ਤਲਵੰਡੀ ਸਾਬੋ: ਕੋਰੋਨਾ ਵਾਇਰਸ ਦੇ ਚੱਲਦਿਆ ਇਸ ਸਾਲ ਆਜ਼ਾਦੀ ਦਿਹਾੜਾ ਸਾਧੇ ਢੰਗ ਨਾਲ ਮਨਾਇਆ ਜਾ ਰਿਹਾ ਹੈ ਤੇ ਪ੍ਰਸ਼ਾਸਨ ਇਸ ਦੀਆਂ ਤਿਆਰੀਆਂ ਵਿੱਚ ਲੱਗਾ ਹੋਇਆ ਹੈ। ਉੱਥੇ ਇੱਕ ਨਿਵੇਕਲੀ ਪਹਿਲ ਕਰਦਿਆਂ ਬਹੁਜਨ ਸਮਾਜ ਪਾਰਟੀ ਨੇ ਅੱਜ ਭਾਰਤ-ਪਾਕਿਸਤਾਨ ਵੰਡ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾਜਲੀ ਦੇਣ ਲਈ ਮੋਟਰਸਾਈਕਲ ਮਾਰਚ ਕੱਢਿਆ।
ਬਸਪਾ ਆਗੂ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮਾਰਚ ਕੋਰੋਨਾ ਦੀ ਨਿਯਮਾ ਦੀ ਪਾਲਣਾ ਕਰਦੇ ਹੋਏ ਕਢਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵੰਡ ਦੌਰਾਨ 10 ਲੱਖ ਦੇ ਕਰੀਬ ਲੋਕ ਮਾਰੇ ਗਏ ਸਨ। ਇਨ੍ਹਾਂ 10 ਲੱਖ ਲੋਕਾਂ ਵਿੱਚ ਬੇਕਸੂਰ ਮਰਦ, ਔਰਤਾਂ, ਬੱਚੇ ਵੀ ਸ਼ਾਮਿਲ ਸਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਇਹ ਮੋਟਰਸਾਈਕਲ ਰੈਲੀ ਕੀਤੀ ਗਈ ਹੈ।
ਸੂਬਾ ਸਕੱਤਰ ਜਗਦੀਪ ਸਿੰਘ ਗੋਗੀ ਨੇ ਦੱਸਿਆ ਕਿ ਇਹ ਮਾਰਚ ਤਲਵੰਡੀ ਸਾਬੋ ਤੋਂ ਸ਼ੁਰੂ ਹੋ ਕੇ ਲਾਲੇਆਨਾ, ਚਾਰੇ ਬੰਗੀਆਂ, ਮੱਲਵਾਲਾ, ਮਾਨਵਾਲਾ, ਕਮਾਲੂ ਆਦਿ ਹੁੰਦਾ ਹੋਇਆ ਹਲ਼ਕੇ ਦੇ ਵਪਾਰਕ ਸ਼ਹਿਰ ਰਾਮਾਮੰਡੀ ਜਾ ਕੇ ਸਮਾਪਤ ਹੋਵੇਗਾ।
ਇਹ ਵੀ ਪੜ੍ਹੋ:ਜ਼ਹਿਰੀਲੀ ਸ਼ਰਾਬ ਮਾਮਲੇ 'ਤੇ ਭਾਜਪਾ ਆਗੂਆਂ ਦਾ ਸਰਕਾਰ ਵਿਰੁੱਧ ਪ੍ਰਦਰਸ਼ਨ