ਹੁਸ਼ਿਆਰਪੁਰ/ਬਠਿੰਡਾ/ਗੁਰਦਾਸਪੁਰ: ਉੱਤਰੀ ਭਾਰਤ 'ਚ ਲੋਹੜੀ ਸਾਲ ਦੇ ਪਹਿਲੇ ਤਿਉਹਾਰ ਦੇ ਰੂਪ 'ਚ ਮਨਾਈ ਜਾਂਦੀ ਹੈ। ਇਸ ਦੀ ਧੂਮ ਸਭ ਤੋਂ ਵੱਧ ਪੰਜਾਬ ਅਤੇ ਹਰਿਆਣਾ 'ਚ ਦੇਖਣ ਨੂੰ ਮਿਲਦੀ ਹੈ, ਕਿਉਂਕਿ ਇਹ ਪੰਜਾਬ ਦਾ ਮੁੱਖ ਤਿਉਹਾਰ ਹੈ। ਪਹਿਲਾਂ ਇਹ ਤਿਉਹਾਰ ਜਿਨ੍ਹਾਂ ਦੇ ਘਰ ਮੁੰਡੇ ਜੰਮੇ ਹੁੰਦੇ ਹਨ ਜਾਂ ਘਰ 'ਚ ਨਵਾਂ ਵਿਆਹ ਹੋਇਆ ਹੁੰਦਾ ਹੈ। ਉਨ੍ਹਾਂ ਘਰਾਂ 'ਚ ਲੋਹੜੀ ਦਾ ਤਿਉਹਾਰ ਵਿਸ਼ੇਸ਼ ਤੌਰ 'ਤੇ ਮਨਾਇਆ ਜਾਂਦਾ ਸੀ, ਪਰ ਹੁਣ ਲੋਕੀ ਧੀਆਂ ਦੀ ਲੋਹੜੀ ਮਨਾਉਣ ਲੱਗੇ ਹਨ। ਇਸੇ ਤਰ੍ਹਾਂ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਧੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ।
ਹੁਸ਼ਿਆਰਪੁਰ ਵਿੱਚ ਮਨਾਈ ਗਈ ਧੀਆਂ ਦੀ ਲੋਹੜੀ: ਸਮਾਜ ਦੀ ਮਾਨਸਿਕਤਾ ਨੂੰ ਹਲੂਣਾ ਦੇਣ ਲਈ ਗੜ੍ਹਸ਼ੰਕਰ ਦੇ ਪਿੰਡ ਪੋਸੀ ਵਿਖੇ ਪੂਰੇ ਪਿੰਡ 'ਚ ਜਾਗੋ ਦੇ ਰੂਪ ਵਿਚ ਧੀਆਂ ਦਾ ਹੋਕਾ ਦਿੰਦੀ ਬੁਲੰਦ ਅਵਾਜ ਨਾਲ ਇਲਾਕੇ ਦੀ ਨਾਮੀ ਸੰਸਥਾ ਏਕ ਨੂਰ ਸਵੈ-ਸੇਵੀ ਸੰਸਥਾ ਪਠਲਾਵਾ ਦੀ ਬ੍ਰਾਂਚ ਪੋਸੀ ਅਤੇ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਨਵਾਂਸ਼ਹਿਰ ਦੁਆਰਾ ਵੱਲੋਂ 37 ਨਵ ਜਨਮੀਆਂ ਧੀਆਂ ਦੀ ਲੋਹੜੀ ਪਾ ਕੇ ਸਮਾਜ ਨੂੰ ਸੁਨੇਹਾ ਦਿੱਤਾ ਗਿਆ। ਇਸ ਮੌਕੇ ਸੰਸਥਾ ਦੇ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੀਆਂ ਧੀਆਂ ਹਰ ਇੱਕ ਫੀਲਡ ਦੇ ਮੱਲਾਂ ਮਾਰਕੇ ਆਪਣੇ ਪਰਿਵਾਰ ਦਾ ਨਾਂ ਰੋਸ਼ਨ ਕਰ ਰਹੀਆਂ ਹਨ।
ਬਠਿੰਡਾ ਵਿੱਚ ਆਸ਼ਿਰਵਾਦ ਸੁਸਾਇਟੀ ਵੱਲੋਂ ਮਨਾਈ ਗਈ ਧੀਆਂ ਦੀ ਲੋਹੜੀ: ਬਠਿੰਡਾ ਵਿੱਚ ਆਸ਼ੀਰਵਾਦ ਸੁਸਾਇਟੀ ਵੱਲੋਂ ਅੱਜ ਗਰੀਬ ਝੁੱਗੀ ਝੋਪੜੀਆਂ ਵਿਚ ਰਹਿੰਦਿਆਂ ਬੱਚਿਆਂ ਨੂੰ ਇਕੱਠੇ ਕਰ ਕੇ ਲੋਹੜੀ ਮਨਾਈ ਗਈ ਆਸ਼ਿਰਵਾਦ ਵੈਲਫੇਅਰ ਸੁਸਾਇਟੀ ਦੀ ਚੇਅਰਮੈਨ ਮਮਤਾ ਜੈਨ ਦਾ ਕਹਿਣਾ ਹੈ ਕਿ ਖੁਸ਼ੀਆਂ ਦੇ ਇਸ ਤਿਉਹਾਰ ਨੂੰ ਆਪਸੀ ਭਾਈਚਾਰਕ ਸਾਂਝ ਸਹਿਤ ਮਨਾਇਆ ਜਾਣਾ ਚਾਹੀਦਾ ਹੈ। ਇਸ ਲੜੀ ਤਹਿਤ ਉਨ੍ਹਾਂ ਵੱਲੋਂ ਅੱਜ ਬੱਚੀਆਂ ਦੀ ਲੋਹੜੀ ਮਨਾਈ ਗਈ ਹੈ ਅਤੇ ਛੋਟੇ-ਛੋਟੇ ਬੱਚਿਆ ਵੱਲੋਂ ਜਿਥੇ ਇਸ ਸਮਾਗਮ ਦੌਰਾਨ ਆਪਣੀ ਕਲਾਕਾਰੀ ਪੇਸ਼ ਕੀਤੀ ਉਥੇ ਉਨ੍ਹਾਂ ਵੱਲੋਂ ਸਭਿਆਚਾਰਕ ਦੇ ਰੰਗ ਵੀ ਬਖੇਰੇ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਮੁੰਡੇ-ਕੁੜੀਆਂ ਵਿਚ ਕੋਈ ਅੰਤਰ ਨਹੀਂ ਅਤੇ ਬੇਟੀਆਂ ਅੱਜ-ਕੱਲ ਮੁਡਿਆਂ ਨਾਲੋਂ ਵੱਧ ਕਾਮਯਾਬ ਹਨ।
ਗੁਰਦਾਸਪੁਰ ਵਿੱਚ ਮਨਾਈ ਗਈ 28 ਨਵਜੰਮੇ ਬੱਚਿਆਂ ਦੀ ਲੋਹੜੀ: ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਅੱਜ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਿਵਲ ਸਰਜਨ ਗੁਰਦਾਸਪੁਰ ਡਾ. ਕੁਲਵਿੰਦਰ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ 28 ਨਵਜੰਮੇ ਬੱਚਿਆਂ ਦੀ ਲੋਹੜੀ ਮਨਾਈ ਗਈ। ਜਿਸ ਵਿੱਚ 13 ਨਵਜੰਮੀਆਂ ਕੁੜੀਆਂ ਦੀ ਲੋਹੜੀ ਪਾਈ ਗਈ ਅੱਤੇ ਕੇਕ ਕੱਟ ਬੱਚਿਆ ਦੀਆਂ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਗੁਰਦਾਸਪੁਰ ਡਾ. ਕੁਲਵਿੰਦਰ ਕੌਰ ਅਤੇ ਐੱਸਐਮਓ ਡਾ.ਚੇਤਨਾਂ ਨੇ ਦੱਸਿਆ ਕਿ ਬਚਿਆਂ ਨੂੰ ਉਤਸ਼ਾਹਿਤ ਕਰਨ ਲਈ ਇਹ ਲੋਹੜੀ ਦਾ ਤਿਉਹਾਰ ਸਿਵਿਲ ਹਸਪਤਾਲ ਗੁਰਦਾਸਪੁਰ ਵਿਚ ਮਨਾਇਆ ਗਿਆ ਹੈ ਅਤੇ ਇਸ ਲੋਹੜੀ ਸਮਾਗਮ ਦੌਰਾਨ 28 ਨਵ ਜੰਮੇ ਬੱਚਿਆਂ ਦੀ ਲੋਹੜੀ ਮਨਾਈ ਗਈ ਹੈ, ਅਤੇ ਸੰਦੇਸ਼ ਦਿੱਤਾ ਗਿਆ ਹੈ ਕਿ ਅੱਜ ਦੇ ਇਸ ਯੁੱਗ ਵਿੱਚ ਲੜਕਾ ਅਤੇ ਲੜਕੀ ਇਕ ਬਰਾਬਰ ਹਨ ਅਤੇ ਲੋਕਾਂ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਅਸੀਂ ਲੜਕਿਆਂ ਦੀ ਲੋਹੜੀ ਮਨਾਉਂਦੇ ਹਾਂ ਤਾਂ ਸਾਨੂੰ ਧੀਆਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ ਅਤੇ ਧੀਆਂ ਨੂੰ ਵੀ ਅੱਗੇ ਵਧਣ ਦਾ ਬਰਾਬਰ ਮੌਕਾ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਲੋਹੜੀ ਦੇ ਤਿਉਹਾਰ ਦੇ ਮੱਦੇਨਜ਼ਰ 'ਖਾਲਸਾ ਕਾਲਜ ਅੰਮ੍ਰਿਤਸਰ' ਵਿੱਚ ਕਰਵਾਏ ਪਤੰਗਬਾਜ਼ੀ ਮੁਕਾਬਲੇ
![etv play button](https://etvbharatimages.akamaized.net/etvbharat/static/assets/images/video_big_icon-2x.png)