ਬਠਿੰਡਾ: ਮਾਲਵੇ ਵਿੱਚ ਤੇਜ਼ੀ ਨਾਲ ਫੈਲ ਰਹੀਆਂ ਹੱਡੀਆਂ ਦੀਆਂ ਬਿਮਾਰੀਆਂ ਸਬੰਧੀ ਬਠਿੰਡਾ ਦੇ ਇੱਕ ਪ੍ਰਾਈਵੇਟ ਨਾਮੀ ਹਸਪਤਾਲ ਵੱਲੋਂ ਰੋਬੋਟ ਨਾਲ ਇਲਾਜ ਦੀ ਸੁਵਿਧਾ ਸ਼ੁਰੂ ਕੀਤੀ ਹੈ। ਬਠਿੰਡਾ ਵਿੱਚ ਪਹਿਲਾ ਆਟੋਮੈਟਿਕ ਰੋਬਟ ਡਾਕਟਰਾਂ ਵੱਲੋਂ ਲਿਆਂਦਾ ਗਿਆ ਹੈ, ਜਿਸ ਨੂੰ ਸਿਰਫ਼ ਕਮਾਂਡ ਦੇਣੀ ਹੋਵੇਗੀ। ਬਾਕੀ ਉਹ ਸਰਜਰੀ ਆਪਣੇ ਆਪ ਹੀ ਕਰੇਗਾ। ਰੋਬੋਟ ਦਾ ਉਦਘਾਟਨ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਕੀਤਾ ਗਿਆ।
ਮਰੀਜ਼ਾਂ ਵਿੱਚ ਇਨਫੈਕਸ਼ਨ ਦੀ ਸਮੱਸਿਆ ਵਿੱਚ ਕਮੀ ਆਵੇਗੀ: ਕੈਬਨਿਟ ਮੰਤਰੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਰੋਬੋਟ ਮਸ਼ੀਨ ਦੇ ਨਾਲ ਬਠਿੰਡਾ ਦਾ ਨਾਮ ਰੌਸ਼ਨ ਹੋਇਆ ਹੈ। ਡਾਕਟਰ ਦਾ ਚੰਗਾ ਉਪਰਾਲਾ ਹੈ। ਮੈਡੀਕਲ ਸਾਇੰਸ ਹਰ ਰੋਜ਼ ਨਵੀਂ ਤਰੱਕੀ ਕਰ ਰਹੀ ਹੈ ਅਤੇ ਇਸ ਤਰੱਕੀ ਨਾਲ ਹੋਏ ਇਲਾਜ ਕਰਨਾ ਵੀ ਸੌਖਾ ਹੋ ਗਿਆ ਹੈ ਰੋਬੋਟ ਨਾਲ ਇਲਾਜ ਕਰਨ ਨਾਲ ਮਰੀਜ਼ਾਂ ਵਿੱਚ ਇਨਫੈਕਸ਼ਨ ਦੀ ਸਮੱਸਿਆ ਵਿੱਚ ਕਾਫੀ ਕਮੀ ਆਵੇਗੀ। ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੀ ਹੁਣ ਇਸ ਹਸਪਤਾਲ ਅਤੇ ਡਾਕਟਰਾਂ ਦੇ ਨਾਮ ਦੇ ਨਾਲ ਤਾਲਮੇਲ ਕਰੇਗਾ ਅਤੇ ਇਸ ਦਾ ਫਾਇਦਾ ਹਰ ਗਰੀਬ ਲੋਕ ਨੂੰ ਮਿਲੇ। 5 ਲੱਖ ਵਿੱਚ ਫ੍ਰੀ ਵਿੱਚ ਹੈਲਥ ਸਕੀਮ ਵਿੱਚ ਇਸ ਨੂੰ ਸ਼ਾਮਲ ਕੀਤਾ ਜਾਵੇਗਾ, ਤਾਂ ਕਿ ਇਸ ਇਲਾਜ ਤੋਂ ਹਰ ਗਰੀਬ ਬੰਦਾ ਵਾਂਝਾ ਨਾ ਰਹਿ ਜਾਵੇ।
ਇਹ ਵੀ ਪੜ੍ਹੋ: Behbalkalan Insaaf Morcha : ਬਹਿਬਲ ਕਲਾਂ ਮੋਰਚਾ ਅਣਮਿੱਥੇ ਸਮੇਂ ਲਈ ਜਾਰੀ, ਪੀੜਤਾਂ ਦਾ ਐਲਾਨ- ਸਰਕਾਰ ਨਾਲ ਹੁਣ ਕੋਈ ਸਮਝੌਤਾ ਨਹੀਂ...
ਇਸ ਬਾਰੇ ਡਾਕਟਰ ਨੇ ਦੱਸਿਆ ਕਿ ਇਸ ਪ੍ਰਾਜੈਕਟ ਵਿਚ ਕਾਫੀ ਮਿਹਨਤ ਕੀਤੀ ਗਈ ਹੈ। ਕਈ ਸਾਲਾਂ ਤੋਂ ਅਤੇ ਅੱਜ ਉਹ ਦਿਨ ਆ ਗਿਆ ਜਦੋਂ ਲੋਕਾਂ ਨੂੰ ਹੁਣ ਦੂਜੇ ਸੂਬੇ ਵਿੱਚ ਨਹੀਂ ਜਾਣਾ ਪਵੇਗਾ। ਬਠਿੰਡਾ ਦੇ ਵਿੱਚ ਰੋਬੋਟ ਮਸ਼ੀਨ ਦੇ ਨਾਲ ਲੋਕਾਂ ਦਾ ਸਫਲ ਇਲਾਜ ਕੀਤਾ ਜਾਵੇਗਾ। ਇਸ ਮੌਕੇ ਡਾਕਟਰ ਦਾ ਕਹਿਣਾ ਸੀ ਕਿ ਬਠਿੰਡਾ ਵਿੱਚ ਗੋਡੇ ਬਦਲਣ ਅਤੇ ਇਹਨਾਂ ਦੇ ਇਲਾਜ ਲਈ ਇਹ ਉਪਰਾਲਾ ਕੀਤਾ ਗਿਆ ਹੈ ਅਤੇ ਇਲਾਜ ਦਾ ਰੇਟ ਵੀ ਵਾਜਬ ਰੱਖਿਆ ਗਿਆ ਹੈ ਤਾਂ ਜੋ ਹਰ ਪੀੜਤ ਵਿਅਕਤੀ ਬਹੁਤ ਘੱਟ ਪੈਸਿਆਂ ਵਿੱਚ ਆਪਣਾ ਇਲਾਜ ਕਰਵਾ ਸਕੇ। ਇਸ ਰੋਬੋਟ ਨਾਲ ਇਲਾਜ ਕਰਨ ਤੇਜ਼ ਅਤੇ ਇਨਫੈਕਸ਼ਨ ਦੀ ਦਰ ਬਹੁਤ ਘੱਟ ਜਾਵੇਗੀ ਉਸੇ ਮਰੀਜ਼ ਵੀ ਜਲਦੀ ਠੀਕ ਹੋਣਗੇ।