ਬਠਿੰਡਾ: ਬਠਿੰਡਾ ਦੀ ਔਰਤ ਨੇ ਕੁੱਤਿਆਂ ਦਾ ਕਾਰੋਬਾਰ (woman started a dog business) ਸ਼ੁਰੂ ਕੀਤਾ ਹੈ। ਉਸ ਦੇ ਕਾਰੋਬਾਰ ਦਾ ਨਾਮ ਵੇਲਾ ਡੋਗ ਹਾਊਸ ਹੈ। ਔਰਤ ਨੂੰ ਪਹਿਲਾ ਤੋਂ ਹੀ ਕੁੱਤੇ ਪਾਲਣ ਦਾ ਸ਼ੌਕ ਸੀ ਜਿਸ ਨੂੰ ਹੁਣ ਉਸ ਨੇ ਕਾਰੋਬਾਰ ਬਣਾ ਲਿਆ ਹੈ। (giving special training to dogs at Vela Dog House)
ਗੱਲਬਾਤ ਦੌਰਾਨ ਕਾਰੋਬਾਰੀ ਔਰਤ ਨੇ ਦੱਸਿਆ ਕਿ ਕਰੀਬ 4 ਸਾਲ ਪਹਿਲਾਂ ਉਸ ਵੱਲੋਂ ਇੱਕ ਕੁੱਤੇ ਦੀ ਖਰੀਦ ਕੀਤੀ ਗਈ ਸੀ। ਉਸ ਮਾਦਾ ਕੁੱਤੇ ਦੇ ਬੱਚੇ ਬਹੁਤ ਹੀ ਸੁੰਦਰ ਪੈਦਾ ਹੋਏ ਹਰ ਕੋਈ ਉਨ੍ਹਾਂ ਕੁੱਤਿਆਂ ਦੀ ਤਾਰੀਫ ਕਰਦਾ ਸੀ। ਕੁੱਤੇ ਸੁੰਦਰ ਹੋਣ ਕਾਰਨ ਲੋਕ ਉਸ ਕੋਲ ਖਰੀਦਣ ਲਈ ਆਉਣ ਲੱਗੇ। ਜਿਸ ਤੋਂ ਬਾਅਦ ਉਸ ਦਾ ਇਹ ਕਾਰੋਬਾਰ ਚੱਲ ਪਿਆ।
ਕੁੱਤਿਆਂ ਨੂੰ ਦਿੱਤੀ ਜਾਂਦੀ ਹੈ ਟਰੇਨਿੰਗ: ਕਾਰੋਬਾਰੀ ਔਰਤ ਨੇ ਦੱਸਿਆ ਕਿ ਉਹ ਕੁੱਤਿਆਂ ਨੂੰ ਵਿਸ਼ੇਸ ਟਰੇਨਿੰਗ ਦਿੰਦੀ ਹੈ। ਜਿਸ ਕਾਰਨ ਉਸ ਦੇ ਕੁੱਤੇ ਬਹੁਤ ਹੀ ਸਮਝਦਾਰ ਅਤੇ ਆਗਿਆਕਾਰੀ ਹਨ। ਉਸ ਕੁੱਤਿਆਂ ਨੂੰ ਡਾਗ ਸ਼ੋਅ ਵਿੱਚ ਵੀ ਲੈ ਕੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੋਕ ਕੁੱਤਿਆਂ ਦੀ ਸੁੰਦਰਤਾਂ ਅਤੇ ਸਮਝਦਾਰੀ ਦੇਖ ਕੇ ਹਮੇਸ਼ਾ ਤਾਰੀਫ ਕਰਦੇ ਹਨ।
