ਬਠਿੰਡਾ: ਦੁਰਘਟਨਾਵਾਂ ਨੂੰ ਰੋਕਣ ਲਈ ਅਤੇ ਲੋਕਾਂ 'ਚ ਜਾਗਰੂਕਤਾ ਬਣਾਉਣ ਦੇ ਲਈ ਈਟੀਵੀ ਭਾਰਤ ਵੱਲੋਂ ਖ਼ਾਸ ਮੁਹਿੰਮ ਚਲਾਈ ਜਾ ਰਹੀ ਹੈ ਰਿਫ਼ਲੈਕਟਰ ਲਗਾਓ, ਦੁਰਘਟਨਾ ਤੋਂ ਬਚਾਓ। ਅਕਸਰ ਧੁੰਦਾਂ ਵਿੱਚ ਦੁਰਘਟਨਾਵਾਂ ਇਸ ਕਾਰਨ ਕਰਕੇ ਹੁੰਦਿਆਂ ਹਨ ਕਿਉਂਕਿ ਨਜ਼ਰ ਕੁਝ ਨਹੀਂ ਆਉਂਦਾ, ਇਹ ਰਿਫ਼ਲੈਕਟਰ ਇਸ ਸਮੱਸਿਆ ਦਾ ਹੱਲ ਹੈ। ਸ਼ਹਿਰ ਵਿੱਚ ਈਟੀਵੀ ਭਾਰਤ ਦੀ ਇਸ ਮੁਹਿੰਮ ਨੂੰ ਪੁਲਿਸ ਪ੍ਰਸ਼ਾਸਨ ਦੇ ਨਾਲ ਨਾਲ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀ ਅਤੇ ਡੀਸੀ ਏਡੀਸੀ ਅਤੇ ਰੈਡ ਕਰਾਸ ਦੇ ਅਧਿਕਾਰੀਆਂ ਨੇ ਸਮਰਥਨ ਦਿੱਤਾ।
ਡੀਸੀ ਸ੍ਰੀ ਬੀ ਸ੍ਰੀ ਨਿਵਾਸਨ ਨੇ ਕਿਹਾ ਕਿ ਧੁੰਦ ਦੇ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਤੇ ਠੱਲ ਪਾਉਣ ਲਈ ਸਾਨੂੰ ਆਪਣੇ ਵਾਹਨਾਂ 'ਤੇ ਰਿਫ਼ਲੈਕਟਰ ਲਗਾਉਣੇ ਚਾਹੀਦੇ ਹਨ ਤਾਂ ਜੋ ਆਪਣੀਆਂ ਕੀਮਤੀ ਜਾਨਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਈਟੀਵੀ ਭਾਰਤ ਦੀ ਮੁਹਿੰਮ ਦੀ ਸ਼ਲਾਘਾ ਕੀਤੀ।
ਇਸ ਤੋਂ ਇਲਾਵਾ ਰੈੱਡ ਕਰਾਸ ਸੁਸਾਇਟੀ ਦੇ ਅਧਿਕਾਰੀ ਨਰੇਸ਼ ਪਠਾਣੀਆਂ ਵੱਲੋਂ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕਰਦਿਆਂ ਹੋਇਆ ਉਨ੍ਹਾਂ ਨੂੰ ਦੁਰਘਟਨਾਵਾਂ ਤੋਂ ਬਚਣ ਦੇ ਲਈ ਸਪੈਸ਼ਲ ਟ੍ਰੇਨਿੰਗ ਦਿੱਤੀ। ਇਸ ਟ੍ਰੇਨਿੰਗ 'ਚ ਉਨ੍ਹਾਂ ਫ਼ਰਸਟ ਏਡ ਕਿਵੇਂ ਕਰਨੀ ਹੈ ਉਸ ਦੀ ਜਾਣਕਾਰੀ ਵੀ ਦਿੱਤੀ। ਜ਼ਿਕਰਯੋਗ ਹੈ ਕਿ ਦੁਰਘਟਨਾਵਾਂ ਨੂੰ ਰੋਕਣ ਦੇ ਲਈ ਚੱਲ ਰਹੀ ਇਸ ਮੁਹਿੰਮ ਦਾ ਮੁੱਖ ਮੰਤਵ ਇਹ ਹੀ ਹੈ ਕਿ ਲੋਕ ਜਾਗਰੂਕ ਹੋਣ ਅਤੇ ਦੁਰਘਟਨਾਵਾਂ ਤੇ ਰੋਕ ਲਗ ਸਕੇ।