ETV Bharat / state

ਦਲਿਤ ਸਰਪੰਚ ਨੂੰ ਪ੍ਰੇਸ਼ਾਨ ਕਰਨ ਵਾਲੇ 'ਆਪ' ਵਿਧਾਇਕ ਖਿਲਾਫ਼ ਦਲਿਤ ਮਹਾਂ ਪੰਚਾਇਤ ਨੇ ਖੋਲ੍ਹਿਆ ਮੋਰਚਾ

ਦਲਿਤ ਸਰਪੰਚ ਨੂੰ ਪ੍ਰੇਸ਼ਾਨ ਕਰਨ ਵਾਲੇ ਆਪ ਵਿਧਾਇਕ ਖ਼ਿਲਾਫ਼ ਦਲਿਤ ਮਹਾਂ ਪੰਚਾਇਤ ਨੇ ਮੋਰਚਾ ਖੋਲ੍ਹਿਆ ਹੈ ਤੇ ਐੱਸ.ਸੀ ਐਕਟ ਤਹਿਤ ਪਰਚਾ ਦਰਜ ਕਰਵਾਉਣ ਲਈ 31 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਹੈ।

author img

By

Published : Apr 30, 2022, 1:08 PM IST

ਦਲਿਤ ਸਰਪੰਚ ਨੂੰ ਪ੍ਰੇਸ਼ਾਨ ਕਰਨ ਵਾਲੇ 'ਆਪ' ਵਿਧਾਇਕ ਖਿਲਾਫ਼ ਦਲਿਤ ਮਹਾਂ ਪੰਚਾਇਤ ਨੇ ਖੋਲ੍ਹਿਆ ਮੋਰਚਾ
ਦਲਿਤ ਸਰਪੰਚ ਨੂੰ ਪ੍ਰੇਸ਼ਾਨ ਕਰਨ ਵਾਲੇ 'ਆਪ' ਵਿਧਾਇਕ ਖਿਲਾਫ਼ ਦਲਿਤ ਮਹਾਂ ਪੰਚਾਇਤ ਨੇ ਖੋਲ੍ਹਿਆ ਮੋਰਚਾ

ਬਠਿੰਡਾ: ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਜਿੱਥੇ ਪੰਜਾਬ ਦੇ ਇਲਾਕਿਆ ਵਿੱਚ ਮਾਹੌਲ ਖਰਾਬ ਦੀਆਂ ਖ਼ਬਰਾਂ ਹਨ, ਉੱਥੇ ਹੀ ਹਲਕਾ ਮੌੜ ਦੇ ਵਿਧਾਇਕ ਸੁਖਬੀਰ ਸਿੰਘ ਵੱਲੋਂ ਆਪਣੇ ਹੀ ਪਿੰਡ ਮਾਈਸਰਖਾਨਾ ਦੇ ਦਲਿਤ ਸਮਾਜ ਨਾਲ ਸਬੰਧਤ ਸਰਪੰਚ ਸਤਨਾਮ ਸਿੰਘ ਨੂੰ ਪਰੇਸ਼ਾਨ ਦਾ ਮਾਮਲਾ ਸਾਹਮਣੇ ਆਇਆ ਸੀ।

ਇਸ ਘਟਨਾ ਨੂੰ ਲੈ ਗਏ ਸਮੁੱਚੇ ਦਲਿਤ ਸਮਾਜ ਵਿੱਚ ਭਾਰੀ ਰੋਸ ਪੈਦਾ ਹੋ ਗਿਆ, ਜਿਸ ਕਰਕੇ ਪਿੰਡ ਮਾਈਸਰਖਾਨਾ ਵਿਖੇ ਸਮੁੱਚਾ ਦਲਿਤ ਭਾਈਚਾਰਾ ਇਕੱਠਾ ਹੋਇਆ ਉੱਘੇ ਦਲਿਤ ਨੇਤਾ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਿਤ ਮਹਾਪੰਚਾਇਤ ਦੇ ਸੂਬਾ ਜਨਰਲ ਸਕੱਤਰ ਕਾਂਗਰਸ ਪਾਰਟੀ ਵਿਸ਼ੇਸ਼ ਤੌਰ ਤੇ ਭਾਈਚਾਰੇ ਦੇ ਇਸ ਦਰਦ ਵਿੱਚ ਸ਼ਾਮਿਲ ਹੋਏ।

