ਬਠਿੰਡਾ: ਸਨਅਤਕਾਰਾਂ ਅਤੇ ਸਮੇਂ-ਸਮੇਂ ਦੀਆਂ ਕੇਂਦਰ ਅਤੇ ਸੂਬਾ ਸਰਕਾਰਾਂ ਵਿਚਕਾਰ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਬਣਾਈ ਗਈ ਲਘੂ ਉਦਯੋਗ ਭਾਰਤੀ ਵੱਲੋਂ ਅੱਜ ਜ਼ਿਲ੍ਹਾ ਬਠਿੰਡਾ ਦੀ ਚੋਣ ਮੌੜ ਮੰਡੀ ਉਤੇ ਸੰਤ ਫਤਿਹ ਸਿੰਘ ਸਕੂਲ ਵਿਚ ਕਰਵਾਈ ਗਈ। ਇਸ ਮੌਕੇ ਆਲ ਇੰਡੀਆ ਲਘੂ ਉਦਯੋਗ ਭਾਰਤੀ ਦੇ ਉਪ ਪ੍ਰਧਾਨ ਅਰਵਿੰਦ ਪਹੁੰਚੇ। ਇਸ ਚੋਣ ਦੌਰਾਨ ਸਰਬਸੰਮਤੀ ਨਾਲ ਬਠਿੰਡਾ ਜ਼ਿਲ੍ਹੇ ਦਾ ਪ੍ਰਧਾਨ ਉੱਤਮ ਗੋਇਲ ਜਰਨਲ ਸੈਕਟਰੀ ਡਾਕਟਰ ਸਵਰਨ ਅਤੇ ਖਜ਼ਾਨਚੀ ਰਕੇਸ਼ ਕੁਮਾਰ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ।
ਬਠਿੰਡਾ ਜ਼ਿਲ੍ਹੇ ਦੀ ਲਘੂ ਉਦਯੋਗ ਭਾਰਤੀ ਦੀ ਕਰਵਾਈ ਚੋਣ : ਆਲ ਇੰਡੀਆ ਲਘੂ ਉਦਯੋਗ ਭਾਰਤੀ ਦੇ ਉਪ ਪ੍ਰਧਾਨ ਅਰਵਿੰਦ ਨੇ ਕਿਹਾ ਕਿ ਲਘੂ ਉਦਯੋਗ ਦੀਆਂ ਸ਼ਾਖਾਵਾਂ ਪੂਰੇ ਭਾਰਤ ਵਿਚ ਬਣੀਆਂ ਹੋਈਆਂ ਹਨ। ਲਘੂ ਉਦਯੋਗ ਚਲਾਉਣ ਵਾਲੇ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਇਹ ਸੰਸਥਾ ਬਣਾਈ ਗਈ ਸੀ, ਜਿਸ ਦੀ ਸੰਵਿਧਾਨ ਅਨੁਸਾਰ ਚੋਣ ਕਰਵਾਈ ਜਾਂਦੀ ਹੈ। ਇਸੇ ਲੜੀ ਤਹਿਤ ਅੱਜ ਬਠਿੰਡਾ ਜ਼ਿਲ੍ਹੇ ਦੀ ਲਘੂ ਉਦਯੋਗ ਭਾਰਤੀ ਦੀ ਚੋਣ ਕਰਵਾਈ ਗਈ ਹੈ, ਜੋ ਕੇ ਸਰਬ ਸੰਮਤੀ ਨਾਲ ਹੋਈ ਹੈ।
- ਇੰਗਲੈਂਡ ਅਤੇ ਆਸਟ੍ਰੇਲੀਆ 'ਚ ਪੰਜਾਬੀਆਂ ਦੀ 'No Entry', ਵਿਦੇਸ਼ੀ ਸਰਕਾਰਾਂ ਦੀ ਸਖ਼ਤੀ ਦਾ ਪੰਜਾਬੀਆਂ 'ਤੇ ਕੀ ਪਵੇਗਾ ਅਸਰ ? ਖਾਸ ਰਿਪੋਰਟ
