ETV Bharat / state

ਬਠਿੰਡਾ ਸਿਵਲ ਲਾਈਨ ਕਲੱਬ ਦਾ ਵੱਧਿਆ ਵਿਵਾਦ, ਧਾਰਾ 145 ਲਾਗੂ - dispute of bathinda civil line club

ਸਿਵਲ ਲਾਈਨ ਕਲੱਬ ਦਾ ਵਿਵਾਦ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਧਾਰਾ 145 ਲਗਾ ਦਿੱਤੀ ਗਈ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਪ੍ਰਸ਼ਾਸਨ ਨੂੰ 550ਵੇਂ ਪ੍ਰਕਾਸ਼ ਪੁਰਬ ਦਿਹਾੜੇ 'ਤੇ ਸਮਾਗਮ ਨੂੰ ਨਾ ਮੰਨਾਉਣ ਦੇਣ 'ਤੇ ਵਿਰੋਧ ਕਰਨ ਦੀ ਗੱਲ ਆਖੀ ਹੈ।

ਬਠਿੰਡਾ ਸਿਵਲ ਲਾਈਨ ਕਲੱਬ
author img

By

Published : Oct 16, 2019, 10:02 PM IST

ਬਠਿੰਡਾ: ਸਿਵਲ ਲਾਈਨ ਕਲੱਬ ਦਾ ਵਿਵਾਦ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਧਾਰਾ 145 ਲਗਾ ਦਿੱਤੀ ਗਈ ਹੈ। ਦੱਸ ਦਈਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿਵਲ ਲਾਈਨ ਕਲੱਬ 'ਚ ਕਰਵਾਏ ਜਾ ਰਹੇ ਅਖੰਡ ਪਾਠ ਨੂੰ ਰੋਕਿਆ ਗਿਆ। ਇਸ ਕਾਰਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੰਤ ਬਲਜੀਤ ਸਿੰਘ ਦਾਦੂਵਾਲ ਵੱਲੋਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੱਤੀ ਗਈ ਹੈ।

ਵੇਖੋ ਵੀਡੀਓ

ਦਾਦੂਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਵਲ ਲਾਈਨ ਕਲੱਬ 'ਚ ਸ਼ਰਾਬ ਅਤੇ ਤਾਮਸਿਕ ਭੋਜਨ ਪਰੋਸੇ ਜਾਣ ਦੀ ਖ਼ਬਰ ਪਹੁੰਚੀ ਸੀ ਜਿਸ 'ਤੇ ਉਨ੍ਹਾਂ ਨੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਇਹ ਥਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਹੈ ਅਤੇ ਅਜਿਹਾ ਕਰਨਾ ਸ਼ਰਮਿੰਦਗੀ ਵਾਲੀ ਗੱਲ ਹੈ। ਇਸ ਤੋਂ ਬਾਅਦ ਇਹ ਵਿਵਾਦ ਇੰਨਾ ਕੁ ਵੱਧ ਗਿਆ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾ ਰਹੇ ਅਖੰਡ ਪਾਠ ਨੂੰ ਵੀ ਰੋਕ ਦਿੱਤਾ ਗਿਆ।

ਇਹ ਵੀ ਪੜ੍ਹੋ- ਅੱਤਵਾਦ ਦੇ ਨਿਸ਼ਾਨੇ ਤੇ ਹਾਈ ਕੋਰਟ ਤੇ ਸਕੱਤਰੇਤ, ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਾਦੂਵਾਲ ਨੇ ਕਿਹਾ ਕਿ ਜੇਕਰ 20 ਅਕਤੂਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦਿਹਾੜੇ 'ਤੇ ਸਮਾਗਮ ਨਾ ਕਰਨ ਦਿੱਤਾ ਗਿਆ ਤਾਂ ਸਮੁੱਚੀ ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾਵੇਗਾ। ਦੂਜੇ ਪਾਸੇ ਸਿਵਲ ਲਾਈਨ ਕਲੱਬ ਦੇ ਪ੍ਰਧਾਨ ਰਾਜਨ ਗਰਗ ਦਾ ਕਹਿਣਾ ਹੈ ਕਿ ਦਾਦੂਵਾਲ ਵੱਲੋਂ ਲਗਾਏ ਗਏ ਇਹ ਸਾਰੇ ਦੋਸ਼ ਗ਼ਲਤ ਹਨ ਅਤੇ ਇਸ 'ਚ ਸਿਆਸੀ ਧਿਰਾਂ ਦਾ ਕੋਈ ਹੱਥ ਨਹੀਂ ਹੈ।

