ਬਠਿੰਡਾ: ਸਥਾਨਕ ਸਿਹਤ ਵਿਭਾਗ ਇੱਕ ਵਾਰ ਫਿਰ ਸੁਰੱਖਿਆ ਵਿੱਚ ਹੈ ਇਸ ਵਾਰ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਸੈਨੇਟਰੀ ਨੈਪਕਿਨ ਨੂੰ ਕੂੜੇ ਵਿੱਚ ਸੁੱਟ ਦਿੱਤਾ ਹੈ। ਸਿਵਲ ਹਸਪਤਾਲ ਦੇ ਕਰਮਚਾਰੀਆਂ ਨੇ ਸੈਨੇਟਰੀ ਨੈਪਕਿਨ ਵੰਡਣ ਦੀ ਬਜਾਏ ਉਸ ਨੂੰ ਸੰਭਾਲ ਕੇ ਰੱਖਿਆ ਅਤੇ ਬਾਅਦ ਵਿੱਚ ਕੂੜੇ ਦੇ ਢੇਰ ਵਿੱਚ ਸੁੱਟ ਦਿੱਤਾ।
ਦੱਸਣਯੋਗ ਹੈ ਕਿ ਇਨ੍ਹਾਂ ਸੱਟੇ ਗਏ ਸੈਨੇਟਰੀ ਨੈਪਕਿਨ ਦੀ ਗਿਣਤੀ ਕਾਫ਼ੀ ਹੈ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਐਨਆਰਐਚਐਮ ਦੇ ਅਧੀਨ ਘੱਟ ਰੇਟਾਂ ਦੇ ਵਿੱਚ ਸੈਨੇਟਰੀ ਨੈਪਕਿਨ ਮੁਹੱਈਆ ਕਰਵਾਉਂਦਾ ਹੈ। ਹਰ ਸਿਵਲ ਹਸਪਤਾਲ ਨੂੰ ਵਿਭਾਗ ਵੱਲੋਂ ਸੈਨੇਟਰੀ ਨੈਪਕਿਨ ਭੇਜੇ ਜਾਂਦੇ ਹਨ ਤਾਂ ਕਿ ਉਹ ਜ਼ਰੂਰਤਮੰਦ ਲੜਕੀਆਂ ਅਤੇ ਮਹਿਲਾਵਾਂ ਨੂੰ ਇਹ ਘੱਟ ਕੀਮਤਾਂ ਵਿੱਚ ਦੇ ਸਕਣ।
ਬਠਿੰਡਾ ਸਿਵਲ ਹਸਪਤਾਲ ਦੇ ਕਚਰੇ 'ਚ ਪਏ ਇਹ ਨੈਪਕਿਨ ਸਾਫ਼ ਤੌਰ 'ਤੇ ਬਿਆਨ ਕਰਦੇ ਹਨ ਕਿ ਵਿਭਾਗ ਨੇ ਇਨ੍ਹਾਂ ਦੀ ਕਦਰ ਨਹੀਂ ਕੀਤੀ ਹੈ। ਮਹਿਲਾਵਾਂ ਜਾਂ ਫਿਰ ਜ਼ਰੂਰਤਮੰਦ ਲੜਕੀਆਂ ਤੱਕ ਇਨ੍ਹਾਂ ਨੂੰ ਨਹੀਂ ਦਿੱਤਾ ਗਿਆ ਇਹ ਵੀ ਦੱਸਣਾ ਲਾਜ਼ਮੀ ਬਣਦਾ ਹੈ ਕਿ ਜੇ ਵਿਭਾਗ ਇਨ੍ਹਾਂ ਨੈਪਕੀਨ ਨੂੰ ਵੇਚਦਾ ਹੈ ਤਾਂ ਉਸ ਨੂੰ ਇਸ ਤੋਂ ਕਮਾਈ ਵੀ ਹੋਣੀ ਸੀ। ਜਦੋਂ ਇਸ ਸਬੰਧ ਵਿੱਚ ਸਿਵਲ ਸਰਜਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਹ ਕਿਸੇ ਕੰਮ ਦੇ ਚੱਲਦੇ ਹਸਪਤਾਲ ਤੋਂ ਬਾਹਰ ਹਨ।