ETV Bharat / state

ਕਾਂਗਰਸ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਤੇ SHO ਵਿਚਕਾਰ ਝੜਪ, SHO ਦੀ ਪਾਟੀ ਵਰਦੀ !

author img

By

Published : Mar 25, 2022, 4:43 PM IST

Updated : Mar 25, 2022, 5:40 PM IST

ਬਠਿੰਡਾ ਦੇ ਥਾਣਾ ਫੂਲ ਵਿਖੇ ਐਸਐਚਓ ਤੇ ਕਾਂਗਰਸ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਵਿਚਕਾਰ ਝੜਪ (Clashes between Ninni Bansal and SHO of Thana Phool) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਝੜਪ ਦੌਰਾਨ ਐਸਸੈਚਓ ਦੀ ਵਰਦੀ ਫਟ ਗਈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਕਾਂਗਰਸ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਤੇ SHO ਵਿਚਕਾਰ ਝੜਪ

ਬਠਿੰਡਾ: ਜ਼ਿਲ੍ਹੇ ਦੇ ਥਾਣਾ ਫੂਲ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕਾਂਗਰਸ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਨਿੰਨੀ ਬਾਂਸਲ ਅਤੇ ਐਸਐਚਓ ਫੂਲ ਮਨਪ੍ਰੀਤ ਸਿੰਘ ਵਿਚਕਾਰ ਝੜਪ (Clashes between Ninni Bansal and SHO of Thana Phool) ਹੋ ਗਈ। ਨਿੰਨੀ ਬਾਂਸਲ ਨੇ ਐਸਐਚਓ ਫੂਲ ਮਨਪ੍ਰੀਤ ਸਿੰਘ ’ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਾਏ ਹਨ ਉਥੇ ਹੀ ਦੂਸਰੇ ਪਾਸੇ ਐਸਐਚਓ ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸ ਨਾਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਿੰਨੀ ਬਾਂਸਲ ਵੱਲੋਂ ਧੱਕਾ ਮੁੱਕੀ ਕੀਤੀ ਅਤੇ ਇਸ ਦੌਰਾਨ ਹੀ ਉਨ੍ਹਾਂ ਦੀ ਵਰਦੀ ਪਾੜ ਦਿੱਤੀ ਗਈ। ਫਿਲਹਾਲ ਇਸ ਮਾਮਲੇ ਵਿੱਚ ਐਸਐਸਪੀ ਬਠਿੰਡਾ ਅਵਨੀਤ ਕੌਂਡਲ ਵੱਲੋਂ ਡੀਐਸਪੀ ਫੂਲ ਨੂੰ ਜਾਂਚ ਦੇ ਆਦੇਸ਼ ਦਿੱਤੇ ਦੇ ਦਿੱਤੇ ਗਏ ਹਨ।

ਕਾਂਗਰਸ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਦਾ ਬਿਆਨ

ਇਸ ਹੋਈ ਝੜਪ ਨੂੰ ਲੈਕੇ ਕਾਂਗਰਸ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ ਕਿਸੇ ਮਾਮਲੇ ਨੂੰ ਲੈਕੇ ਐਸਐਚਓ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਹੈ। ਸਾਬਕਾ ਪ੍ਰਧਾਨ ਨੇ ਇਲਜ਼ਾਮ ਲਗਾਇਆ ਕਿ ਉਸਦੀ ਪੁਲਿਸ ਵੱਲੋਂ ਕੁੱਟਮਾਰ ਕੀਤੀ ਗਈ ਹੈ ਅਤੇ ਮਾਮਲਾ ਭਖਦਾ ਵੇਖ ਐਸਐਚਓ ਵੱਲੋਂ ਆਪਣੀ ਵਰਦੀ ਖੁਦ ਪਾੜੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਉਸ ਖਿਲਾਫ਼ ਝੂਠਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਜੋ ਕਿ ਗਲਤ ਹੈ। ਉਨ੍ਹਾਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ। ਇਸ ਦੌਰਾਨ ਹੀ ਸਾਬਕਾ ਨਗਰ ਕੌਂਸਲ ਪ੍ਰਧਾਨ ਦੇ ਪਰਿਵਾਰ ਤੇ ਸਮਰਥਕਾਂ ਵੱਲੋਂ ਐਸਐਚਓ ਖਿਲਾਫ਼ ਥਾਣੇ ਬਾਹਰ ਨਾਅਰੇਬਾਜੀ ਵੀ ਕੀਤੀ ਗਈ।

ਕਾਂਗਰਸ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਨਿੰਨੀ ਬਾਂਸਲ ਤੇ ਥਾਣਾ ਫੂਲ ਦੇ ਐਸਐਚਓ ਵਿਚਕਾਰ ਹੋਈ ਝੜਪ

