ਬਠਿੰਡਾ: ਬੰਗਲੌਰ ਦੇ ਰਹਿਣ ਵਾਲੇ ਅਮਨਦੀਪ ਸਿੰਘ ਖਾਲਸਾ ਜਿਨ੍ਹਾਂ ਨੇ 11 ਸਾਲ ਤੋਂ ਨਸ਼ੇ ਦੇ ਖਿਲਾਫ਼ ਪੂਰੇ ਭਾਰਤ ਦੇਸ਼ ਵਿੱਚ ਸਾਈਕਲ ਯਾਤਰਾ ਕੀਤੀ ਹੈ। ਜਿਸ ਤੋਂ ਬਾਅਦ ਆਪਣੀ ਯਾਤਰਾ ਦੌਰਾਨ ਉਹ ਬਠਿੰਡਾ ਵਿੱਚ ਪਹੁੰਚੇ। ਉਨ੍ਹਾਂ ਨੇ ਆਪਣੀ ਜੀਵਨ ਦੀ ਕਹਾਣੀ ਦੱਸਦਿਆਂ ਹੋਇਆ ਕਿਹਾ ਕਿ ਉਹ ਹਿੰਦੂ ਪਰਿਵਾਰ ਤੋਂ ਸਬੰਧਤ ਹਨ, 'ਤੇ ਉਹ ਬੀ ਏ ਪਾਸ ਹੈ। ਉਨ੍ਹਾਂ ਨੇ ਸਿੱਖ ਇਤਿਹਾਸ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤ ਛੱਕ ਕੇ ਸਿੱਖੀ ਧਾਰਨ ਕੀਤੀ।
ਉਨ੍ਹਾਂ ਨੇ ਅਨੰਦਪੁਰ ਸਾਹਿਬ ਵਿਖੇ ਗਿਆਨੀ ਸਿੱਖਿਆ ਹਾਸਲ ਕੀਤੀ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਸਮੁੱਚੇ ਇਤਿਹਾਸਕ ਗੁਰਦੁਆਰਿਆਂ ਅਤੇ ਮੰਦਿਰਾਂ ਦੇ ਵਿੱਚ ਆਪਣੀ ਯਾਤਰਾ ਕੀਤੀ।
ਉਹ ਹੁਣ ਤੱਕ 26 ਸੂਬਿਆਂ ਦੇ ਵਿੱਚ ਦੋ ਲੱਖ ਕਿਲੋਮੀਟਰ ਤੋਂ ਵੀ ਜ਼ਿਆਦਾ ਨਸ਼ੇ ਦੇ ਖਿਲਾਫ ਮੁਹਿੰਮ ਨੂੰ ਲੈ ਕੇ ਸਾਈਕਲ ਦੇ ਉੱਤੇ ਸਫਰ ਤੈਅ ਕਰ ਚੁੱਕੇ ਹਨ ।
ਇਹ ਵੀ ਪੜ੍ਹੋਂ: ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੇ 4 ਸਾਲ ਪੂਰੇ, ਪੀੜਤਾਂ ਦੇ ਜ਼ਖਮ ਅਜੇ ਵੀ ਅੱਲ੍ਹੇ
ਅਮਨਦੀਪ ਸਿੰਘ ਖ਼ਾਲਸਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਮਾਮਾ ਜੀ ਦੀ ਰੋਜ਼ਾਨਾ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਸੀ। ਜਿਸ ਕਰਕੇ ਉਨ੍ਹਾਂ ਨੇ ਬੀੜਾ ਚੁੱਕਿਆ ਕਿ ਉਹ ਪੂਰੇ ਹਿੰਦੁਸਤਾਨ ਵਿੱਚ ਨਸ਼ੇ ਦੇ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਨਸ਼ੇ ਨੂੰ ਰੋਕਣ ਲਈ ਸਾਈਕਲ ਯਾਤਰਾ ਕਰਕੇ ਲੋਕਾਂ ਨੂੰ ਜਾਗਰੂਕ ਕਰਨਗੇ।
ਅਮਨਦੀਪ ਸਿੰਘ ਖ਼ਾਲਸਾ ਦਾ ਕਹਿਣਾ ਹੈ ਕਿ ਉਹ ਪੂਰੇ ਭਾਰਤ ਦੇਸ਼ ਵਿੱਚ ਸਰਵੇਖਣ ਕਰ ਚੁੱਕੇ ਹਨ, ਅਤੇ ਸਭ ਤੋਂ ਘੱਟ ਨਸ਼ਾ ਗੁਜਰਾਤ ਸੂਬੇ ਦੇ ਵਿੱਚ ਹੈ, ਅਤੇ ਅਫਸੋਸ ਦੀ ਗੱਲ ਇਹ ਹੈ ਕਿ ਸਭ ਤੋਂ ਵੱਧ ਨਸ਼ਾ ਪੰਜਾਬ ਦੇ ਵਿੱਚ ਹੈ। ਜਿੱਥੇ ਚਿੱਟੇ ਦੇ ਨਸ਼ੇ ਕਾਰਨ ਪੰਜਾਬ ਦੇ ਕਈ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਇਸ ਨਸ਼ੇ ਨੂੰ ਰੋਕਣ ਦੇ ਲਈ ਅਮਨਦੀਪ ਸਿੰਘ ਖ਼ਾਲਸਾ ਕਿੰਨੇ ਹੀ ਨੌਜਵਾਨਾਂ ਨੂੰ ਆਪਣੇ ਆਯੁਰਵੈਦਿਕ ਦਵਾਈ ਦੇ ਨੁਸਖੇ ਨਾਲ ਨਸ਼ੇ ਛੁਡਾ ਚੁੱਕੇ ਹਨ।
ਅਮਨਦੀਪ ਸਿੰਘ ਖ਼ਾਲਸਾ ਦਾ ਚਾਰ ਸਾਲ ਪਹਿਲਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਨਾਮ ਦਰਜ ਹੈ, ਅਤੇ ਹੁਣ ਅਮਰੀਕਾ ਵਿੱਚੋਂ ਉਨ੍ਹਾਂ ਨੂੰ 50 ਹਜ਼ਾਰ ਡਾਲਰ ਦੀ ਨਕਦ ਰਾਸ਼ੀ ਵੀ ਮਿਲ ਰਹੀ ਹੈ। ਜਿਸ ਨਾਲ ਉਹ ਬੈਂਗਲੌਰ ਵਿੱਚ ਆਲੇ ਦੁਆਲੇ ਪਿੰਡਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਵੇਗਾ।