ਬਠਿੰਡਾ: ਪੰਜਾਬ ਵਿੱਚ ਰੋਜ਼ਾਨਾ ਹੀ ਕੋਈ ਨਾ ਕੋਈ ਠੱਗੀ ਦਾ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ। ਪਰ ਠੱਗਾਂ ਦੇ ਹੁਣ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਵੱਡੇ ਪਾਰਟੀ ਆਗੂਆਂ ਨੂੰ ਵੀ ਸ਼ਿਕਾਰ ਬਣਾਉਣ ਤੋਂ ਗੁਰੇਜ਼ ਨਹੀਂ ਕਰਦੇ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਬਠਿੰਡਾ ਤੋਂ ਜਿੱਥੇ ਕਾਂਗਰਸ ਚੋਂ ਭਾਜਪਾ 'ਚ ਸ਼ਾਮਲ ਹੋਈ ਨੇਤਾ ਦਮਨ ਬਾਜਵਾ ਨਾਲ ਪੰਜ ਕਰੋੜ ਦੀ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਸ਼ਾਤਿਰ ਦੀ ਥੋੜੀ ਜਿਹੀ ਗਲਤੀ ਨੇ ਉਸ ਨੂੰ ਫਸਾ ਦਿੱਤਾ ਅਤੇ ਹੁਣ ਉਹ ਸਲਾਖਾਂ ਪਿੱਛੇ ਹੋਵੇਗਾ।
ਪਾਰਟੀ ਵਿੱਚ ਵੱਡਾ ਅਹੁਦਾ ਦਿਵਾਉਣ ਲਈ ਮੰਗੀ ਰਿਸ਼ਵਤ : ਦਰਅਸਲ ਭਾਜਪਾ ਮਹਿਲਾ ਨੇਤਾ ਦਮਨ ਬਾਜਵਾ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ ਬਦਲੇ ਫੋਨ ਕਰਕੇ ਠੱਗ ਨੇ 5 ਕਰੋੜ ਰੁਪਏ ਮੰਗੇ ਸਨ। ਪਰ ਸ਼ੱਕ ਹੋਣ 'ਤੇ ਦਮਨ ਬਾਜਵਾ ਨੇ ਦੋ ਲੋਕਾਂ ਖਿਲਾਫ ਠੱਗੀ ਦਾ ਮਾਮਲਾ ਦਰਜ ਕਰਵਾਇਆ। ਜਿਸ ਉੱਤੇ ਫੌਰੀ ਤੌਰ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਠੱਗ ਨੂੰ ਕਾਬੂ ਕਰ ਲਿਆ ਹੈ। ਦੱਸਦੀਏ ਕਾਂਗਰਸ ਨੂੰ ਅਲਵਿਦਾ ਆਖ ਭਾਜਪਾ ਵਿੱਚ ਸ਼ਾਮਲ ਹੋਈ ਸੁਨਾਮ ਦੀ ਰਹਿਣ ਵਾਲੀ ਦਮਨ ਬਾਜਵਾ ਨੂੰ ਕੋਟ ਫੱਤਾ ਦੇ ਰਹਿਣ ਵਾਲੇ ਨੌਜਵਾਨ ਵੱਲੋਂ ਫੋਨ ਕੀਤਾ ਗਿਆ ਅਤੇ ਬਠਿੰਡਾ ਦੇ ਭੁੱਚੋ ਦੇ ਆਊਟਲੈੱਟ ਵਿਖੇ ਬੁਲਾਇਆ ਅਤੇ ਇਸ ਦੌਰਾਨ ਨੌਜਵਾਨ ਨੇ ਦਮਨ ਬਾਜਵਾ ਨੂੰ ਕਿਹਾ ਕਿ ਉਸ ਦੀ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵਿੱਚ ਚੰਗੀ ਜਾਣ-ਪਛਾਣ ਹੈ। ਇਸ ਦੌਰਾਨ ਨੌਜਵਾਨ ਹਰੀਸ਼ ਗਰਗ ਵੱਲੋਂ ਦਿੱਲੀ ਦੇ ਸੌਰਭ ਚੌਧਰੀ ਨਾਮਕ ਨੌਜਵਾਨ ਨਾਲ ਗੱਲ ਵੀ ਕਰਵਾਈ ਗਈ।