ਇਹ ਝੜਪ ਦਾ ਮਾਮਲਾ ਭਖਦਾ ਵਿਖਾਈ ਦੇ ਰਿਹਾ ਹੈ। ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਘਟਨਾ ਦੀ ਨਿੰਦਿਆ ਕੀਤੀ ਗਈ ਹੈ। ਖਹਿਰਾ ਨੇ ਕਿਹਾ ਹੈ ਕਿ ਜੇਕ ਥਾਣੇਦਾਰ ਦੀ ਵਰਦੀ ਪਾੜੀ ਗਈ ਹੈ ਤਾਂ ਇਹ ਬਹੁਤ ਨਿੰਦਣਯੋਗ ਹੈ। ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕਰਦੇ ਹੋਏ ਖਹਿਰਾ ਨੇ ਮੁਲਜ਼ਮ ਖਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਸਰਕਾਰ ਉੱਪਰ ਸਵਾਲ ਖੜ੍ਹੇ ਕੀਤੇ ਹਨ ਕਿ ਇਹ ਬਦਲਾਅ ਨਹੀਂ ਹੈ।

  • I have learnt that Aap leader Ninni Bansal tore the uniform of Sho Rampura Phool if its true a Fir must be registered against him. I hope this isn’t the “Badlav” that @AamAadmiParty had promised! Aap workers are defying the dictates of @ArvindKejriwal who urged restraint-khaira pic.twitter.com/HmobWqHS09

    — Sukhpal Singh Khaira (@SukhpalKhaira) March 25, 2022 " class="align-text-top noRightClick twitterSection" data="

I have learnt that Aap leader Ninni Bansal tore the uniform of Sho Rampura Phool if its true a Fir must be registered against him. I hope this isn’t the “Badlav” that @AamAadmiParty had promised! Aap workers are defying the dictates of @ArvindKejriwal who urged restraint-khaira pic.twitter.com/HmobWqHS09

— Sukhpal Singh Khaira (@SukhpalKhaira) March 25, 2022 ">

ਥਾਣਾ ਫੂਲ ਵਿਖੇ ਐੱਸਐੱਚਓ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਵਿਚਕਾਰ ਹੋਈ ਝੜਪ ’ਤੇ ਆਪ ਵਿਧਾਇਕ ਬਲਕਾਰ ਸਿੱਧੂ ਦੀ ਸਖ਼ਤ ਟਿੱਪਣੀ ਸਾਹਮਣੇ ਆਈ ਹੈ। ਬਲਕਾਰ ਸਿੱਧੂ ਨੇ ਕਿਹਾ ਕਿ ਥਾਣੇ ਵਿੱਚ ਅਜਿਹੀ ਗੁੰਡਾਗਰਦੀ ਕਰਨ ਵਾਲੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੀ ਕਿਉਂ ਨਾ ਹੋਣ।

ਇਸ ਮਾਮਲੇ ਸਬੰਧੀ ਡੀਐਸਪੀ ਸਤਨਾਮ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਝਗੜਾ ਕਿਵੇਂ ਹੋਇਆ ਹੈ ਤੇ ਜਾਂਚ ਬਾਅਦ ਜੋ ਵੀ ਸਾਹਮਣੇ ਆਇਆ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਜਲੰਧਰ ਦੀ ਮਹਿਲਾ ਕਲਰਕ ’ਤੇ ਵੱਢੀ ਲੈਣ ਦਾ ਮਾਮਲਾ ਦਰਜ

ਬਠਿੰਡਾ: ਜ਼ਿਲ੍ਹੇ ਦੇ ਥਾਣਾ ਫੂਲ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕਾਂਗਰਸ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਨਿੰਨੀ ਬਾਂਸਲ ਅਤੇ ਐਸਐਚਓ ਫੂਲ ਮਨਪ੍ਰੀਤ ਸਿੰਘ ਵਿਚਕਾਰ ਝੜਪ (Clashes between Ninni Bansal and SHO of Thana Phool) ਹੋ ਗਈ। ਨਿੰਨੀ ਬਾਂਸਲ ਨੇ ਐਸਐਚਓ ਫੂਲ ਮਨਪ੍ਰੀਤ ਸਿੰਘ ’ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਾਏ ਹਨ ਉਥੇ ਹੀ ਦੂਸਰੇ ਪਾਸੇ ਐਸਐਚਓ ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸ ਨਾਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਿੰਨੀ ਬਾਂਸਲ ਵੱਲੋਂ ਧੱਕਾ ਮੁੱਕੀ ਕੀਤੀ ਅਤੇ ਇਸ ਦੌਰਾਨ ਹੀ ਉਨ੍ਹਾਂ ਦੀ ਵਰਦੀ ਪਾੜ ਦਿੱਤੀ ਗਈ। ਫਿਲਹਾਲ ਇਸ ਮਾਮਲੇ ਵਿੱਚ ਐਸਐਸਪੀ ਬਠਿੰਡਾ ਅਵਨੀਤ ਕੌਂਡਲ ਵੱਲੋਂ ਡੀਐਸਪੀ ਫੂਲ ਨੂੰ ਜਾਂਚ ਦੇ ਆਦੇਸ਼ ਦਿੱਤੇ ਦੇ ਦਿੱਤੇ ਗਏ ਹਨ।

ਕਾਂਗਰਸ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਤੇ SHO ਵਿਚਕਾਰ ਝੜਪ
ਕਾਂਗਰਸ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਦਾ ਬਿਆਨ

