ਬਠਿੰਡਾ: ਪੰਜਾਬ ਤੋਂ ਅਹਿਮਦਾਬਾਦ ਐੱਮਬੀਏ ਦੀ ਪੜ੍ਹਾਈ ਕਰਨ ਗਏ ਵਿਦਿਆਰਥੀ ਸੋਨੀ ਗੋਇਲ ਨੇ ਆਪਣੇ ਬੈਚਮੇਟ ਨਾਲ ਮਿਲ ਕੇ ਕਾਲਜ ਦੇ ਨੇੜੇ ਝੁੱਗੀਆਂ-ਝੌਂਪੜੀਆਂ ਵਿੱਚ ਰਹਿ ਰਹੇ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਦਾ ਪਰਿਆਸ ਕੀਤਾ। ਸੁਨੀਲ ਗੋਇਲ ਨੇ ਦੱਸਿਆ ਕਿ ਸ਼ੁਰੂ-ਸ਼ੁਰੂ ਵਿੱਚ ਉਹਨਾਂ ਵੱਲੋਂ ਗਰੀਬ ਬੱਚਿਆਂ ਨੂੰ ਇੱਕ ਮੰਦਰ ਵਿੱਚ ਪੜ੍ਹਾਇਆ ਜਾਣ ਲੱਗਾ। ਉਨ੍ਹਾਂ ਵੱਲੋਂ ਇਹ ਸਿੱਖਿਆ ਕਾਲਜ ਤੋਂ ਬਾਅਦ ਸਲੱਮ ਏਰੀਆ ਦੇ ਬੱਚਿਆਂ ਨੂੰ ਦਿੱਤੀ ਜਾਂਦੀ ਸੀ। ਹੌਲੀ- ਹੌਲੀ ਇਹਨਾਂ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ ਕਰਵਾਇਆ ਗਿਆ ਅਤੇ ਅਹਿਮਦਾਬਾਦ ਵਿੱਚ ਅੱਜ ਵੀ ਉਨ੍ਹਾਂ ਵੱਲੋਂ ਸਲੱਮ ਏਰੀਆ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।
ਮੁਫ਼ਤ ਆਟੋ ਦੀ ਸਹੂਲਤ ਦਿੱਤੀ: ਫਿਰ ਉਹਨਾਂ ਵੱਲੋਂ ਪੰਜਾਬ ਪਰਤ ਕੇ ਸਲੱਮ ਏਰੀਏ ਦੇ ਬੱਚਿਆਂ ਲਈ ਸਿੱਖਿਆ ਪ੍ਰਦਾਨ ਕਰਨ ਦੇ ਉਪਰਾਲੇ ਕੀਤੇ ਜਾਣ ਲੱਗੇ ਅਤੇ ਇੱਕ ਦਹਾਕਾ ਪਹਿਲਾਂ ਉਨ੍ਹਾਂ ਵੱਲੋਂ ਪਰਿਆਸ ਇੰਟਰਨੈਸ਼ਨਲ ਸਕੂਲ ਖੋਲ੍ਹਿਆ ਗਿਆ। ਸਲੱਮ ਏਰੀਏ ਦੇ ਬੱਚਿਆਂ ਨੂੰ ਇੱਥੇ ਮੁਫ਼ਤ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਗਿਆ, ਪਰ ਹੁਣ ਉਨ੍ਹਾਂ ਸਾਹਮਣੇ ਦਿੱਕਤ ਆ ਰਹੀ ਸੀ ਕਿ ਸਲੱਮ ਏਰੀਆ ਵਿੱਚੋਂ ਬੱਚਿਆਂ ਨੂੰ ਸਕੂਲ ਤੱਕ ਲਿਆਉਣ ਲਈ ਕਾਫੀ ਪਰੇਸ਼ਾਨੀਆਂ ਪੇਸ਼ ਆ ਰਹੀਆਂ ਸਨ। ਬੱਚਿਆਂ ਦੇ ਮਾਪਿਆਂ ਨੂੰ ਸਮਝਾਉਣ ਦੇ ਬਾਵਜੂਦ ਬੱਚਿਆਂ ਨੂੰ ਆਉਣ-ਜਾਣ ਵਿੱਚ ਵੱਡੀ ਦਿੱਕਤ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ ਦੇ ਚਲਦੇ ਉਨ੍ਹਾਂ ਵੱਲੋਂ ਇਹਨਾਂ ਗਰੀਬ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਲਈ ਮੁਫ਼ਤ ਆਟੋ ਦੀ ਸਹੂਲਤ ਦਿੱਤੀ ਗਈ ਸੋਨੀ। ਗੋਇਲ ਦੇ ਇਸ ਮੁਹਿੰਮ ਵਿੱਚ ਉਨ੍ਹਾਂ ਦੀ ਪਤਨੀ ਨਿਸ਼ਾ ਨੇ ਅਹਿਮ ਯੋਗਦਾਨ ਅਦਾ ਕਰਦੇ ਹੋਏ ਪਰਿਆਸ ਇੰਟਰਨੈਸ਼ਨਲ ਸਕੂਲ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਅੱਠ ਜਮਾਤਾਂ ਤੱਕ ਮਾਨਤਾ ਦਿਵਾਈ ਗਈ।
