ETV Bharat / state

ਪਰਾਲੀ ਤੋਂ ਬਾਅਦ ਡੀ.ਏ.ਪੀ. ਖਾਦ ਕਿਸਾਨਾਂ ਲਈ ਵੱਡੀ ਸਿਰਦਰਦੀ - Bharti Kisan Union Sidhupur

ਜ਼ਿਲ੍ਹੇ ਦੇ ਅੰਦਰ ਸਥਿਤ 100 ਤੋਂ ਉਪਰ ਕੋਆਪਰੇਟਿਵ ਸੁਸਾਇਟੀਆਂ (Cooperative Societies) ਡੀ.ਏ.ਪੀ. ਖਾਦ ਦੀ ਕਮੀ ਨਾਲ ਜੂਝ ਰਹੀਆਂ ਹਨ। ਕੋਆਰਪਰੇਟਿਵ ਸੁਸਾਇਟੀ (Cooperative Societies) ਦੇ ਕਰਮਚਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਸੁਸਾਇਟੀਆਂ ਕੋਲ 100 ਵਿੱਚੋਂ ਮਾਤਰ 35 ਪ੍ਰਤੀਸ਼ਤ ਹੀ ਡੀ.ਏ.ਪੀ. ਖਾਦ ਪਹੁੰਚ ਰਹੀ ਹੈ। ਜਿਸ ਨੂੰ ਪੜਾਅ ਵਾਰ ਵੰਡਿਆ ਜਾ ਰਿਹਾ।

ਪਰਾਲੀ ਤੋਂ ਬਾਅਦ ਡੀ.ਏ.ਪੀ. ਖਾਦ ਕਿਸਾਨਾਂ ਲਈ ਵੱਡੀ ਸਿਰਦਰਦੀ

author img

By

Published : Nov 18, 2021, 7:34 PM IST

ਬਠਿੰਡਾ: ਝੋਨੇ (Paddy) ਦਾ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਪਰਾਲੀ ਜਿੱਥੇ ਕਿਸਾਨਾਂ (Farmers) ਲਈ ਵੱਡੀ ਸਿਰਦਰਦੀ ਬਣਦੀ ਸੀ, ਉੱਥੇ ਹੀ ਹੁਣ ਕਣਕ ਦੀ ਬਿਜਾਈ ਤੋਂ ਪਹਿਲਾਂ ਡੀ.ਏ.ਪੀ. ਖਾਦ (ਡਾਇਮੋਨੀਅਮ ਫਾਸਫੇਟ) ਦੀ ਆਈ ਕਿੱਲਤ ਨੇ ਕਿਸਾਨਾਂ (Farmers) ਲਈ ਵੱਡੀ ਸਿਰਦਰਦੀ ਖੜ੍ਹੀ ਕਰ ਦਿੱਤੀ ਹੈ। ਬਠਿੰਡਾ ਜ਼ਿਲ੍ਹੇ (Bathinda district) ਦੀ ਗੱਲ ਕਰੀਏ ਤਾਂ ਇਕੱਲੇ ਜ਼ਿਲ੍ਹੇ ਦੇ ਅੰਦਰ ਸਥਿਤ 100 ਤੋਂ ਉਪਰ ਕੋਆਪਰੇਟਿਵ ਸੁਸਾਇਟੀਆਂ (Cooperative Societies) ਡੀ.ਏ.ਪੀ. ਖਾਦ ਦੀ ਕਮੀ ਨਾਲ ਜੂਝ ਰਹੀਆਂ ਹਨ। ਕੋਆਰਪਰੇਟਿਵ ਸੁਸਾਇਟੀ (Cooperative Societies) ਦੇ ਕਰਮਚਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਸੁਸਾਇਟੀਆਂ ਕੋਲ 100 ਵਿੱਚੋਂ ਮਾਤਰ 35 ਪ੍ਰਤੀਸ਼ਤ ਹੀ ਡੀ.ਏ.ਪੀ. ਖਾਦ ਪਹੁੰਚ ਰਹੀ ਹੈ। ਜਿਸ ਨੂੰ ਪੜਾਅ ਵਾਰ ਵੰਡਿਆ ਜਾ ਰਿਹਾ।

ਇੱਕ ਪਾਸੇ ਜਿੱਥੇ ਨਵੇਂ ਖੇਤੀ ਕਾਨੂੰਨਾਂ (Agricultural laws) ਦੇ ਵਿਰੋਧ ਵਿੱਚ ਕਿਸਾਨ (Farmer) ਦਿੱਲੀ ਦੇ ਬਾਰਡਰਾਂ ‘ਤੇ ਕੇਂਦਰ ਸਰਕਾਰ (Central Government) ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ, ਉੱਥੇ ਹੀ ਪੰਜਾਬ ਵਿੱਚ ਡੀ.ਏ.ਪੀ. ਖਾਦ ਨਾ ਮਿਲਣ ਕਰਕੇ ਕਿਸਾਨ (Farmer) ਖੱਜਲ-ਖੁਆਰ ਹੋ ਰਹੇ ਹਨ।