ਇਸ ਹੋਈ ਝੜਪ ਨੂੰ ਲੈਕੇ ਕਾਂਗਰਸ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ ਕਿਸੇ ਮਾਮਲੇ ਨੂੰ ਲੈਕੇ ਐਸਐਚਓ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਹੈ। ਸਾਬਕਾ ਪ੍ਰਧਾਨ ਨੇ ਇਲਜ਼ਾਮ ਲਗਾਇਆ ਕਿ ਉਸਦੀ ਪੁਲਿਸ ਵੱਲੋਂ ਕੁੱਟਮਾਰ ਕੀਤੀ ਗਈ ਹੈ ਅਤੇ ਮਾਮਲਾ ਭਖਦਾ ਵੇਖ ਐਸਐਚਓ ਵੱਲੋਂ ਆਪਣੀ ਵਰਦੀ ਖੁਦ ਪਾੜੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਉਸ ਖਿਲਾਫ਼ ਝੂਠਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਜੋ ਕਿ ਗਲਤ ਹੈ। ਉਨ੍ਹਾਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ। ਇਸ ਦੌਰਾਨ ਹੀ ਸਾਬਕਾ ਨਗਰ ਕੌਂਸਲ ਪ੍ਰਧਾਨ ਦੇ ਪਰਿਵਾਰ ਤੇ ਸਮਰਥਕਾਂ ਵੱਲੋਂ ਐਸਐਚਓ ਖਿਲਾਫ਼ ਥਾਣੇ ਬਾਹਰ ਨਾਅਰੇਬਾਜੀ ਵੀ ਕੀਤੀ ਗਈ।

ਕਾਂਗਰਸ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਨਿੰਨੀ ਬਾਂਸਲ ਤੇ ਥਾਣਾ ਫੂਲ ਦੇ ਐਸਐਚਓ ਵਿਚਕਾਰ ਹੋਈ ਝੜਪ
ਕਾਂਗਰਸ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਤੇ SHO ਵਿਚਕਾਰ ਝੜਪ

ਇਹ ਝੜਪ ਦਾ ਮਾਮਲਾ ਭਖਦਾ ਵਿਖਾਈ ਦੇ ਰਿਹਾ ਹੈ। ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਘਟਨਾ ਦੀ ਨਿੰਦਿਆ ਕੀਤੀ ਗਈ ਹੈ। ਖਹਿਰਾ ਨੇ ਕਿਹਾ ਹੈ ਕਿ ਜੇਕ ਥਾਣੇਦਾਰ ਦੀ ਵਰਦੀ ਪਾੜੀ ਗਈ ਹੈ ਤਾਂ ਇਹ ਬਹੁਤ ਨਿੰਦਣਯੋਗ ਹੈ। ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕਰਦੇ ਹੋਏ ਖਹਿਰਾ ਨੇ ਮੁਲਜ਼ਮ ਖਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਸਰਕਾਰ ਉੱਪਰ ਸਵਾਲ ਖੜ੍ਹੇ ਕੀਤੇ ਹਨ ਕਿ ਇਹ ਬਦਲਾਅ ਨਹੀਂ ਹੈ।

  • I have learnt that Aap leader Ninni Bansal tore the uniform of Sho Rampura Phool if its true a Fir must be registered against him. I hope this isn’t the “Badlav” that @AamAadmiParty had promised! Aap workers are defying the dictates of @ArvindKejriwal who urged restraint-khaira pic.twitter.com/HmobWqHS09

    — Sukhpal Singh Khaira (@SukhpalKhaira) March 25, 2022 " class="align-text-top noRightClick twitterSection" data=" ">

ਥਾਣਾ ਫੂਲ ਵਿਖੇ ਐੱਸਐੱਚਓ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਵਿਚਕਾਰ ਹੋਈ ਝੜਪ ’ਤੇ ਆਪ ਵਿਧਾਇਕ ਬਲਕਾਰ ਸਿੱਧੂ ਦੀ ਸਖ਼ਤ ਟਿੱਪਣੀ ਸਾਹਮਣੇ ਆਈ ਹੈ। ਬਲਕਾਰ ਸਿੱਧੂ ਨੇ ਕਿਹਾ ਕਿ ਥਾਣੇ ਵਿੱਚ ਅਜਿਹੀ ਗੁੰਡਾਗਰਦੀ ਕਰਨ ਵਾਲੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੀ ਕਿਉਂ ਨਾ ਹੋਣ।

ਇਸ ਮਾਮਲੇ ਸਬੰਧੀ ਡੀਐਸਪੀ ਸਤਨਾਮ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਝਗੜਾ ਕਿਵੇਂ ਹੋਇਆ ਹੈ ਤੇ ਜਾਂਚ ਬਾਅਦ ਜੋ ਵੀ ਸਾਹਮਣੇ ਆਇਆ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਜਲੰਧਰ ਦੀ ਮਹਿਲਾ ਕਲਰਕ ’ਤੇ ਵੱਢੀ ਲੈਣ ਦਾ ਮਾਮਲਾ ਦਰਜ

Last Updated : Mar 25, 2022, 5:40 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.