ਬਠਿੰਡਾ: ਜ਼ਿਲ੍ਹੇ ਵਿੱਚ ਹੁਣ ਡੇਂਗੂ ਦਾ ਡੰਗ ਘਟਦਾ ਜਾ ਰਿਹਾ ਹੈ ਅਤੇ ਸਿਵਲ ਹਸਪਤਾਲ ਦੇ ਓਪੀਡੀ ਤੇ ਐਮਰਜੈਂਸੀ ਡੇਂਗੂ ਮਰੀਜ਼ਾਂ ਦੀ ਸੰਖਿਆ ਵੀ ਘਟਨ ਲੱਗ ਗਈ ਹੈ। ਡੇਂਗੂ ਮਰੀਜ਼ਾ ਬਾਰੇ ਦੱਸਦਿਆਂ ਸਿਵਲ ਹਸਪਤਾਲ ਦੇ ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਹਰਮੀਤ ਸਿੰਘ ਨੇ ਕਿਹਾ ਕਿ ਪਿਛਲੇ ਚਾਰ ਦਿਨਾਂ ਤੋਂ ਕੋਈ ਵੀ ਡੇਂਗੂ ਦਾ ਸ਼ੱਕੀ ਮਰੀਜ਼ ਨਹੀਂ ਆਇਆ ਹੈ।
ਡਾ. ਹਰਮੀਤ ਨੇ ਦੱਸਿਆ ਕਿ ਹੁਣ ਸ਼ਹਿਰ ਦੇ ਤਾਪਮਾਨ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ ਅਤੇ ਤਾਪਮਾਨ ਘਟਣ ਨਾਲ ਡੇਂਗੂ ਦਾ ਲਾਰਵਾ ਪੈਦਾ ਨਹੀਂ ਹੁੰਦਾ। ਉਨ੍ਹਾਂ ਇਹ ਵੀ ਦੱਸਿਆ ਕਿ ਸਿਵਲ ਹਸਪਤਾਲ ਦੇ ਦੋ ਡੇਂਗੂ ਵਾਰਡ ਵੱਖਰੇ ਤੌਰ 'ਤੇ ਬਣਾਏ ਗਏ ਹਨ ਅਤੇ ਵਿਭਾਗ ਵੱਲੋਂ ਡੇਂਗੂ ਦੇ ਮਰੀਜ਼ਾਂ ਨੂੰ ਸਾਰੀ ਦਵਾਈਆਂ ਮੁਫ਼ਤ ਵਿਚ ਦਿੱਤੀਆਂ ਜਾਂਦੀਆਂ ਹਨ ਤੇ ਸਾਰੇ ਤਰ੍ਹਾਂ ਦੇ ਟੈਸਟ ਵੀ ਮੁਫ਼ਤ ਵਿੱਚ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ: ਸੁਖਚੈਨ ਪਾਲੀ ਕਤਲ ਕਾਂਡ: ਮਾਨਸਾ ਅਦਾਲਤ ਨੇ 6 ਦੋਸ਼ੀਆਂ ਨੂੰ ਸੁਣਾਈ ਉਮਰ ਕੈਦ
ਦੱਸ ਦਈਏ ਕਿ ਬਠਿੰਡਾ ਜ਼ਿਲ੍ਹੇ ਵਿੱਚ ਹੁਣ ਤੱਕ 578 ਮਰੀਜ਼ਾਂ ਵਿੱਚ ਡੇਂਗੂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਸਭ ਤੋਂ ਜ਼ਿਆਦਾ ਡੇਂਗੂ ਦੇ ਮਰੀਜ਼ ਸ਼ਹਿਰ ਤੋਂ ਪਾਏ ਗਏ ਸਨ।