ਬਠਿੰਡਾ: ਸ਼ਹਿਰ ਦੀ ਮਹਿਣਾ ਬਸਤੀ ਇਲਾਕੇ 'ਚੋਂ ਪੁਲਿਸ ਨੇ 250 ਨਸ਼ੀਲੀਆਂ ਗੋਲੀਆਂ ਸਣੇ ਇੱਕ ਨਸ਼ਾ ਤਸਕਰ ਨੂੰ ਕਾਬੂ ਕਰ ਲਿਆ ਹੈ। ਦੋਸ਼ੀ ਦੀ ਪਛਾਣ ਅਵਤਾਰ ਸਿੰਘ ਵਜੋਂ ਹੋਈ ਹੈ।
ਇਸ ਬਾਰੇ ਚੌਕੀ ਇੰਚਾਰਜ ਗਨੇਸ਼ਵਰ ਕੁਮਾਰ ਨੇ ਦੱਸਿਆ ਕਿ ਦੋਸ਼ੀ ਬਠਿੰਡਾ ਦੇ ਮਹਿਣਾ ਬਸਤੀ ਇਲਾਕੇ ਦਾ ਰਹਿਣ ਵਾਲਾ ਹੈ ਤੇ ਹਰਿਆਣਾ ਤੋਂ ਨਸ਼ੀਲੀ ਗੋਲੀਆਂ ਲਿਆ ਕੇ ਵੇਚਦਾ ਸੀ ਤੇ ਖ਼ੁਦ ਵੀ ਨਸ਼ੇ ਦਾ ਸੇਵਨ ਕਰਦਾ ਸੀ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।