Intro:ਬਠਿੰਡਾ ਦੇ ਸਿਵਲ ਲਾਈਨ ਕਲੱਬ ਦੇ ਵਿਵਾਦ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਲਗਾਈ ਗਈ ਧਾਰਾ 145
ਬਲਜੀਤ ਸਿੰਘ ਦਾਦੂਵਾਲ ਵੱਲੋਂ ਸਿਵਲ ਲਾਈਨ ਕਲੱਬ ਦੇ ਵਿੱਚ ਕਰਵਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਉਤਸਵ ਦੇ ਉੱਤੇ ਅਖੰਡ ਪਾਠ ਨੂੰ ਰੋਕੇ ਜਾਣ ਤੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਸਿੱਧੀ ਚਿਤਾਵਨੀ

Body:ਬਠਿੰਡਾ ਦੇ ਵਿੱਚ ਬਣੇ ਸ੍ਰੀ ਗੁਰੂ ਨਾਨਕ ਦੇਵ ਹਾਲ ਐਂਡ ਲਾਇਬ੍ਰੇਰੀ ਸਿਵਲ ਲਾਈਨ ਕਲੱਬ ਨੂੰ ਲੈ ਕੇ ਵਿਵਾਦ ਹੁਣ ਵਧਦਾ ਹੀ ਜਾ ਰਿਹਾ ਹੈ
ਇਹ ਵਿਵਾਦ ਸਿਵਲ ਲਾਈਨ ਕਲੱਬ ਦੀਆਂ ਹੋਈਆਂ ਪਿਛਲੇ ਪਿਛਲੇ ਸਮੇਂ ਚੋਣਾਂ ਤੋਂ ਬਾਅਦ ਹੋਇਆ ਜਿਸ ਵਿੱਚ ਸਿਵਲ ਲਾਈਨ ਕਲੱਬ ਦੇ ਪ੍ਰਧਾਨ ਰਾਜਨ ਗਰਗ ਚੁਣੇ ਗਏ ਸੀ ਜੋਕਿ ਕਾਂਗਰਸ ਪਾਰਟੀ ਦੇ ਬੁਲਾਰੇ ਵੀ ਹਨ

