ਬਠਿੰਡਾ:ਕੈਨੇਡਾ ਦੇ ਬਰੈਂਪਟਨ ਦੇ ਵਿੱਚ 18 ਜੂਨ ਨੂੰ ਗੁਰਜੋਤ ਸਿੰਘ ਨਾਮ ਦੇ ਲੜਕੇ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ 20 ਸਾਲ ਦੇ ਗੁਰਜੋਤ ਸਿੰਘ ਦੀ ਲਾਸ਼ ਪਿੰਡ ਪਹੁੰਚੀ ਹੈ।ਗੁਰਜੋਤ ਬਠਿੰਡਾ ਦੇ ਮੌੜ ਮੰਡੀ ਹਲਕੇ ਪਿੰਡ ਥੰਮਨਗੜ੍ਹ ਦਾ ਵਾਲਾ ਸੀ ਜਿਸ ਦੇ ਮਾਤਾ ਪਿਤਾ ਦਾ ਕਾਫੀ ਸਮੇਂ ਪਹਿਲਾਂ ਦਿਹਾਂਤ ਹੋ ਗਿਆ ਸੀ ਪਰ ਹੁਣ ਗੁਰਜੋਤ ਦੀ ਮੌਤ ਤੋਂ ਬਾਅਦ ਇਕੱਲੀ ਗੁਰਜੋਤ ਦੀ ਭੈਣ ਰਹਿ ਗਈ ਹੈ ਗੁਰਜੋਤ ਨੂੰ ਥੋੜ੍ਹੇ ਸਮੇਂ ਪਹਿਲਾਂ ਹੀ ਉਸਦੇ ਚਾਚਾ ਚਾਚੀ ਨੇ ਕੈਨੇਡਾ ਵਿੱਚ ਭੇਜਿਆ ਸੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਕਹਾਣੀ ਕੁਝ ਹੋਰ ਹੀ ਹੋਵੇਗੀ। ਸੋਚਿਆ ਹੀ ਨਹੀਂ ਸੀ ਕਿ ਗੁਰਜੋਤ ਚਿੱਟੇ ਕਫਨ ਦੇ ਵਿੱਚ ਲਪੇਟ ਕੇ ਪਿੰਡ ਪਰਤੇਗਾ।
ਹੁਣ ਪਿੰਡ ਦੇ ਵਿੱਚ ਕਾਫੀ ਸੋਗ ਦਾ ਮਾਹੌਲ ਹੈ ਉੱਥੇ ਹੀ ਪਰਿਵਾਰ ਦੇ ਵਿੱਚ ਗੁਰਜੋਤ ਦੀ ਯਾਦਾਂ ਵਟੋਰਦਾ ਰਿਸ਼ਤੇਦਾਰਾਂ ਦਾ ਇਕੱਠ ਨਜ਼ਰ ਆਉਂਦਾ ਹੈ।