ETV Bharat / state

ਐਂਮਰਜੈਂਸੀ ਛੱਡ ਸਾਰੀਆਂ ਮੈਡੀਕਲ ਸੇਵਾਵਾਂ ਬੰਦ ਕਰ ਡਾਕਟਰ ਵੱਲੋਂ ਹੜਤਾਲ - Doctors strike

6ਵੇਂ ਪੇਅ ਕਮਿਸ਼ਨ (6th Pay Commission) ਨੂੰ ਲੈਕੇ ਡਾਕਟਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਦਾ ਰਿਹਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਆਪਣੀਆਂ ਮੰਗਾਂ ਨੂੰ ਲੈਕੇ ਅੱਜ ਐਂਮਰਜੈਂਸੀ ਮੈਡੀਕਲ (Emergency Medical) ਸੇਵਾਵਾਂ ਨੂੰ ਛੱਡ ਕੇ ਡਾਕਟਰਾਂ (Doctors) ਵੱਲੋਂ ਸਾਰੀਆਂ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ।

ਐਂਮਰਜੈਂਸੀ ਛੱਡ ਸਾਰੀਆਂ ਮੈਡੀਕਲ ਸੇਵਾਵਾਂ ਬੰਦ ਕਰ ਡਾਕਟਰ ਵੱਲੋਂ ਹੜਤਾਲ

author img

By

Published : Jul 23, 2021, 3:49 PM IST

ਬਠਿੰਡਾ: ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ 6ਵੇਂ ਪੇਅ ਕਮਿਸ਼ਨ ਨੂੰ ਲੈਕੇ ਸਰਕਾਰੀ ਮੁਲਾਜ਼ਮਾਂ ਦਾ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਲਗਾਤਾਰ ਵੱਧ ਦਾ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਇਸ ਪੇਅ ਕਮਿਸ਼ਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਪੰਜਾਬ ਦੇ ਸਰਕਾਰੀ ਡਾਕਟਰਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਐਂਮਰਜੈਂਸੀ ਛੱਡ ਸਾਰੀਆਂ ਮੈਡੀਕਲ ਸੇਵਾਵਾਂ ਬੰਦ ਕਰ ਡਾਕਟਰ ਵੱਲੋਂ ਹੜਤਾਲ

ਇਸ ਪੇਅ ਕਮਿਸ਼ਨ ਖ਼ਿਲਾਫ਼ ਲਗਾਤਾਰ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਵੱਲੋਂ ਅੱਜ ਮੁਹਾਲੀ ਵਿਖੇ ਸੂਬਾ ਪੱਧਰੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਧਰ ਦੂਸਰੇ ਪਾਸੇ ਲਗਾਤਾਰ ਮੈਡੀਕਲ ਸੇਵਾਵਾਂ ਬੰਦ ਹੋਣ ਕਾਰਨ ਮਰੀਜ਼ ਪ੍ਰੇਸ਼ਾਨ ਹੋ ਰਹੇ ਹਨ।

ਆਪਣੇ ਬੱਚੇ ਦਾ ਸਰਕਾਰੀ ਨੌਕਰੀ ਸਿਲੈਕਸ਼ਨ ਹੋਣ ਤੋਂ ਬਾਅਦ ਮੈਡੀਕਲ ਕਰਵਾਉਣ ਆਏ ਸੁਖਦੇਵ ਸਿੰਘ ਨੇ ਦੱਸਿਆ, ਕਿ ਉਹ ਲਗਾਤਾਰ ਪਿਛਲੇ ਤਿੰਨ ਦਿਨਾਂ ਤੋਂ ਮੈਡੀਕਲ ਕਰਵਾਉਣ ਲਈ ਹਸਪਤਾਲ ਆ ਰਹੇ ਹਨ, ਪਰ ਡਾਕਟਰ ਛੁੱਟੀ ‘ਤੇ ਹੋਣ ਕਾਰਨ ਉਨ੍ਹਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਸੀਂ ਇਸੇ ਤਰ੍ਹਾਂ ਪਿੰਡ ਮਹਿਮਾ ਸਰਜਾ ਤੋਂ ਸ਼ੂਗਰ ਦੀ ਦਵਾਈ ਲੈਣ ਆਏ ਮਰੀਜ਼ ਨੇ ਦੱਸਿਆ, ਕਿ ਉਹ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹਸਪਤਾਲ ਦੇ ਚੱਕਰ ਕੱਟ ਰਹੇ ਹਨ, ਪਰ ਦਵਾਈ ਖ਼ਤਮ ਹੋਣ ਦੇ ਬਾਵਜ਼ੂਦ ਉਨ੍ਹਾਂ ਨੂੰ ਦਵਾਈ ਨਹੀਂ ਮਿਲ ਰਹੀ। ਜਿਸ ਦਾ ਕਾਰਨ ਉਨ੍ਹਾਂ ਨੇ ਡਾਕਟਰਾਂ ਦੀ ਹੜਤਾਲ ਨੂੰ ਦੱਸਿਆ। ਜਿਸ ਕਰਕੇ ਇਹ ਮਰੀਜ਼ ਕਾਫ਼ੀ ਪ੍ਰੇਸ਼ਾਨ ਹੋ ਰਹੇ ਹਨ।

ਰੋਜ਼ਾਨਾਂ ਪ੍ਰੇਸ਼ਾਨ ਹੋ ਰਹੇ ਇਨ੍ਹਾਂ ਮਰੀਜ਼ਾ ਨੇ ਕਿਹਾ, ਕਿ ਜਲਦ ਤੋਂ ਜਲਦ ਪੰਜਾਬ ਸਰਕਾਰ ਨੂੰ ਇਨ੍ਹਾਂ ਡਾਕਟਰਾਂ ਦੇ ਮੁੱਦੇ ਨੂੰ ਸੁਲਝਾਣਾ ਚਾਹੀਦਾ ਹੈ। ਤਾਂ ਜੋ ਸਰਕਾਰੀ ਹਸਪਤਾਲਾਂ ਵਿੱਚ ਇਲਾਜ਼ ਕਰਵਾਉਣ ਆ ਰਹੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਨਾ ਹੋਵੇ।

ਇਹ ਵੀ ਪੜ੍ਹੋ:ਦੂਜੇ ਦਿਨ ਵੀ ਜੰਤਰ ਮੰਤਰ 'ਤੇ ਜਾਰੀ ਕਿਸਾਨਾਂ ਦੀ ਸੰਸਦ

ETV Bharat Logo

Copyright © 2024 Ushodaya Enterprises Pvt. Ltd., All Rights Reserved.