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ (Bharti Kisan Union Sidhupur) ਦੇ ਪਿੰਡ ਦਿਉਣ ਦੇ ਪ੍ਰਧਾਨ ਰਾਮ ਸਿੰਘ (President Ram Singh) ਨੇ ਦੱਸਿਆ ਕਿ ਡੀ.ਏ.ਪੀ. ਦੀ ਘਾਟ ਕਾਰਨ ਇਸ ਵਾਰ ਕਣਕ ਦੀ ਬਿਜਾਈ ਵਿੱਚ ਦੇਰੀ ਹੋਈ ਹੈ। ਉੱਥੇ ਹੀ ਝਾੜ ਘਟਣ ਦੇ ਆਸਾਰ ਵਧ ਗਏ ਹਨ।

ਉਨ੍ਹਾਂ ਕਿਹਾ ਕਿ ਬਿਜਾਈ ਦਾ ਸਮਾਂ ਘੱਟ ਹੋਣ ਕਾਰਨ ਕਿਸਾਨਾਂ (Farmers) ਨੂੰ ਡੀ.ਏ.ਪੀ. ਖਾਦ ਨਹੀਂ ਮਿਲੀ ਅਤੇ ਉਨ੍ਹਾਂ ਮਜਬੂਰੀ ਵੱਸ ਜਿੱਥੇ ਪ੍ਰਤੀ ਏਕੜ ਇੱਕ ਗੱਟਾ ਡੀ.ਏ.ਪੀ. ਖਾਦ ਦਾ ਪਾਉਣਾ ਸੀ, ਉੱਥੇ ਅੱਧਾ ਘੰਟਾ ਹੀ ਪਾ ਕੇ ਉਨ੍ਹਾਂ ਵੱਲੋਂ ਕਣਕ ਦੀ ਬਿਜਾਈ ਕੀਤੀ ਗਈ। ਜਿਸ ਨਾਲ ਪ੍ਰਤੀ ਏਕੜ 8 ਤੋਂ 10 ਮਣ ਕਣਕ ਘੱਟ ਹੋਣ ਦੇ ਆਸਾਰ ਹੋ ਗਏ ਹਨ।

ਇਸ ਦੇ ਨਾਲ ਹੀ ਇਸ ਵਾਰ ਕਣਕ ਪੁੰਗਰਨ ਦਾ ਸਮਾਂ ਵੀ ਲੇਟ ਹੋ ਜਾਵੇਗਾ। ਜਿੱਥੇ ਡੀ.ਏ.ਪੀ. ਖਾਦ ਨਾਲ 10 ਤੋਂ 15 ਦਿਨਾਂ ਵਿੱਚ ਕਣਕ ਪੁੰਗਰ ਆਉਂਦੀ ਸੀ ਉੱਥੇ ਹੀ ਡੀ.ਏ.ਪੀ. ਖਾਦ ਦੀ ਘਾਟ ਹੋਣ ਕਾਰਨ ਇਸ ਵਾਰ ਕਣਕ 20 ਤੋਂ 25 ਦਿਨਾਂ ਵਿੱਚ ਪੁੰਗਰੇਗੀ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ (Central Government) ਵੱਲੋਂ ਇਸ ਵਾਰ ਡੀ.ਏ.ਪੀ. ਖਾਦ ਨਹੀਂ ਭੇਜੇਗੀ। ਜਿਸ ਕਾਰਨ ਕਿਸਾਨਾਂ (Farmers) ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਡੀ.ਏ.ਪੀ. ਖਾਦ ਕਈ ਕਿਸਾਨਾਂ (Farmers) ਨੂੰ ਬਲੈਕ ਵਿੱਚ 2 ਹਜ਼ਾਰ ਤੋਂ 2500 ਰੁਪਏ ਪ੍ਰਤੀ ਗੱਟਾ ਖਰੀਦਣੀ ਪਈ ਹੈ। ਤਾਂ ਜੋ ਉਹ ਆਪਣੀ ਕਣਕ ਦੀ ਬਿਜਾਈ ਕਰ ਸਕਣ।

ਇਹ ਵੀ ਪੜ੍ਹੋ:ਕਿਸਾਨ ਜਥੇਬੰਦੀ ਨੇ ਧਰਨਾ ਪ੍ਰਦਰਸ਼ਨ ਕਰਨ ਰੁਕਵਾਈ ਕਿਸਾਨ ਦੀ ਜ਼ਮੀਨ ਕੁਰਕੀ

ETV Bharat Logo

Copyright © 2025 Ushodaya Enterprises Pvt. Ltd., All Rights Reserved.