- Police Action: ਪੰਜਾਬ ਦੇ ਨਾਮੀ ਗੈਂਗਸਟਰ ਅਰਸ਼ ਡੱਲਾ ਦੇ ਨਾਮ ਉਤੇ 30 ਲੱਖ ਦੀ ਫਿਰੌਤੀ ਮੰਗਣ ਵਾਲਾ ਚੜ੍ਹਿਆ ਪੁਲਿਸ ਦੇ ਹੱਥੇ
- ਵਿਰੋਧੀਆਂ ਖ਼ਿਲਾਫ਼ ਫੁੱਟਿਆ ਮੂਸੇਵਾਲਾ ਦੀ ਮਾਤਾ ਦਾ ਗੁੱਸਾ, ਕਿਹਾ- "ਸਾਲ ਬਾਅਦ ਵੀ ਪੁੱਤ ਨੂੰ ਇਨਸਾਫ ਨਹੀਂ, ਪਰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਜਾਰੀ"
ਲਘੂ ਉਦਯੋਗ ਭਾਰਤੀ ਦੇ ਨਵੇਂ ਚੁਣੇ ਪ੍ਰਧਾਨ ਦਾ ਵਾਅਦਾ, ਸਮੱਸਿਆਵਾਂ ਦਾ ਜਲਦ ਕਰਾਵਾਂਗੇ ਹੱਲ : ਇਸ ਮੌਕੇ ਚੁਣੇ ਹੋਏ ਨੁਮਾਇੰਦਿਆਂ ਨੂੰ ਵਧਾਈ ਦਿੰਦੇ ਹੋਏ ਉਪ ਪ੍ਰਧਾਨ ਅਰਵਿੰਦ ਨੇ ਕਿਹਾ ਕਿ ਲਘੂ ਉਦਯੋਗ ਨੂੰ ਪ੍ਰਫੁੱਲਿਤ ਕਰਨ ਲਈ ਉਨ੍ਹਾਂ ਦੀ ਸੰਸਥਾ ਵੱਲੋਂ ਅਹਿਮ ਯੋਗਦਾਨ ਅਦਾ ਕੀਤਾ ਜਾਂਦਾ ਹੈ। ਸਮੇਂ-ਸਮੇਂ ਉਤੇ ਇਸ ਸੰਸਥਾ ਵੱਲੋਂ ਲਗੂ ਉਦਯੋਗ ਵਿੱਚ ਆ ਰਹੀਆਂ ਸਮੱਸਿਆਵਾ ਦੇ ਹੱਲ ਲਈ ਸਰਕਾਰਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਜੋ ਲਘੂ-ਉਦਯੋਗ ਕਾਰੋਬਾਰੀਆਂ ਦੀਆ ਆ ਰਹੀਆਂ ਸਮੱਸਿਆਂਵਾਂ ਦਾ ਜਲਦ ਹੱਲ ਕੀਤਾ ਜਾ ਸਕੇ। ਜ਼ਿਲ੍ਹਾ ਬਠਿੰਡਾ ਦੇ ਲਘੂ ਉਦਯੋਗ ਭਾਰਤੀ ਦੇ ਚੁਣੇ ਗਏ ਪ੍ਰਧਾਨ ਉੱਤਮ ਗੋਇਲ ਨੇ ਕਿਹਾ ਕਿ ਉਹ ਅੱਜ ਇਸ ਚੋਣ ਵਿੱਚ ਸ਼ਾਮਲ ਹੋਏ। ਸਮੂਹ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਅਤੇ ਵਾਅਦਾ ਕਰਦੇ ਹਨ ਇਹ ਲਘੂ ਉਦਯੋਗ ਪ੍ਰਫੁੱਲਿਤ ਕਰਨ ਲਈ ਆ ਰਹੀਆਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਕਰਵਾਉਣ ਲਈ ਯਤਨ ਕਰਨਗੇ।