ਬਠਿੰਡਾ: ਡੇਰਾ ਸੱਚਾ ਸੌਦਾ ਦੇ ਸਥਾਪਨਾ ਮਹੀਨੇ ਦੀ ਖੁਸ਼ੀ ਵਿੱਚ ਸਮਾਗਮ ਕਰਵਾਏ ਜਾ ਰਹੇ ਹਨ। ਡੇਰਾ ਸੱਚਾ ਸੌਦਾ ਦੇ ਸਥਾਪਨਾ ਮਹੀਨੇ ਦੀ ਖੁਸ਼ੀ ’ਚ ਅੱਜ ਸ਼ਾਹ ਸਤਿਨਾਮ ਡੇਰਾ ਰਾਜਗੜ੍ਹ ਸਲਾਬਤਪੁਰਾ ’ਚ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਕਵੀਰਾਜ ਵੀਰਾਂ ਨੇ ਖੁਸ਼ੀਆਂ ਭਰੇ ਸ਼ਬਦ ਬੋਲੇ ਅਤੇ ਗੁਰਮੀਤ ਰਾਮ ਰਹੀਮ ਦੇ ਰਿਕਾਰਡਡ ਬਚਨ ਸੰਗਤ ਨੂੰ ਵੱਡੀਆਂ ਸਕਰੀਨਾਂ ਰਾਹੀਂ ਸੁਣਾਏ ਗਏ।
29 ਗਰਭਵਤੀ ਮਹਿਲਾਵਾਂ ਨੂੰ ਪੌਸ਼ਟਿਕ ਆਹਾਰ ਦੀਆਂ ਕਿੱਟਾਂ ਵੰਡੀਆਂ: ਇਸ ਮੌਕੇ 29 ਗਰਭਵਤੀ ਮਹਿਲਾਵਾਂ ਨੂੰ ਪੋਸ਼ਟਿਕ ਆਹਾਰ ਦੀਆਂ ਕਿੱਟਾਂ ਵੰਡੀਆਂ ਗਈਆਂ। ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਪੰਛੀਆਂ ਨੂੰ ਪਾਣੀ ਰੱਖਣ ਲਈ ਕਟੋਰੇ ਵੀ ਵੰਡੇ ਗਏ। ਇਸ ਮੌਕੇ ਗੁਰਮੀਤ ਰਾਮ ਰਹੀਮ ਦੇ ਰਿਕਾਡਿਡ ਬੋਲਾਂ ਰਾਹੀਂ ਨਸ਼ਿਆਂ ਦੇ ਖਾਤਮੇ ਲਈ ਸਾਰੇ ਧਰਮਾਂ ਦੇ ਪ੍ਰਚਾਰਕਾਂ ਤੇ ਨੁਮਾਇੰਦਿਆਂ ਨੂੰ ਰਲਕੇ ਨਸ਼ਾ ਛੁਡਾਉਣ ਕਿਹਾ ਗਿਆ, ਕਿਉਂਕਿ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਸੰਭਵ ਹੋ ਸਕਦਾ ਹੈ। ਨਸ਼ੇ ਦੇ ਸੌਦਾਗਰਾਂ ਨੂੰ ਵੀ ਅਪੀਲ ਕੀਤੀ ਗਈ ਕਿ ਕਿਉਂ ਨਸ਼ਾ ਵੇਚ ਰਹੇ ਹੋ, ਹੋਰ ਬੜੇ ਵਪਾਰ ਹਨ ਉਹ ਕਰ ਲਓ ਪਰ ਨਸ਼ੇ ਵੇਚਣਾ ਛੱਡ ਦਿਓ।
ਡੇਰਾ ਸੱਚਾ ਸੌਦਾ ਵੱਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਇੱਕ ਡਾਕੂਮੈਂਟਰੀ ਰਾਹੀਂ ਦਿਖਾਇਆ: ਸੰਗਤ ਨੂੰ ਕਿਹਾ ਕਿ 1948 ਤੋਂ ਲੈ ਕੇ ਅੱਜ ਤੱਕ ਕੋਈ ਦੱਸੇ ਕਿ ਡੇਰਾ ਸੱਚਾ ਸੌਦਾ ਨੇ ਕਿਸੇ ਧਰਮ ਦੀ ਨਿਖੇਧੀ ਕੀਤੀ ਹੋਵੇ। ਡੇਰਾ ਸੱਚਾ ਸੌਦਾ ਵਿੱਚ ਸਭ ਧਰਮਾਂ ਦੇ ਸਤਿਕਾਰ ਦੀ ਸਿੱਖਿਆ ਦਿੱਤੀ ਜਾਂਦੀ ਹੈ ਤੇ ਡੇਰਾ ਸੱਚਾ ਸੌਦਾ ਦੇ 6 ਕਰੋੜ ਤੋਂ ਉੱਪਰ ਸ਼ਰਧਾਲੂ ਇਨਸਾਨੀਅਤ ਦੀ ਸੰਭਾਲ ਕਰ ਰਹੇ ਹਨ। ਅਸੀਂ ਸਭ ਦਾ ਸਤਿਕਾਰ ਕਰਨ ਵਾਲੇ ਹਾਂ, ਇੱਜ਼ਤ ਕਰਨ ਵਾਲੇ ਹਾਂ, ਕਿਸੇ ਨੂੰ ਵੀ ਮਾੜਾ ਨਹੀਂ ਕਹਿੰਦੇ, ਜੇ ਕਹਿੰਦੇ ਹਾਂ ਤਾਂ ਮਾਨਵਤਾ ਭਲਾਈ ਦੇ ਕਾਰਜ ਕਰਨ ਲਈ ਕਹਿੰਦੇ ਹਾਂ, ਹਰ ਧਰਮ ਸਥਾਨ ਦੇ ਅੱਗੇ ਸਿਜਦਾ ਕਰਨ ਲਈ ਕਹਿੰਦੇ ਹਾਂ। ਇਸ ਮੌਕੇ ਨਸ਼ਿਆਂ ਦੇ ਖਾਤਮੇ ਲਈ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਇੱਕ ਡਾਕੂਮੈਂਟਰੀ ਰਾਹੀਂ ਦਿਖਾਇਆ ਗਿਆ ਅਤੇ "ਜਾਗੋ ਦੁਨੀਆਂ ਦੇ ਲੋਕੋ, ਨਸ਼ਾ ਜੜ੍ਹ ਤੋਂ ਪੁੱਟੋ" ਸ਼ਬਦ ਰਾਹੀਂ ਨਸ਼ੇ ਵਿਰੁੱਧ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ।
ਇਹ ਵੀ ਪੜ੍ਹੋ : Bhagwant Mann visit Jalandhar: ਸੀਐੱਮ ਮਾਨ ਦੀ ਜਲੰਧਰ ਵਿੱਚ ਰੈਲੀ, ਉਮੀਦਵਾਰ ਰਿੰਕੂ ਦੇ ਹੱਕ 'ਚ ਮੰਗਣਗੇ ਵੋਟਾਂ
ਅਸੀਂ ਇੱਕ ਹਾਂ, ਇੱਕ ਰਹਾਂਗੇ : ਇਸ ਮੌਕੇ ਪੰਡਾਲ ਵਿੱਚ ਮੌਜੂਦ ਸਾਧ ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰ ਕੇ ਪ੍ਰਣ ਦੁਹਰਾਇਆ ਕਿ ਅਸੀਂ ਇੱਕ ਹਾਂ, ਇੱਕ ਰਹਾਂਗੇ। ਸਾਧ ਸੰਗਤ ਨੇ ਕਿਹਾ ਕਿ ਮਾਨਵਤਾ ਭਲਾਈ ਕਾਰਜਾਂ ਵਿੱਚ ਹੋਰ ਤੇਜ਼ੀ ਨਾਲ ਜੁਟਾਂਗੇ ਤਾਂ ਜੋ ਲੋੜਵੰਦਾਂ ਦੀ ਮੱਦਦ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ 29 ਅਪ੍ਰੈਲ 1948 ਨੂੰ ਡੇਰਾ ਸੱਚਾ ਸੌਦਾ ਦੀ ਸਥਾਪਨਾ ਸ਼ਾਹ ਮਸਤਾਨਾ ਜੀ ਨੇ ਕੀਤੀ ਸੀ ਇਸ ਲਈ ਅਪ੍ਰੈਲ ਮਹੀਨੇ ਨੂੰ ਸਾਧ ਸੰਗਤ ਸਥਾਪਨਾ ਮਹੀਨੇ ਦੇ ਰੂਪ ਵਿੱਚ ਮਨਾਉਂਦੀ ਹੈ।