ਬਠਿੰਡਾ: ਪੰਜਾਬ ਵਿੱਚ ਨਸ਼ਾ ਇੰਨਾ ਵੱਧ ਰਿਹਾ ਹੈ ਕਿ ਪੁਲਿਸ ਵੀ ਨਸ਼ਿਆਂ ਦੇ ਕਾਰੋਬਾਰ ਨੂੰ ਰੋਕਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਤਾਜ਼ਾ ਮਾਮਲਾ ਬਠਿੰਡਾ ਦਾ ਹੈ ਜਿੱਥੇ ਬੀੜ ਤਾਲਾਬ ਬਸਤੀ 'ਚ ਇੱਕ ਘਰ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਦੋ ਵਿਅਕਤੀ ਇੱਕ ਔਰਤ ਤੋਂ ਨਸ਼ਾ ਲੈਂਦੇ ਨਜ਼ਰ ਆ ਰਹੇ ਹਨ, ਹੁਣ ਇਸ ਮਾਮਲੇ 'ਚ ਉਸ ਘਰ 'ਚ ਰਹਿਣ ਵਾਲੀ ਔਰਤ ਦੇ ਪਤੀ ਕੁਲਵੰਤ ਸਿੰਘ ਨਾਮ ਦੇ ਵਿਅਕਤੀ ਖਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ
ਇਸ ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਕਿ ਨਸ਼ੇ ਦਾ ਆਦੀ ਕੁਲਵੰਤ ਸਿੰਘ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਲਈ ਕੁਝ ਮਾਤਰਾ 'ਚ ਹੈਰੋਇਨ ਲੈ ਕੇ ਆਇਆ ਸੀ ਪਰ ਉਸ ਦੀ ਪਤਨੀ ਨੇ ਹੈਰੋਇਨ ਉਸਦੇ ਸਾਥੀਆਂ ਨੂੰ ਵਾਪਸ ਕਰ ਦਿੱਤੀ ਤਾਂ ਜੋ ਘਰ 'ਚ ਲੜਾਈ-ਝਗੜਾ ਨਾ ਹੋਵੇ।
ਪੁਲਿਸ ਮੁਤਾਬਕ ਉਹ ਹਰ ਰੋਜ਼ ਨਸ਼ਿਆਂ ਖਿਲਾਫ਼ ਛਾਪੇਮਾਰੀ ਕਰਦੇ ਹਨ, ਉੱਥੇ ਹੀ ਨਸ਼ੇ ਦੀ ਬਰਾਮਦਗੀ ਵੀ ਹੁੰਦੀ ਹੈ, ਪਰ ਨਸ਼ਾ ਪੂਰੀ ਤਰ੍ਹਾਂ ਬੰਦ ਨਹੀਂ ਹੋ ਰਿਹਾ, ਇਹ ਆਪਣੇ ਆਪ ਵਿੱਚ 'ਚ ਵੱਡਾ ਸਵਾਲ ਹੈ।
ਇਹ ਵੀ ਪੜ੍ਹੋ: ਗੈਂਗਸਟਰਾਂ 'ਤੇ ਨੱਥ ਪਾਉਣ ਲਈ ਪੰਜਾਬ ਸਰਕਾਰ ਕਰੇਗੀ ਇਹ ਉਪਰਾਲਾ, ਜਾਣੋ...