ਬਠਿੰਡਾ: ਪੰਜਾਬ ਵਿੱਚ ਬੇਰੁਜ਼ਗਾਰੀ ਕਾਰਨ ਬਹੁਤ ਸਾਰੇ ਨੌਜਵਾਨ ਆਈਲਟਸ ਕਰਕੇ ਵਿਦੇਸ਼ ਜਾਕੇ ਇੱਕ ਚੰਗੇ ਭਵਿੱਖ ਦੀ ਚਾਹ ਰੱਖਦੇ ਹਨ ਬਹੁਤ ਸਾਰੇ ਨੌਜਵਾਨ ਬਾਹਰ ਜਾਣ ਵਿੱਚ ਸਫਲ ਹੋ ਜਾਂਦੇ ਹਨ ਪਰ ਬਹੁਤ ਸਾਰੇ ਕਾਮਯਾਬ ਨਹੀਂ ਹੋ ਪਾਉਂਦੇ। ਬਠਿੰਡਾ ਵਿੱਚ ਬਾਹਰ ਜਾਣ ਲਈ ਕੁਲਦੀਪ ਨਾਂਅ ਦੇ ਨੌਜਵਾਨ ਨੇ ਦੋ ਵਾਰ ਆਈਲਟਸ ਦਾ ਪੇਪਰ ਦਿੱਤਾ ਪਰ ਉਹ ਦੋ ਵਾਰ ਨਾਕਾਮ ਹੋ ਗਿਆ। ਨਾਕਾਮ ਹੋਣ ਤੋਂ ਪਰੇਸ਼ਾਨ ਹੋਏ ਨੌਜਵਾਨ ਨੇ ਫਾਹਾ ਲੈਕੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ।
ਖੇਤਾਂ ਦੇ ਕੋਠੇ ਵਿੱਚੋਂ ਮਿਲੀ ਲਾਸ਼: ਮ੍ਰਿਤਕ ਦਾ ਪਿਤਾ ਇਕ ਗਰੀਬ ਕਿਸਾਨ ਹੈ ਜਿਸਦੇ ਸਿਰ ਉੱਤੇ ਕਾਫੀ ਕਰਜ਼ਾ ਵੀ ਹੈ, ਨੌਜਵਾਨ ਵੱਲੋਂ ਕੀਤੀ ਖ਼ੁਦਕੁਸ਼ੀ ਕਾਰਨ ਪਰਿਵਾਰ ਸਦਮੇ ਵਿਚ ਹੈ, ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਮੁਤਾਬਕ ਮ੍ਰਿਤਕ ਰਾਤ 8 ਵਜੇ ਤੋਂ ਘਰੋਂ ਗਾਇਬ ਸੀ ਅਤੇ ਪਰਿਵਾਰ ਉਸ ਦੀ ਭਾਲ ਕਰ ਰਿਹਾ ਸੀ, ਪਰ ਉਸ ਦੀ ਸਵੇਰ ਸਮੇਂ ਖੇਤ ਦੈ ਕੋਠੇ ਵਿੱਚ ਲਾਸ਼ ਲਟਕਦੀ ਹੋਈ ਮਿਲੀ। ਇਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।
ਪਰਿਵਾਰ ਸਿਰ ਕਰਜ਼ਾ: ਸਥਾਨਕਵਾਸੀਆਂ ਦਾ ਕਹਿਣਾ ਮ੍ਰਿਤਕ ਦੇ ਪਰਿਵਾਰ ਕੋਲ ਜ਼ਮੀਨ ਬਹੁਤ ਥੋੜ੍ਹੀ ਹੈ ਅਤੇ ਜਿਸ ਕਾਰਣ ਉਨ੍ਹਾਂ ਉੱਤੇ ਕਰਜ਼ਾ ਵੀ ਹੈ। ਉਨ੍ਹਾਂ ਕਿਹਾ ਕਿ ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਹਾਲਤ ਹੋਰ ਵੀ ਮਾੜੀ ਹੋ ਚੁੱਕੀ ਹੈ। ਸਥਾਨਕ ਵਾਸੀਆਂ ਨੇ ਮੰਗ ਕੀਤੀ ਕਿ ਪਰਿਵਾਰ ਦਾ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਪਰਿਵਾਰ ਨੂੰ ਆਰਥਿਕ ਸਹਾਇਤਾ ਵੀ ਦਿੱਤੀ ਜਾਵੇ।
ਇਹ ਵੀ ਪੜ੍ਹੋ: ਨਸ਼ਾ ਤਸਕਰ ਦੀ ਔਰਤਾਂ ਨੇ ਕੀਤੀ ਛਿੱਤਰ ਪਰੇਡ, ਚਿੱਟੇ ਦੀ ਆਦੀ 19 ਸਾਲਾ ਕੁੜੀ ਵੀ ਕਾਬੂ !
ਮੌਕੇ ਉੱਤੇ ਪਹੁੰਚੀ ਰਾਮਾ ਮੰਡੀ ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਗਾਟਾਵਾਲੀ ਵਿੱਚ ਇੱਕ ਨੌਜਵਾਨ ਦਿਮਾਗੀ ਤੌਰ ਉੱਤੇ ਪਰੇਸ਼ਾਨ ਹੋਣ ਕਾਰਣ ਫਾਹਾ ਲੈਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਉਨ੍ਹਾਂ ਕਿਹਾ ਕਿ 174 ਦੀ ਕਾਰਵਾਈ ਕਰ ਕੇ ਮ੍ਰਿਤਕ ਦੀ ਲਾਸ਼ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਕੈਨੇਡਾ ਤੋਂ ਆਏ ਅਰਸ਼ਦੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਪਰਿਵਾਰ 'ਚ ਛਾਇਆ ਮਾਤਮ