ਜਿਸ ਤੋਂ ਬਾਅਦ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੰਤ ਬਲਜੀਤ ਸਿੰਘ ਦਾਦੂਵਾਲ ਵੱਲੋਂ ਇਸ ਕਲੱਬ ਦੇ ਵਿੱਚ ਸ਼ਰਾਬ ਅਤੇ ਨਾਨ ਵੈੱਜ ਖਾਣਾ ਪਰੋਸੇ ਜਾਣ ਦੀ ਸ਼ਿਕਾਇਤ ਪਹੁੰਚੀ ਤਾਂ ਉਨ੍ਹਾਂ ਨੇ ਇਸ ਦਾ ਇਤਰਾਜ਼ ਜਤਾਇਆ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਜਗ੍ਹਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੋਂ ਹੈ ਅਤੇ ਇਸ ਕਲੱਬ ਵਿੱਚ ਅਜਿਹਾ ਕੁਝ ਨਾ ਹੋਵੇ
ਜਿਸ ਤੋਂ ਬਾਅਦ ਮੌਜੂਦਾ ਬਣੇ ਪ੍ਰਧਾਨ ਰਾਜਨ ਗਰਗ ਅਤੇ ਸੰਤ ਬਲਜੀਤ ਸਿੰਘ ਦਾਦੂਵਾਲ ਵਿਚਾਲੇ ਸਿਵਲ ਲਾਈਨ ਕਲੱਬ ਨੂੰ ਲੈ ਕੇ ਵਿਵਾਦ ਇੰਨਾ ਕੁ ਜ਼ਿਆਦਾ ਵਧ ਗਿਆ ਹੈ ਕਿ ਸੰਤ ਬਲਜੀਤ ਸਿੰਘ ਦਾਦੂਵਾਲ ਵੱਲੋਂ ਵੀ ਅਕਤੂਬਰ ਨੂੰ ਰੱਖੇ ਗਏ ਅਖੰਡ ਪਾਠ ਦੇ ਸਮਾਗਮ ਤੋਂ ਪਹਿਲਾਂ ਪ੍ਰਸ਼ਾਸਨ ਨੇ ਸਿਵਲ ਲਾਈਨ ਕਲੱਬ ਦੇ ਉੱਤੇ ਧਾਰਾ 145 ਲਗਾ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ
ਸੰਤ ਬਲਜੀਤ ਸਿੰਘ ਦਾਦੂਵਾਲ ਨੇ ਇਸ ਦਾ ਖੰਡਨ ਕਰਦੇ ਹੋਏ ਪ੍ਰਸ਼ਾਸਨ ਅਤੇ ਸਰਕਾਰਾਂ ਨੂੰ ਸਿੱਧੀ ਚਿਤਾਵਨੀ ਦਿੱਤੀ ਹੈ ਕਿ ਜੇਕਰ 20 ਅਕਤੂਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪ੍ਰਕਾਸ਼ ਉਤਸਵ ਦੇ ਦਿਹਾੜੇ ਤੇ ਸਮਾਗਮ ਨਾ ਕਰਨ ਦਿੱਤਾ ਗਿਆ ਤਾਂ ਸਮੁੱਚੀ ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾਵੇਗਾ ਇਸ ਦੇ ਲਈ ਭਾਵੇਂ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੀਮਤ ਚੁਕਾਣੀ ਪਵੇ
ਵਾਈਟ ਬਲਜੀਤ ਸਿੰਘ ਦਾਦੂਵਾਲ
ਦੂਜੇ ਪਾਸੇ ਸਿਵਲ ਲਾਈਨ ਕਲੱਬ ਦੇ ਮੈਂਬਰਾਂ ਵੱਲੋਂ ਚੁਣੇ ਗਏ ਪ੍ਰਧਾਨ ਰਾਜਨ ਗਰਗ ਦਾ ਕਹਿਣਾ ਹੈ ਕਿ ਇਹ ਪ੍ਰਸ਼ਾਸਨ ਦਾ ਫੈਸਲਾ ਹੈ ਨਾ ਕਿ ਮਨਪ੍ਰੀਤ ਬਾਦਲ ਦਾ ਮੇਰੇ ਕਾਂਗਰਸ ਪਾਰਟੀ ਦੇ ਵਿੱਚ ਹੋਣ ਕਾਰਨ ਉਸ ਨੂੰ ਸਿਵਿਲ ਲਾਈਨ ਕਲੱਬ ਦੇ ਨਾਲ ਨਾ ਜੋੜਿਆ ਜਾਵੇ ਜਦੋਂਕਿ ਪ੍ਰੈੱਸ ਸਿਵਲ ਲਾਈਨ ਕਲੱਬ ਦੇ ਹਾਰੇ ਹੋਏ ਮੈਂਬਰਾਂ ਵੱਲੋਂ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਆਪਣਾ ਮੋਹਰਾ ਬਣਾ ਕੇ ਧਰਮ ਦੇ ਨਾਂ ਤੇ ਸਿਆਸਤ ਖੇਡੀ ਜਾ ਰਹੀ ਹੈ ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਜ਼ਰੂਰ ਭੁਗਤਣਾ ਪਵੇਗਾ
ਬਾਈਟ+ ਰਾਜਨ ਗਰਗ ਸਿਵਲ ਲਾਈਨ ਕਲੱਬ ਪ੍ਰਧਾਨ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.