ਬਠਿੰਡਾ: ਨਾਗਰਿਕ ਸੋਧ ਕਾਨੂੰਨ 'ਤੇ ਬਠਿੰਡਾ 'ਚ ਵੱਖ-ਵੱਖ ਜਥੇਬੰਦੀਆਂ ਵੱਲੋਂ ਚਿਲਡਰਨ ਪਾਰਕ 'ਚ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਕੰਨਵੈਸ਼ਨ 'ਚ ਕਿਰਤੀ ਕਿਸਾਨ ਯੂਨੀਅਨ, ਸੀਪੀਆਈ ਪਾਰਟੀ, ਪੰਜਾਬ ਸਟੂਡੈਂਟ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਹਿੱਸਾ ਲਿਆ। ਇਹ ਕੰਨਵੈਸ਼ਨ 'ਚ 7 ਖੱਬੀ ਪੱਖੀ ਪਾਰਟੀ ਦੀ ਰਹਿਨੁਮਾਈ ਹੇਠਾਂ ਕੀਤਾ ਗਿਆ।
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਹਨੀ ਨੇ ਕਿਹਾ ਕਿ ਕੈਪਟਨ ਸਰਕਾਰ ਇਸ ਕਾਨੂੰਨ ਦਾ ਵਿਰੋਧ ਆਪਣੇ ਫਾਇਦੇ ਨੂੰ ਦੇਖ ਕੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਿੱਖ ਮੁਸਲਮਾਨ ਭਾਈਚਾਰੇ ਦੀ ਚਿੰਤਾ ਨਹੀਂ ਹੈ ਸਗੋਂ ਉਨ੍ਹਾਂ ਨੂੰ ਚਿੰਤਾ ਸਿਰਫ਼ ਅਰੂਸਾ ਆਲਮ ਦੀ ਹੈ। ਜੇਕਰ ਇਹ ਕਾਨੂੰਨ ਲਾਗੂ ਹੋ ਜਾਂਦਾ ਹੈ ਤਾਂ ਕੈਪਟਨ ਅਰੂਸਾ ਆਲਮ ਨੂੰ ਖੁਦ ਵਾਹਘਾ ਬਾਰਡਰ ਤੱਕ ਛੱਡ ਕੇ ਆਉਣਗੇ। ਇਸ ਕਰਕੇ ਇਹ ਕਾਨੂੰਨ ਪੰਜਾਬ ਲਾਗੂ ਨਹੀਂ ਕੀਤਾ ਜਾ ਰਿਹਾ।
ਇਹ ਵੀ ਪੜ੍ਹੋ; ਪੰਡਿਤ ਧਰੇਨਵਰ ਰਾਓ ਨੇ ਲੱਚਰ ਗਾਇਕੀ ਲਈ ਪੰਜਾਬੀ ਗਾਇਕਾਂ ਵਿਰੁੱਧ ਕੀਤੀ ਕਾਰਵਾਈ ਦੀ ਮੰਗ
ਪੰਜਾਬ ਸਟੂਡੈਂਟ ਯੂਨੀਅਨ ਦੀ ਆਗੂ ਸੰਗੀਤਾ ਰਾਣੀ ਨੇ ਕੇਂਦਰ ਸਰਕਾਰ ਦੇ ਵਿਰੁੱਧ ਨਿਸ਼ਾਨਾ ਸਾਧਿਆ ਕਿਹਾ ਕਿ ਕੇਂਦਰ ਸਰਕਾਰ ਦੇਸ਼ ਵਾਸੀਆਂ ਦੇ ਧਿਆਨ ਨੂੰ ਭਟਕਾਉਣਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਕੇਦਰ ਸਰਕਾਰ ਦੇਸ਼ ਦੀ ਬੇਰੁਜ਼ਗਾਰੀ, ਮਹਿੰਗੀ ਸਿੱਖਿਆ, ਮਹਿੰਗਾਈ ਦੇ ਮੁੱਦੇ ਨੂੰ ਲੋਕਾਂ ਦੇ ਜ਼ਹਿਨ ਤੋਂ ਬਾਹਰ ਕਰਨ ਲਈ ਇਹ ਕਾਨੂੰਨ ਦੇਸ਼ ਵਿੱਚ ਲੈ ਕੇ ਆਈ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਬਲਵੰਤ ਸਿੰਘ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਪੂਰੇ ਪੰਜਾਬ ਦੇ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਤੋਂ ਬਾਅਦ ਲੁਧਿਆਣਾ 'ਚ 25 ਮਾਰਚ ਨੂੰ 50,000 ਤੋਂ ਵੱਧ ਲੋਕਾਂ ਦੇ ਇਕੱਠ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਪ੍ਰਦਰਸ਼ਨ 'ਚ 8 ਖੱਬੇ ਪੱਖੀ ਪਾਰਟੀਆਂ ਹਿੱਸਾ ਲੈਣਗੀਆਂ।