ਬਠਿੰਡਾ: ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਵੱਲੋਂ 12ਵੀਂ ਜਮਾਤ ਦੇ ਨਤੀਜੇ (12th class results) ਐਲਾਨੇ ਗਏ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਹੀ ਕੁੜੀਆਂ ਨੇ ਬਾਜ਼ੀ ਮਾਰੀ ਹੈ। ਭੁੱਚੋ ਮੰਡੀ ਦੀ ਗੁਰਲੀਨ ਕੌਰ ਬਾਰ੍ਹਵੀਂ ਜਮਾਤ ਵਿੱਚੋ 98.60 ਫੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਭਰ ‘ਚੋਂ 5ਵੇਂ ਅਤੇ ਜ਼ਿਲ੍ਹਾ ਬਠਿੰਡਾ (District Bathinda) ‘ਚੋਂ ਪਹਿਲੇ ਸਥਾਨ ਹਾਸਲ ਕੀਤਾ ਹੈ। ਗੁਰਲੀਨ ਕੌਰ ਭੁੱਚੋ ਮੰਡੀ ਦੇ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ (Sri Guru Nanak Dev Public Senior Secondary School, Bhucho Mandi) ਦੀ ਵਿਦਿਆਰਥਣ ਹੈ।
ਗੁਰਲੀਨ ਕੌਰ ਦੀ ਇਸ ਸ਼ਾਨਦਾਰ ਪ੍ਰਾਪਤੀ ਤੋਂ ਬਾਅਦ ਜਿੱਥੇ ਉਨ੍ਹਾਂ ਦੇ ਪਰਿਵਾਰ ਵਿੱਚ ਖੁਸ਼ੀ ਦੀ ਮਾਹੌਲ ਹੈ, ਉੱਥੇ ਹੀ ਗੁਰਲੀਨ ਕੌਰ ਦੇ ਸਕੂਲ ਵਿੱਚ ਵੀ ਗੁਰਲੀਨ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਖੁਸ਼ੀ ਮਨਾਈ ਜਾ ਰਹੀ ਹੈ। ਇਸ ਮੌਕੇ ਗੁਰਲੀਨ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਗੁਰਦੁਆਰਾ ਸਾਹਿਬ ਵਿੱਚ ਹੈੱਡ ਗ੍ਰੰਥੀ ਵਜੋਂ ਸੇਵਾਵਾਂ (Services as Head Granthi at Gurdwara Sahib) ਨਿਭਾਅ ਰਹੇ ਹਨ। ਗੁਰਲੀਨ ਕੌਰ ਨੇ ਦੱਸਿਆ ਕਿ ਉਸ ਨੂੰ ਸਕੂਲ ਦੇ ਅਧਿਆਪਕਾਂ ਵੱਲੋਂ ਬਹੁਤ ਮਿਹਨਤ ਕਰਵਾਈ ਗਈ ਸੀ।
ਇਹ ਵੀ ਪੜ੍ਹੋ: ਆਸਮਾਨ ਤੋਂ ਵੜ੍ਹ ਰਹੀ ਹੈ ਅੱਗ ! ਜਾਣੋ, ਕਦੋਂ ਦਸਤਕ ਦੇਵੇਗਾ ਮੌਨਸੂਨ
ਉਧਰ ਸਕੂਲ ਦੀ ਪ੍ਰਿੰਸੀਪਲ (The principal of the school) ਨੇ ਦੱਸਿਆ ਕਿ ਗੁਰਲੀਨ ਕੌਰ ਸਕੂਲ ਦੀ ਬਹੁਤ ਹੀ ਹੁਸ਼ਿਆਰ ਵਿਦਿਆਰਥਣ ਹੈ। ਉਨ੍ਹਾਂ ਦੱਸਿਆ ਕਿ ਗੁਰਲੀਨ ਕੌਰ ਨੇ ਕਦੇ ਟਿਊਸ਼ਨ ਤੱਕ ਵੀ ਨਹੀਂ ਰੱਖੀ। ਇਸ ਮੌਕੇ ਉਨ੍ਹਾਂ ਨੇ ਗੁਰਲੀਨ ਕੌਰ ਨੂੰ ਚੰਗੇ ਭਵਿੱਖ ਲਈ ਸ਼ੁਭਕਾਨਾਮਾ ਦਿੱਤੀਆਂ।
ਇਹ ਵੀ ਪੜ੍ਹੋ: Petrol and diesel prices: ਜਾਣੋ, ਪੰਜਾਬ ਵਿੱਚ ਕੀ ਰੇਟ ਵਿਕ ਰਿਹੈ ਪੈਟਰੋਲ ਅਤੇ ਡੀਜ਼ਲ