ਕੰਪਿਊਟਰ ਸਿੱਖਿਆ ਅਤੇ ਸਾਇੰਸ ਲੈਬ ਦਾ ਪ੍ਰਬੰਧ: ਉਨ੍ਹਾਂ ਦੱਸਿਆ ਕਿ ਸ਼ੁਰੂ-ਸ਼ੁਰੂ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਹੌਲੀ-ਹੌਲੀ ਸਮਾਜ ਸੇਵੀ ਲੋਕਾਂ ਵੱਲੋਂ ਉਨ੍ਹਾਂ ਨੂੰ ਇਸ ਸਕੂਲ ਨੂੰ ਚਲਾਉਣ ਲਈ ਮਦਦ ਕੀਤੀ ਜਾਣ ਲੱਗੀ। ਇਸ ਸਮੇਂ ਪਰਿਆਸ ਇੰਟਰਨੈਸ਼ਨਲ ਸਕੂਲ ਵਿੱਚ ਜਿੱਥੇ ਬੱਚਿਆਂ ਦੇ ਆਉਣ-ਜਾਣ ਲਈ ਆਟੋ ਲਗਾਏ ਗਏ ਹਨ। ਉੱਥੇ ਹੀ ਬੱਚਿਆਂ ਨੂੰ ਕੰਪਿਊਟਰ ਸਿੱਖਿਆ ਅਤੇ ਸਾਇੰਸ ਲੈਬ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਸਮੇਂ ਉਨ੍ਹਾਂ ਕੋਲ 200 ਦੇ ਕਰੀਬ ਵੱਖ-ਵੱਖ ਕਲਾਸਾਂ ਵਿੱਚ ਸਲੱਮ ਏਰੀਏ ਦੇ ਬੱਚੇ ਪੜ੍ਹ ਰਹੇ ਹਨ। ਇਨ੍ਹਾਂ ਬੱਚਿਆਂ ਵੱਲੋਂ ਸਕੂਲ ਪਾਸ ਆਊਟ ਕਰਨ ਤੋਂ ਬਾਅਦ ਪ੍ਰਿਆਸ ਇੰਟਰਨੈਸ਼ਨ ਸਕੂਲ ਵੱਲੋਂ ਇਹਨਾਂ ਦੀ ਅਗਲੇਰੀ ਸਿੱਖਿਆ ਦਾ ਵੀ ਖਿਆਲ ਕੀਤਾ ਜਾਂਦਾ ਹੈ ਅਤੇ ਕੁੱਝ ਵਿਦਿਆਰਥੀਆਂ ਨੂੰ ਆਈਟੀਆਈ ਵਿੱਚ ਕੋਰਸ ਵੀ ਕਰਵਾਏ ਜਾ ਰਹੇ ਹਨ। ਉਨ੍ਹਾਂ ਦੇ ਵਿਦਿਆਰਥੀ ਸਟੇਟ ਪੱਧਰ ਦੀਆਂ ਖੇਡਾਂ ਵਿੱਚ ਵੀ ਭਾਗ ਲੈ ਰਹੇ ਹਨ। ਉਨ੍ਹਾਂ ਦੇ ਇਸ ਉਪਰਾਲੇ ਨੂੰ ਵੇਖਦੇ ਹੋਏ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਪਰਿਆਸ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਲਈ ਮੁਫ਼ਤ ਕਿਤਾਬਾਂ ਵਰਦੀਆਂ ਅਤੇ ਆਰਥਿਕ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਹਰ ਬੱਚੇ ਦਾ ਅਧਿਕਾਰ ਹੈ ਅਤੇ ਹਰ ਬੱਚੇ ਨੂੰ ਸਿੱਖਿਅਤ ਕਰਨ ਲਈ ਉਨ੍ਹਾਂ ਵੱਲੋਂ ਇਹ ਕੋਸ਼ਿਸ਼ ਜਾਰੀ ਰਹੇਗੀ ।
ਇਹ ਵੀ ਪੜ੍ਹੋ: Buddha nala project: ਬੁੱਢੇ ਨਾਲੇ ਦਾ ਕੰਮ ਪੂਰਾ ਨਾ ਹੋਣ ਕਾਰਨ 'ਆਪ' ਵਿਧਾਇਕ ਨਾਰਾਜ਼, ਅਫਸਰਾਂ 'ਤੇ ਮਨਮਾਨੀਆਂ ਦੇ ਇਲਜ਼ਾਮ