਪਿਛਲੇ 20 ਸਾਲ ਤੋਂ ਕਿਤਾਬਾਂ ਦੀ ਦੁਕਾਨ ਚਲਾ ਰਹੇ ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਲੌਕਡਾਊਨ ਦੇ ਕਾਰਨ ਕਿਤਾਬਾਂ ਦੀ ਵਿਕਰੀ ਨਹੀਂ ਹੋਈ। ਉਸ ਨੇ ਦੱਸਿਆ ਕਿ ਉਸ ਕੋਲ ਕਿਤਾਬਾਂ ਅਤੇ ਕਾਪੀਆਂ ਦਾ ਸਟਾਕ ਅਜੇ ਵੀ ਪਿਆ ਹੈ ਅਤੇ ਕਾਫ਼ੀ ਪੈਸੇ ਦਾ ਨਿਵੇਸ਼ ਕਰ ਚੁੱਕੇ ਹਨ। ਦੁਕਾਨਦਾਰਾਂ ਕੋਲ ਇੰਤਜ਼ਾਰ ਕਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.