ਇਸ ਮੌਕੇ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਇਹ ਪਹਿਲੀ ਘਟਨਾ ਨਹੀਂ ਕਿ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਿਤ ਸਰਪੰਚਾਂ ਨੂੰ ਅਫ਼ਸਰਾਂ ਨੂੰ ਅਕਸਰ ਹੀ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਹੈ, ਪਰ ਹੁਣ ਦਲਿਤ ਸਮਾਜ ਜਾਗਿਰਤ ਹੈ, ਅਧੀਨ ਇਕੱਠਾ ਹੈ, ਕਿਸੇ ਨੂੰ ਵੀ ਦਲਿਤ ਸਮਾਜ ਦੇ ਨਾਲ ਧੱਕੇਸ਼ਾਹੀ ਨਹੀਂ ਕਰਨ ਦੇਵਾਂਗੇ।

ਗਹਿਰੀ ਨੇ ਕਿਹਾ ਕਿ ਐਮ.ਐਲ.ਏ ਸੁਖਵੀਰ ਸਿੰਘ ਮਾਈਸਰਖਾਨਾ ਤੇ ਹੋਰ ਜ਼ਿੰਮੇਵਾਰ ਅਧਿਕਾਰੀਆਂ ਦੇ ਖਿਲਾਫ਼ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲ ਕਾਸਟ ਨੂੰ ਸ਼ਿਕਾਇਤ ਭੇਜ ਕੇ ਇਨ੍ਹਾਂ ਖ਼ਿਲਾਫ਼ ਐਸ.ਸੀ ਐਸ.ਟੀ ਐਕਟ ਤਹਿਤ ਪਰਚਾ ਦਰਜ ਕਰਵਾਉਣ ਲਈ ਸੰਘਰਸ਼ ਕਰਾਂਗੇ ਤਾਂ ਜੋ ਅੱਗੇ ਤੋਂ ਕੋਈ ਕਿਸੇ ਦਲਿਤ ਸਮਾਜ ਦੇ ਨੁਮਾਇੰਦੇ ਨੂੰ ਮਾਨਸਿਕ ਤੌਰ 'ਤੇ ਆਰਥਿਕ ਤੌਰ 'ਤੇ ਪ੍ਰੇਸ਼ਾਨ ਨਾ ਕਰ ਸਕੇ।

ਇਸ ਦੌਰਾਨ ਗਿਹਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਵੀ ਇਸ ਮਾਮਲੇ 'ਤੇ ਵਿਚਾਰ ਕਰਕੇ ਹਰ ਕਿਸਮ ਦੀ ਧੱਕੇਸ਼ਾਹੀ ਚਾਹੇ ਕੋਈ ਕਾਂਗਰਸ ਦਾ ਸਰਪੰਚ ਹੋਵੇ, ਕਿਸੇ ਵੀ ਪਾਰਟੀ ਦਾ ਨੁਮਾਇੰਦਾ ਹੋਵੇ, ਉਸਦੇ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਗਹਿਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਕੇਜਰੀਵਾਲ ਵੱਲੋਂ ਬਹੁਤ ਵੱਡਾ ਧੋਖਾ ਕੀਤਾ ਜਾ ਰਿਹਾ ਹੈ, ਸਾਰੇ ਵਾਅਦਿਆਂ ਤੋਂ ਸਰਕਾਰ ਮੁੱਕਰਦੀ ਨਜ਼ਰ ਆਉਂਦੀ ਹੈ।

