ਬਠਿੰਡਾ: ਮਾਲਵੇ ਅੰਦਰ ਕਿਸਾਨਾਂ ਲਈ ਇਸ ਵਾਰ ਫਿਰ ਵੱਡੀ-ਵੱਡੀ ਮੁਸ਼ਕਿਲ ਖੜ੍ਹੀ ਹੋ ਗਈ ਹੈ, ਕਿਉਕਿ ਕਿਸਾਨ ਦੀ ਨਰਮੇ ਦੀ ਫਸਲ ਉੱਤੇ ਗੁਲਾਬੀ ਸੁੰਡੀ ਦਾ Attack of pink bollworm on soft crop ਹਮਲਾ ਹੋ ਗਿਆਂ ਹੈ। ਨਰਮੇ ਦੀ ਬਿਜਾਈ ਉਤੇ ਹਜ਼ਾਰਾਂ ਦਾ ਖ਼ਰਚ ਕਰਨ ਕਰਨ ਦੇ ਬਾਵਜੂਦ ਕਿਸਾਨ ਨਰਮੇ ਉੱਤੇ ਟ੍ਰੈਕਟਰ ਚਲਾਉਣ ਲਈ ਮਜ਼ਬੂਰ ਹਨ। ਸਬ ਡਵੀਜਨ ਤਲਵੰਡੀ ਸਾਬੋ ਵਿਖੇ ਪਿੰਡ ਗਿਆਨਾਂ ਵਿਖੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਾਅਦ ਕਿਸਾਨ ਨੇ ਆਪਣਾ ਕਰੀਬ 50 ਏਕੜ ਤੋ ਵੱਧ ਨਰਮਾ ਵਾਹ ਦਿੱਤਾ। farmer drives tractor on soft crop in 50 acres
ਇਸ ਦੌਰਾਨ ਪੀੜਤ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੇ ਇਸ ਵਾਰ ਨਰਮੇ ਦੀ ਬਿਜਾਈ ਨਹੀ ਕਰਨੀ ਸੀ, ਪਰ ਖੇਤੀਬਾੜੀ ਵਿਭਾਗ ਵੱਲੋ ਦਿੱਤੇ ਭਰੋਸੇ ਕਰਕੇ ਨਰਮੇ ਦੀ ਬਿਜਾਈ ਕੀਤੀ। ਪਰ ਹੁਣ ਨਾ ਤਾਂ ਖੇਤੀਬਾੜੀ ਵਿਭਾਗ ਨੇ ਬਾਹ ਫੜ੍ਹੀ ਅਤੇ ਨਾਂ ਹੀ ਪੰਜਾਬ ਸਰਕਾਰ ਨੇ ਉਹਨਾਂ ਦੀ ਸਾਰ ਲਈ ਹੈ। ਪੀੜਤ ਕਿਸਾਨਾਂ ਨੇ ਦੱਸਿਆਂ ਕਿ 15 ਤੋ 20 ਹਜਾਰ ਤੱਕ ਤਾਂ ਪ੍ਰਤੀ ਏਕੜ ਖਰਚਾ ਕਰ ਦਿੱਤਾ ਹੈ।
ਪੀੜਤ ਕਿਸਾਨਾਂ ਨੇ ਦੱਸਿਆਂ ਕਿ ਸਾਰਾ ਪਿੰਡ ਹੀ ਨਰਮੇ ਦੀ ਫਸਲ ਵਾਹੁਣ farmer drives tractor on soft crop in 50 acres ਲਈ ਤਿਆਰ ਹੈ। ਪਰ ਗਿਰਦਾਵਰੀ ਦੀ ਉਡੀਕ ਕਰ ਰਿਹਾ ਹੈ, ਕਿ ਪੰਜਾਬ ਸਰਕਾਰ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਵੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਬਦਲਣ ਨਾਲ ਉਹਨਾਂ ਨੂੰ ਬਹੁਤ ਸਾਰੀਆਂ ਉਮੀਦਾ ਸਨ ਕਿ ਬਦਲਾਅ ਹੋਵੇ, ਪਰ ਕੋਈ ਫਰਕ ਨਹੀ ਪਿਆ।
ਦੱਸ ਦਈਏ ਕਿ ਭਾਵੇ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਨੇ ਕਰੀਬ ਇੱਕ ਮਹੀਨੇ ਪਹਿਲਾ ਨਰਮਾ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਕੇ ਕਿਸਾਨਾਂ ਦੀ ਇਸ ਮੁਸ਼ਕਿਲ ਲਈ ਟੀਮਾਂ ਬਣਾ ਕੇ ਰਿਪੋਰਟਾਂ ਇੱਕਠੀਆਂ ਕਰਨ ਲਈ ਕਿਹਾ ਸੀ ਤੇ ਇੱਕ ਮਹੀਨੇ ਬਾਅਦ ਫਿਰ ਤੋਂ ਇਲਾਕੇ ਦਾ ਦੌਰਾ ਕਰਨ ਦਾ ਵਾਅਦਾ ਕੀਤਾ ਸੀ। ਪਰ ਅਜੇ ਤੱਕ ਪੰਜਾਬ ਸਰਕਾਰ ਦਾ ਨੁਮਾਇੰਦਾ ਕਿਸਾਨਾਂ ਦੀ ਸਾਰ ਲੈਣ ਨਹੀਂ ਪੁੱਜਿਆ।
ਇਹ ਵੀ ਪੜੋ:- ਟੌਲ ਪਲਾਜ਼ਾ ਬੰਦ ਕਰਵਾਉਣ ਲਈ ਬੀਕੇਯੂ ਡਕੌਂਦਾ ਵੱਲੋਂ ਧਰਨਾ ਲਗਾਤਾਰ ਜਾਰੀ