ਬਠਿੰਡਾ : ਭਾਰਤ ਵਿੱਚ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਗਊ ਵੰਸ਼ ਦੀ ਸੇਵਾ ਲਈ ਜਿੱਥੇ ਦੇਸ਼ ਭਰ ਦੇ ਵਿੱਚ ਗਊਸ਼ਾਲਾਵਾਂ ਖੋਲ੍ਹੀਆਂ ਗਈਆਂ ਹਨ। ਉਥੇ ਹੀ ਬਠਿੰਡਾ ਰਹਿਣ ਵਾਲੇ ਕੁਝ ਪਰਿਵਾਰਾਂ ਵੱਲੋਂ ਹਾਦਸਿਆਂ ਦਾ ਸ਼ਿਕਾਰ ਬਿਮਾਰ ਗਊ ਵੰਸ਼ ਲਈ ਡਿਸਪੈਂਸਰੀ ਦਾ ਨਿਰਮਾਣ ਕਰਵਾਇਆ ਗਿਆ। ਇਸ ਡਿਸਪੈਂਸਰੀ ਵਿਚ ਇਲਾਜ ਲਈ ਆਉਣ ਵਾਲੀਆਂ ਗਊਆਂ ਲਈ ਸਮਾਜ ਸੇਵੀ ਪਰਿਵਾਰ ਵੱਲੋ ਮੰਦਰਾਂ ਵਿੱਚ ਰੋਟੀ ਇਕੱਠੀ ਕਰਨ ਲਈ ਵਿਸ਼ੇਸ ਉਪਰਾਲਾ ਕੀਤਾ ਗਿਆ ਹੈ।
ਗਊਆਂ ਨੂੰ ਆਉਦੀਆਂ ਹਨ ਬਹੁਤ ਸਮੱਸਿਆਵਾਂ: ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕ੍ਰਿਸ਼ਨ ਗੋਪਾਲ ਗਰਗ ਨੇ ਦੱਸਿਆ ਕਿ ਅਕਸਰ ਹੀ ਜਦੋਂ ਉਹ ਸ਼ਹਿਰ ਵਿਚ ਵਿਚਰਦੇ ਹਨ ਤਾਂ ਉਨ੍ਹਾਂ ਨੂੰ ਬੀਮਾਰ ਲਾਚਾਰ ਅਤੇ ਹਾਦਸਿਆਂ ਦਾ ਸ਼ਿਕਾਰ ਹੋਈਆ ਗਊਆਂ ਮਿਲਦੀਆਂ ਹਨ। ਇਨ੍ਹਾਂ ਗਊਆਂ ਨੂੰ ਇਲਾਜ ਨਾ ਮਿਲਨ ਕਾਰਨ ਮੁਸ਼ਕਲ ਦਾ ਸਾਹਮਣਾ ਕਰਨਾ ਪੈਦਾ ਹੈ। ਦੂਜਾ ਕਾਰਨ ਗਊਆਂ ਸਹੀ ਤਰੀਕੇ ਨਾਲ ਹਰਾ ਚਾਰਾ ਨਹੀਂ ਮਿਲਦੀ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਜੋ ਕਿ ਸੜਕ ਉਤੇ ਪਈਆਂ ਹੀ ਦਮ ਤੋੜ ਦਿੰਦੀਆਂ ਹਨ।
ਗਊਆਂ ਦੇ ਇਲਾਜ ਲਈ ਡਿਸਪੈਂਸਰੀ ਦਾ ਨਿਰਮਾਣ: ਕ੍ਰਿਸ਼ਨ ਗੋਪਾਲ ਗਰਗ ਨੇ ਦੱਸਿਆ ਕਿ ਇਨ੍ਹਾਂ ਸਭ ਕਾਰਨਾਂ ਦੇ ਕਾਰਨ ਹੀ ਉਨ੍ਹਾਂ ਵੱਲੋਂ ਗਊ ਵੰਸ਼ ਲਈ ਡੱਬਵਾਲੀ ਰੋਡ ਉੱਪਰ ਡਿਸਪੈਂਸਰੀ ਦਾ ਨਿਰਮਾਣ ਕਰਵਾਇਆ ਗਿਆ। ਇੱਥੇ ਬੀਮਾਰ ਲਾਚਾਰ ਅਤੇ ਹਾਦਸਿਆਂ ਦਾ ਸ਼ਿਕਾਰ ਹੋਏ ਗਊ ਵੰਸ਼ ਨੂੰ ਲਿਆ ਕੇ ਇਲਾਜ ਕੀਤਾ ਜਾਂਦਾ ਹੈ। ਇਸ ਦੌਰਾਨ ਹੀ ਇਹ ਗੱਲ ਸਾਹਮਣੇ ਆਈ ਕਿ ਹਾਦਸਿਆਂ ਦਾ ਸ਼ਿਕਾਰ ਹੋਏ ਗਊ ਵੰਸ਼ ਹਰਾ ਚਾਰ ਖਾਣਾਂ ਤੋਂ ਅਸਮਰਥ ਹੁੰਦੇ ਹਨ। ਜਿਸ ਲਈ ਉਹਨਾਂ ਆਪਣੇ ਘਰੋਂ ਰੋਟੀ ਪਕਵਾ ਕੇ ਇਨ੍ਹਾਂ ਗਊ ਵੰਸ਼ ਨੂੰ ਖੁਆਈ ਜਾਂਦੀ ਸੀ।