ਤਿੰਨ ਕਿਸਮਾਂ ਦੇ ਕੁੱਤਿਆਂ ਦੀ ਖਾਸ ਦੇਖਭਾਲ: ਔਰਤ ਨੇ ਦੱਸਿਆ ਕਿ ਉਸ ਨੇ ਇੱਚ ਕੁੱਤੇ ਤੋਂ ਸ਼ੁਰੂਆਤ ਕੀਤੀ ਸੀ ਜਿਸ ਤੋਂ ਬਾਅਦ ਹੁਣ ਉਸ 3 ਕਿਸਮ ਦੇ ਕੁੱਤੇ ਪਾਲ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਕਤੂਰੇ 45 ਦਿਨ ਤੱਕ ਦੇ ਹੋ ਜਾਂਦੇ ਹਨ ਉਸ ਤੋਂ ਬਾਅਦ ਹੀ ਇਨ੍ਹਾਂ ਦੀ ਸੇਲ ਕੀਤੀ ਜਾਂਦੀ ਹੈ। ਸੇਲ ਕਰਨ ਤੋਂ ਪਹਿਲਾਂ 45 ਦਿਨ ਤੱਕ ਖਾਸ ਦੇਖ-ਭਾਲ ਕਰਨੀ ਪੈਂਦੀ ਹੈ। ਜਿਸ ਲਈ ਇੰਜੈਕਸ਼ਨ ਆਦਿ ਲਗਵਾਉਣੇ ਪੈਂਦੇ ਹਨ। ਕਤੂਰਿਆਂ ਨੂੰ ਬਾਹਰ ਨਹੀ ਕੱਢਣਾ ਹੁੰਦਾ। ਉਨ੍ਹਾਂ ਕਿਹਾ ਜੇਕਰ ਕਤੂਰਿਆਂ ਦੀ ਖਾਸ ਦੇਖਭਾਲ ਨਾਂ ਕੀਤੀ ਜਾਵੇ ਤਾਂ ਭਾਰਗੋ ਨਾਮ ਦੀ ਬਿਮਾਰੀ ਹੋਣ ਦਾ ਡਰ ਰਹਿੰਦਾ ਹੈ।
ਔਰਤ ਕਾਰੋਬਾਰੀ ਹੋਣ ਕਾਰਨ ਕਈ ਦਿੱਕਤਾਂ: ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਇਹ ਕਿੱਤਾ ਮਰਦ ਹੀ ਕਰਦੇ ਹਨ। ਇਸ ਲਈ ਉਨ੍ਹਾਂ ਦੇ ਕਈ ਰਿਸ਼ਤੇਦਾਰਾਂ ਨੇ ਉਸ ਨੂੰ ਕੁੱਤੇ ਘਰ ਰੱਖਣ ਤੋਣ ਮਨ੍ਹਾਂ ਕੀਤਾ। ਔਰਤ ਨੇ ਦੱਸਿਆ ਕਿ ਜਦੋਂ ਉਨ੍ਹਾਂ ਕੁੱਤੇ 100 ਕਿਲੋਮੀਟਰ ਦੇ ਘੇਰੇ ਤੋਂ ਬਾਹਰ ਲੈ ਕੇ ਜਾਣੇ ਹੁੰਦੇ ਹਨ ਤਾਂ ਉਸ ਨੂੰ ਬਹੁਤ ਮੁਸ਼ਕਿਲ ਆਉਦੀ ਹੈ। ਕੁੱਤਿਆਂ ਨੂੰ ਜ਼ਿਆਦਾ ਦੂਰ ਲੈ ਕੇ ਜਾਣ ਲਈ ਉਸ ਨੂੰ ਕਾਰ ਦੀ ਲੋੜ ਪੈਦੀ ਹੈ। ਜਿਸ ਕਾਰਨ ਉਸ ਨੂੰ ਲੋਕਾਂ ਦੀਆਂ ਮਿੰਨਤਾਂ ਕਰਨੀਆਂ ਪੈਦੀਆਂ ਹਨ।
ਇਹ ਵੀ ਪੜ੍ਹੋ:- ਨਿੱਜੀ ਬੱਸਾਂ ਦੀ ਚੰਡੀਗੜ੍ਹ 'ਚ NO ENTERY, ਸੁਖਬੀਰ ਬਾਦਲ ਅਤੇ ਪ੍ਰਾਈਵੇਟ ਟਰਾਂਸਪੋਰਟਾਂ ਵੱਲੋ ਵਿਰੋਧ, ਆਮ ਲੋਕਾਂ ਨੇ ਫੈਸਲੇ ਦੀ ਕੀਤੀ ਸ਼ਲਾਘਾ