- Special Report: ਪੰਜਾਬ ਦੇ 111 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਤੋਂ ਸੱਖਣੇ, ਸਿੱਖਿਆ ਮੰਤਰੀ ਦੇ ਜ਼ਿਲ੍ਹੇ ਦਾ ਵੀ ਮੰਦੜਾ ਹਾਲ, ਕਈ ਸਹੂਲਤਾਂ ਤੋਂ ਵਾਂਝੇ ਸਕੂਲ
- Dead Body Found : ਬਠਿੰਡਾ 'ਚ ਮੁਲਤਾਨੀਆਂ ਰੋਡ ਉੱਤੇ ਕੂੜੇ ਦੇ ਢੇਰ ਤੋਂ ਮਿਲੀ ਨੌਜਵਾਨ ਦੀ ਲਾਸ਼,ਇਲਾਕੇ 'ਚ ਫੈਲੀ ਸਨਸਨੀ
- Amritsar News : ਹੋਟਲ ਦੀ ਭਾਈਵਾਲੀ ਨੂੰ ਲੈਕੇ ਆਪਸ 'ਚ ਭਿੜੇ ਪਤੀ ਪਤਨੀ, ਸ਼ਰੇਆਮ ਕੀਤੀ ਭੰਨਤੋੜ
ਇੱਕ ਠੱਗ ਨੂੰ ਕੀਤਾ ਕਾਬੂ : ਉਹਨਾਂ ਕਿਹਾ ਕਿ ਜਲਦ ਹੀ ਕੇਂਦਰੀ ਭਾਜਪਾ ਲੀਡਰਸ਼ਿਪ ਵੱਲੋਂ ਪੰਜਾਬ ਭਾਜਪਾ ਵਿੱਚ ਵੱਡਾ ਫੇਰਬਦਲ ਕੀਤਾ ਜਾਣਾ ਹੈ ਅਤੇ ਇਸ ਫੇਰਬਦਲ ਵਿੱਚ ਉਨ੍ਹਾਂ ਦਾ ਨਾਮ ਵੀ ਸ਼ਾਮਲ ਹੈ, ਜੇਕਰ ਉਹ ਪੰਜਾਬ ਭਾਜਪਾ ਦੇ ਪ੍ਰਧਾਨ ਬਣਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪੰਜ ਕਰੋੜ ਰੁਪਿਆ ਦੇਣਾ ਪਵੇਗਾ। ਅਜਿਹੀ ਗੱਲ ਸੁਣਦਿਆਂ ਹੀ ਦਮਨ ਬਾਜਵਾ ਨੂੰ ਸ਼ੱਕ ਹੋਣ ਹੋਇਆ ਤੇ ਇਸ ਬਾਰੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨਾਲ ਰਾਬਤਾ ਕਾਇਮ ਕੀਤਾ ਗਿਆ। ਸਾਰੀ ਗੱਲ ਸਾਫ਼ ਹੋਣ ਤੋਂ ਬਾਅਦ ਦਮਨ ਬਾਜਵਾ ਵੱਲੋਂ ਇਸ ਦੀ ਸ਼ਿਕਾਇਤ ਠੱਗ ਹਰੀਸ਼ ਗਰਗ ਅਤੇ ਉਸਦੇ ਦਿੱਲੀ ਦੇ ਰਹਿਣ ਵਾਲੇ ਸਾਥੀ ਸੌਰਵ ਚੌਧਰੀ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ। ਪੁਲਿਸ ਨੇ ਹਰੀਸ਼ ਗਰਗ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦੇ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਰੀਸ਼ ਗਰਗ ਵਾਸੀ ਕੋਟ ਫੱਤਾ ਨੂੰ ਦਮਨ ਬਾਜਵਾ ਦੀ ਸ਼ਿਕਾਇਤ ਤੇ ਪਰਚਾ ਦਰਜ ਹੋਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਉਸ ਦਾ ਸਾਥੀ ਸਰਬ ਚੌਧਰੀ ਦੀ ਤਲਾਸ਼ ਜਾਰੀ ਹੈ। ਜਲਦ ਹੀ ਉਸਨੂੰ ਵੀ ਕਾਬੂ ਕਰ ਲਿਆ ਜਾਵੇਗਾ ਅਤੇ ਮਾਮਲੇ ਸਬੰਧੀ ਬਣਦੀ ਕਾਰਵਾਈ ਅਮਲ ਵਿਚ ਲਿਆਉਂਦੀ ਜਾਵੇਗੀ।