ਮੰਦਰਾਂ ਵਿੱਚ ਇਕੱਠੀ ਕੀਤੀ ਜਾਂਦੀ ਹੈ ਰੋਟੀ: ਲੋਕ ਹੌਲੀ-ਹੌਲੀ ਇਸ ਮੁਹਿੰਮ ਵਿਚ ਲੋਕ ਜੁੜਦੇ ਗਏ ਅਤੇ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿੱਚ ਗਊ ਵੰਸ਼ ਲਈ ਰੋਟੀ ਇਕੱਠੀ ਕਰਕੇ ਦਿੱਤੀ ਜਾਂਦੀ ਹੈ। ਇਨ੍ਹਾਂ ਬਿਮਾਰ ਲਾਚਾਰ ਅਤੇ ਹਾਦਸਿਆਂ ਦਾ ਸ਼ਿਕਾਰ ਹੋਏ ਗਊ ਵੰਸ਼ ਲਈ ਡਿਸਪੈਂਸਰੀ ਵਿਚ ਹੱਥੀਂ ਰੋਟੀ ਖਵਾਉਣ ਲਈ ਆਉਣ ਲੱਗੇ। ਇਹ ਰੋਟੀ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿੱਚੋਂ ਤਿੰਨ ਟਾਇਮ ਇਕੱਠੀ ਕੀਤੀ ਜਾਂਦੀ ਹੈ ਸਵੇਰੇ 6 ਵਜੇ ਗਊ-ਵੰਸ਼ ਲਈ ਰੋਟੀ ਡਿਸਪੈਂਸਰੀ ਵਿੱਚ ਪਹੁੰਚ ਜਾਂਦੀ ਹੈ।
ਪਿਕਨਿਕ ਮਨਾਉਣ ਆਉਦੇ ਹਨ ਲੋਕ: ਦਸ ਵਜੇ ਫਿਰ ਸ਼ਾਮ ਨੂੰ ਗਊ ਵੰਸ਼ ਦੀ ਰੋਟੀ ਭੇਜੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸੇਵਾ ਪ੍ਰਤੀ ਲੋਕਾਂ ਦਾ ਇੰਨਾ ਉਤਸ਼ਾਹ ਹੈ ਕਿ ਲੋਕ ਪਿਕਨਿਕ ਮਨਾਉਣ ਲਈ ਵੀ ਡਿਸਪੈਂਸਰੀ ਵਿਚ ਆਉਣ ਲੱਗੇ ਹਨ ਕਿਉਂਕਿ ਉਨ੍ਹਾਂ ਵੱਲੋਂ ਇਥੇ ਗਊ ਵੰਸ਼ ਦੀ ਸੇਵਾ ਕਰਕੇ ਪੁੰਨ ਖੱਟਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਊ ਵੰਸ਼ ਦੀ ਦੇਖਭਾਲ ਲਈ ਆਪਣੇ ਘਰ ਤੋਂ ਇੱਕ ਰੋਟੀ ਗਊਮਾਤਾ ਲਈ ਜ਼ਰੂਰ ਕੱਢਣ ਕਿਉਂਕਿ ਗਊ ਵੰਸ਼ ਵਿੱਚ ਸਾਰੇ ਹੀ ਦੇਵੀ-ਦੇਵਤੇ ਵਾਸ ਕਰਦੇ ਹਨ।
ਇਹ ਵੀ ਪੜ੍ਹੋ:- The village of Gurdaspur honored: ਗੁਰਦਾਸਪੁਰ ਜ਼ਿਲ੍ਹੇ ਦੇ ਇਸ ਪਿੰਡ ਨੂੰ ਰਾਸ਼ਟਰਪਤੀ ਵੱਲੋਂ ਦਿੱਤਾ ਜਾਵੇਗਾ ਕੌਮੀ ਐਵਾਰਡ, ਪਿੰਡ 'ਚ ਖੁਸ਼ੀ ਲਹਿਰ