ਸਰਕਾਰੀ ਦਫ਼ਤਰਾਂ ਦੇ ਅਧਿਕਾਰੀ ਤੇ ਮੁਲਾਜ਼ਮ ਇਸ ਸਰਕਾਰ ਤੋਂ ਪਰੇਸ਼ਾਨ ਹਨ। ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਖ਼ਤਰੇ ਵਿੱਚ ਹੈ, ਗ਼ਰੀਬ ਲੋਕਾਂ ਦਾ ਰੁਜ਼ਗਾਰ ਖੋਹਿਆ ਜਾ ਰਿਹਾ ਹੈ, ਇਹ ਸਾਰੇ ਮੁੱਦਿਆਂ 'ਤੇ ਸਾਨੂੰ ਸਮੁੱਚੇ ਸਮਾਜ ਨੂੰ ਇਕੱਠੇ ਹੋ ਕੇ ਲੜਨਗੇ।

ਇਸ ਮੌਕੇ ਨੌਜਵਾਨਾਂ ਤੇ ਮਹਿਲਾਵਾਂ ਦੀ 31 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਤਾਂ ਜੋ ਐਮ.ਐਲ.ਏ ਦੀਆਂ ਧੱਕੇਸ਼ਾਹੀਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾ ਸਕੇ। ਗਿਹਰੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਉਹ ਆਪ ਦੇ ਪਾਰਟੀ ਦੇ ਐਮ.ਐਲ.ਏ ਅਤੇ ਨੁਮਾਇੰਦਿਆਂ ਨੂੰ ਦਲਿਤ ਸਮਾਜ ਨਾਲ ਧੱਕੇਸ਼ਾਹੀ ਕਰਨ ਤੋਂ ਰੋਕਣ ਨਹੀਂ ਤਾਂ ਪੰਜਾਬ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ।

ਸਮੁੱਚੇ ਦਲਿਤ ਸਮਾਜ ਨੇ ਐਮ.ਐਲ.ਏ ਤੇ ਹੋਰ ਅਧਿਕਾਰੀਆਂ ਖ਼ਿਲਾਫ਼ ਐਸ.ਸੀ ਐਕਟ ਤਹਿਤ ਪਰਚਾ ਦਰਜ ਕੀਤੇ ਜਾਣ ਦੀ ਮੰਗ ਕੀਤੀ, ਸਰਪੰਚ ਸਤਨਾਮ ਸਿੰਘ ਨੇ ਦੱਸਿਆ ਕਿ ਮਾਈਸਰਖਾਨਾ ਮੇਲੇ ਵਿੱਚ ਹੋਈ ਆਮਦਨ ਦਾ ਸਾਰਾ ਹਿਸਾਬ ਕਿਤਾਬ ਐਮ.ਐਲ.ਏ ਕੋਲ ਹੈ। ਇਕ ਪਾਸੇ ਇਹ ਇਮਾਨਦਾਰ ਸਰਕਾਰ ਦੇਣ ਦੀਆਂ ਗੱਲਾਂ ਕਰਦੇ ਸੀ ਤੇ ਹੁਣ ਖੁਦ ਪੰਚਾਇਤੀ ਫੰਡਾਂ ਵਿੱਚ ਗੜਬੜ ਕਰਨਾ ਚਾਹੁੰਦੇ ਹਨ, ਇਸ ਕਰਕੇ ਉਸ ਨੂੰ ਸਰਪੰਚੀ ਤੋਂ ਅਸਤੀਫਾ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ।

ਇਹ ਵੀ ਪੜੋ: ਪਿਤਾ ਦੀ ਦਰਿੰਦਗੀ: ਧੀ ਦੇ ਗਲ ਪਰਨਾ ਪਾ ਘੜੀਸਿਆ, ਦੇਖੋ ਵੀਡੀਓ

ETV Bharat Logo

Copyright © 2024 Ushodaya Enterprises Pvt. Ltd., All Rights Reserved.