ETV Bharat / state

Bathinda Double Murder: ਪ੍ਰੇਮ ਵਿਆਹ ਤੋਂ ਨਾ-ਖੁਸ਼ ਭਰਾ ਨੇ ਕੀਤਾ ਭੈਣ ਅਤੇ ਜੀਜੇ ਦਾ ਬੇਰਹਿਮੀ ਨਾਲ ਕਤਲ - Crime News

Brother killed sister and brother in law in Bathinda: ਬਠਿੰਡਾ ਵਿਖੇ ਇੱਕ ਭਰਾ ਨੇ ਆਪਣੀ ਭੈਣ ਅਤੇ ਜੀਜੇ ਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦਾ ਪ੍ਰੇਮ ਵਿਆਹ ਹੋਇਆ ਸੀ ਅਤੇ ਇਸ ਨੂੰ ਲੈਕੇ ਪਰਿਵਾਰ ਨਾਖੁਸ਼ ਸੀ। ਜਿਸ ਕਾਰਨ ਦੋਵਾਂ ਵਿੱਚ ਲੜਾਈ ਹੋ ਗਈ ਅਤੇ ਉਸ ਨੇ ਤੇਜ਼ਧਾਰ ਹਥਿਆਰਾਂ ਨਾਲ ਮਾਰ ਦਿੱਤਾ।

Brother killed sister and brother in law for the sake of honor in bathinda
ਅਣਖ ਖਾਤਰ ਭਰਾ ਨੇ ਭੈਣ ਤੇ ਜੀਜੇ ਦਾ ਕੀਤਾ ਕਤਲ,ਦੋਵਾਂ ਦੇ ਪ੍ਰੇਮ ਵਿਆਹ ਤੋਂ ਨਾਖੁਸ਼ ਸੀ ਮੁਲਜ਼ਮ ਭਰਾ
author img

By ETV Bharat Punjabi Team

Published : Dec 4, 2023, 3:29 PM IST

Updated : Dec 4, 2023, 4:13 PM IST

ਭਰਾ ਨੇ ਕੀਤਾ ਭੈਣ ਅਤੇ ਜੀਜੇ ਦਾ ਬੇਰਹਿਮੀ ਨਾਲ ਕਤਲ

ਬਠਿੰਡਾ : ਬੀਤੀ ਰਾਤ ਬਠਿੰਡਾ ਪਿੰਡ ਤੁੰਗਵਾਲੀ ਵਿਖੇ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਭਰਾ ਨੇ ਭੈਣ ਅਤੇ ਜੀਜੇ ਦਾ ਕਤਲ ਕਰ ਦਿੱਤਾ। ਮਰਨ ਵਾਲਾ ਲੜਕਾ ਪੰਜਾਬ ਪੁਲਿਸ ਦਾ ਕਾਂਸਟੇਬਲ ਸੀ। ਇਸ ਘਟਨਾ ਨਾਲ ਜਿੱਥੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ, ਉਥੇ ਹੀ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਥੇ ਹੀ ਵਾਰਦਾਤ ਦਾ ਪਤਾ ਲਗਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਆਪਣੇ ਪੇਕੇ ਪਰਿਵਾਰ ਵਿੱਚ ਰਹਿ ਰਹੀ ਸੀ ਬੇਅੰਤ ਕੌਰ: ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਂਸਟੇਬਲ ਜਗਮੀਤ ਸਿੰਘ ਵੱਲੋਂ ਬੇਅੰਤ ਕੌਰ ਨਾਮਕ ਲੜਕੀ ਨਾਲ 2019 ਵਿੱਚ ਕੋਰਟ ਮੈਰਿਜ ਕਰਵਾਈ ਗਈ ਸੀ,ਪਰ ਪਿਛਲੇ ਲੰਮੇ ਸਮੇਂ ਤੋਂ ਬੇਅੰਤ ਕੌਰ ਆਪਣੇ ਪੇਕੇ ਪਰਿਵਾਰ ਹੀ ਰਹਿ ਰਹੀ ਸੀ। ਬੀਤੀ ਦੇਰ ਰਾਤ ਪੁਲਿਸ ਕਰਮਚਾਰੀ ਜਗਮੀਤ ਸਿੰਘ ਜਦੋਂ ਬੇਅੰਤ ਕੌਰ ਨੂੰ ਮਿਲਣ ਵਾਸਤੇ ਪਿੰਡ ਆਇਆ ਤਾਂ ਇਸ ਦੌਰਾਨ ਬੇਅੰਤ ਕੌਰ ਦੇ ਭਰਾ ਨਾਲ ਕਿਸੇ ਗੱਲ ਤੋਂ ਤਕਰਾਰ ਹੋ ਗਈ। ਇਹ ਤਕਰਾਰ ਖੂਨੀ ਝੜੱਪ ਵਿੱਚ ਬਦਲ ਗਈ ਅਤੇ ਜਗਮੀਤ ਸਿੰਘ ਅਤੇ ਬੇਅੰਤ ਸਿੰਘ ਦਾ ਕਤਲ ਹੋ ਗਿਆ।

ਪੁਲਿਸ ਵੱਲੋਂ ਕੀਤੀ ਜਾ ਰਹੀ ਪੋੜਤਾਲ : ਉਧਰ ਦੂਸਰੇ ਪਾਸੇ ਡੀਐਸਪੀ ਭੁੱਚੋ ਰਸ਼ਪਾਲ ਸਿੰਘ ਨੇ ਦੱਸਿਆ ਕਿ ਸਿਪਾਹੀ ਜਗਮੀਤ ਸਿੰਘ ਨੇ 2019 ਵਿੱਚ ਬੇਅੰਤ ਕੌਰ ਨਾਲ ਕੋਰਟ ਮੈਰਿਜ ਕਰਵਾਈ ਸੀ, ਪਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੇਅੰਤ ਕੌਰ ਆਪਣੇ ਪੇਕੇ ਪਰਿਵਾਰ ਵਿੱਚ ਰਹਿ ਰਹੀ ਸੀ। ਪਰ ਬੀਤੀ ਦੇਰ ਰਾਤ ਜਗਮੀਤ ਸਿੰਘ ਜਦੋਂ ਬੇਅੰਤ ਕੌਰ ਨੂੰ ਮਿਲਣ ਆਇਆ ਤਾਂ ਉਸਦੇ ਸਹੁਰਾ ਪਰਿਵਾਰ ਵੱਲੋਂ ਜਗਮੀਤ ਸਿੰਘ ਅਤੇ ਬੇਅੰਤ ਕੌਰ ਦਾ ਕਤਲ ਕਰ ਦਿੱਤਾ,ਫਿਲਹਾਲ ਉਹਨਾਂ ਵੱਲੋਂ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਅਧਿਕਾਰੀਆਂ ਦੱਸਿਆ ਕਿ ਕੋਈ ਵੀ ਦੋਸ਼ੀ ਹੋਇਆ ਉਸ ਦੇ ਖਿਲਾਫ 302 ਦੇ ਤਹਿਤ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

Last Updated : Dec 4, 2023, 4:13 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.