ਬਠਿੰਡਾ: ਸਤਿਗੁਰੂ ਮਾਤਾ ਸੁਦੀਕਸ਼ਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬਾਬਾ ਗੁਰਬਚਨ ਸਿੰਘ ਜੀ ਦੀਆਂ ਸਿੱਖਿਆਵਾਂ ਤੋਂ ਨਿਰੰਤਰ ਪ੍ਰੇਰਨਾ ਲੈਂਦਿਆਂ ਸੰਤ ਨਿਰੰਕਾਰੀ ਮਿਸ਼ਨ ਹਰ ਸਾਲ ਦੀ ਤਰ੍ਹਾਂ ‘‘ਮਾਨਵ ਏਕਤਾ ਦਿਵਸ’’ ਮੌਕੇ ਵਿਸ਼ਵ ਭਰ ਵਿਚ ਨਿਰੰਕਾਰੀ ਭਵਨਾਂ ’ਤੇ ਖੂਨਦਾਨ ਕੈਂਪ ਲਗਾਕੇ ਆਯੋਜਿਤ ਕੀਤਾ ਗਿਆ। ਇਸ ਮੌਕੇ ਸਤਿਗੁਰੂ ਮਾਤਾ ਸੁਦੀਕਸ਼ਾ ਨੇ ਸੰਤ ਨਿਰੰਕਾਰੀ ਅਧਿਆਤਮਿਕ ਸਥਾਨ ਸਮਾਲਖਾਂ ਤੋਂ ਆਨਆਈਨ ਵਿਸ਼ਾਲ ਖੂਨਦਾਨ ਕੈਂਪ ਦਾ ਉਦਘਾਟਨ ਕਰਕੇ ਕੀਤਾ।
ਇਸੇ ਲੜੀ ਦੇ ਤਹਿਤ ਸੰਤ ਨਿਰੰਕਾਰੀ ਭਵਨ ਬਠਿੰਡਾ ਵਿਖੇ ਵੀ ਖੂਨਦਾਨ ਕੈਂਪ ਲਗਾਇਆ ਗਿਆ। ਸ਼੍ਰੀ ਦੁੱਗਲ ਨੇ ਦੱਸਿਆ ਕਿ ਪੂਰੇ ਭਾਰਤ ਵਿੱਚ ਲਗਭਗ 265 ਥਾਵਾਂ ’ਤੇ ਖੂਨਦਾਨ ਲਗਾਏ ਗਏ ਹਨ। ਇਹ ਕੈਂਪ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ (ਸੰਤ ਨਿਰੰਕਾਰੀ ਮਿਸ਼ਨ ਦੇ ਸਮਾਜਿਕ ਵਿੰਗ) ਦੀ ਅਗਵਾਈ ਹੇਠ ਲਗਾਏ ਗਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਕੋਵਿਡ-19 ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਦੇ ਆਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ ਖੂਨਦਾਨ ਕੈਂਪ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਯੁੱਗ ਪ੍ਰਵਰਤਕ ਬਾਬਾ ਗੁਰਬਚਨ ਸਿੰਘ ਜੀ ਸਮਾਜ ਦੀ ਭਲਾਈ ਲਈ ਹਮੇਸ਼ਾ ਯਤਨਸ਼ੀਲ ਰਹੇ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਉਨ੍ਹਾਂ ਨੇ ਸੱਚ ਦੇ ਬੋਧ ਰਾਹੀਂ ਮਨੁੱਖੀ ਜੀਵਨ ਨੂੰ ਹਰ ਤਰ੍ਹਾਂ ਦੇ ਭਰਮ-ਭੁਲੇਖਿਆਂ ਤੋਂ ਮੁਕਤ ਕਰਵਾਇਆ, ਦੂਜੇ ਪਾਸੇ ਨਸ਼ਿਆਂ ਦੀ ਮਨਾਹੀ ਅਤੇ ਸਾਦੇ ਵਿਆਹ ਵਰਗੇ ਸਮਾਜਿਕ ਸੁਧਾਰਾਂ ਦੀ ਨੀਂਹ ਵੀ ਰੱਖੀ। ਉਨ੍ਹਾਂ ਦੇ ਮਿਸ਼ਨ ਦਾ ਸੰਦੇਸ਼ ਭਾਰਤ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਪਹੁੰਚਾਇਆ ਜਿਸਦੇ ਸਿੱਟੇ ਵਜੋ ਅੱਜ ਦੁਨੀਆ ਦੇ 60 ਤੋ. ਵੱਧ ਦੇਸ਼ਾਂ ਵਿਚ ਮਿਸ਼ਨ ਦੀਆ ਸੈਂਕੜੇ ਸਾਖਾਵਾਂ ਸਥਾਪਿਤ ਹੋ ਚੁੱਕੀਆਂ ਹਨ , ਜੋ ਕਿ ਸੱਚ, ਪਿਆਰ ਅਤੇ ਮੁਨੱਖਤਾ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾ ਰਹੀਆਂ ਹਨ। ਨੌਜਵਾਨਾਂ ਦੀ ਉਰਜਾ ਨੂੰ ਨਵਾਂ ਰੂਪ ਦੇਣ ਲਈ ਬਾਬਾ ਗੁਰਬਚਨ ਸਿੰਘ ਜੀ ਨੇ ਹਮੇਸ਼ਾਂ ਖੇਡਾਂ ਲਈ ਪ੍ਰੇਰਿਤ ਕੀਤਾ ਤਾਂ ਜੋ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਮਿਲੇ ਅਤੇ ਦੇਸ਼ ਅਤੇ ਸਮਾਜ ਦੀ ਸੁੰਦਰ ਉਸਾਰੀ ਕੀਤੀ ਜਾ ਸਕੇ।
ਇਹ ਵੀ ਪੜ੍ਹੋ: ਸਿੱਖਿਆ ਮੰਤਰੀ ਵੱਲੋਂ ਪੰਜਾਬ ਦੇ 720 ਸਕੂਲਾਂ ਖਿਲਾਫ ਸ਼ਿਕਾਇਤਾਂ ਦੀ ਜਾਂਚ ਦੇ ਹੁਕਮ