ਬਠਿੰਡਾ: ਕੋਰੋਨਾ ਤੋਂ ਬਾਅਦ ਬਠਿੰਡਾ ਵਿੱਚ ਹੁਣ ਡੇਂਗੂ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਬਠਿੰਡਾ ਵਿੱਚ ਹੁਣ ਤੱਕ 163 ਕੇਸ ਡੇਂਗੂ ਦੇ ਪਾਏ ਗਏ ਹਨ (163 cases of dengue have been found in Bathinda) ਜਿਨ੍ਹਾਂ ਵਿੱਚ ਸੱਤ ਹਾਲੇ ਵੀ ਐਕਟਿਵ ਹਨ। ਭਾਵੇਂ ਸਿਵਿਲ ਹਾਸਪਤਾਲ ਵੱਲੋਂ ਬਕਾਇਦਾ ਡੇਂਗੂ ਵਾਰਡ ਦਾ ਨਿਰਮਾਣ ਕਰਵਾਇਆ ਗਿਆ ਹੈ ਜਿਸ ਵਿਚ ਮੱਛਰਦਾਨੀ ਲਗਾ ਕੇ ਡੇਂਗੂ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਪਰ ਦੂਸਰੇ ਪਾਸੇ ਪ੍ਰਾਈਵੇਟ ਹਾਸਪਤਾਲਾਂ ਵੱਲੋਂ ਮਰੀਜ਼ਾਂ ਦੀ ਲੁੱਟ (Robbery of patients by Evett hospitals) ਕੀਤਾ ਜਾ ਰਹੀ ਹੈ।
ਦਰਅਸਲ ਨਿਜੀ ਹਸਪਤਾਲਾਂ ਵੱਲੋਂ ਐੱਸ ਪੀ ਟੀ ਸੀ ਸੈੱਲ ਲਗਾਉਣ ਦੇ ਨਾਮ ਉੱਪਰ ਮੋਟੀ ਕਮਾਈ ਕੀਤੀ ਜਾ ਰਹੀ ਹੈ ਜਿਸ ਦਾ ਸਮਾਜ ਸੇਵੀਆਂ ਵੱਲੋਂ ਵੱਡੀ ਪੱਧਰ ਉੱਪਰ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਾਈਵੇਟ ਹਾਸਪਿਟਲ ਵੱਲੋਂ ਮਰੀਜ਼ ਦੇ ਪੰਜਾਹ ਹਜ਼ਾਰ ਸੈੱਲ ਰਹਿਣ ਉੱਤੇ ਵੀ ਐਸਟੀਪੀ ਲਗਾਏ ਜਾ ਰਹੇ ਹਨ ਜੋ ਸਰਾਸਰ ਗ਼ਲਤ ਹੈ ।
ਉਨ੍ਹਾਂ ਕਿਹਾ ਕਿ ਜੋ ਫ਼ੀਸ ਐਸਟੀਪੀ ਸੈੱਲ ਦੀ ਜਾਂਚ ਕਰਨ ਲਈ ਹੁੰਦੀ ਹੈ ਉਹੀ ਲਈ ਜਾਣੀ ਚਾਹੀਦੀ ਹੈ ਪਰ ਕੁਝ ਪ੍ਰਾਈਵੇਟ ਹਾਸਪਿਟਲਜ਼ ਵੱਧ ਫੀਸ ਲੈ ਰਹੇ ਹਨ ਜਿਸ ਕਾਰਨ ਮਰੀਜ਼ਾਂ ਦੀ ਆਰਥਿਕ ਲੁੱਟ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਸਰਕਾਰੀ ਹਾਸਪਤਾਲ ਦੇ ਬਲੱਡ ਬੈਂਕ ਵਿਚ ਸਟਾਫ ਪੂਰਾ ਨਾ ਹੋਣ ਕਾਰਨ ਮਜਬੂਰਨ ਲੋਕਾਂ ਨੂੰ ਪ੍ਰਾਈਵੇਟ ਬਲੱਡ ਬੈਂਕ (Private Blood Bank) ਵਿੱਚ ਜਾਣਾ ਪੈਂਦਾ ਹੈ ਜਿੱਥੇ ਉਨ੍ਹਾਂ ਦੀ ਅੰਨ੍ਹੀ ਲੁੱਟ ਕੀਤੀ ਜਾਂਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਰੀਜ਼ਾਂ ਦੇ ਟੈਸਟਾਂ ਦੀ ਫ਼ੀਸ ਨਿਰਧਾਰਤ ਕੀਤਾ ਜਾਵੇ ਅਤੇ ਇਸ ਨੂੰ ਲਾਗੂ ਕਰਾਉਣ ਲਈ ਸਖ਼ਤੀ ਨਾਲ ਕਦਮ ਚੁੱਕੇ ਜਾਣੇ ਚਾਹੀਦੇ ਹਨ ।
ਸਿਵਲ ਹਸਪਤਾਲ ਦੇ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਹੁਣ ਤੱਕ ਸੱਤ 100 ਤੋਂ ਉੱਪਰ ਮਰੀਜ਼ਾਂ ਦੇ ਡੇਂਗੂ ਟੈਸਟ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 163 ਮਰੀਜ਼ ਪਾਜ਼ੇਟਿਵ ਪਾਏ ਗਏ ਹਨ ਅਤੇ ਇਨ੍ਹਾਂ ਵਿੱਚੋਂ ਸੱਤ ਕੇਸ ਹਾਲੇ ਵੀ ਐਕਟਿਵ ਹਨ। ਉਨ੍ਹਾਂ ਕਿਹਾ ਕਿ ਬਕਾਇਦਾ ਟੈਸਟਿੰਗ ਜਾਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਆਲਾ ਦੁਆਲਾ ਸਾਫ ਸੁਥਰਾ ਰੱਖਣ।
ਇਸਦੇ ਨਾਲ ਹੀ ਵੱਧ ਫੀਸ ਵਸੂਲਣ ਸਬੰਧੀ ਉਨ੍ਹਾਂ ਬੋਲਦਿਆਂ ਕਿਹਾ ਕਿ ਹਾਲੇ ਤੱਕ ਨਰਸਿੰਗ ਐਕਟ ਲਾਗੂ ਨਹੀਂ ਹੋਇਆ (Nursing Act did not come into force) ਜੇਕਰ ਨਰਸਿੰਗ ਐਕਟ ਲਾਗੂ ਹੋ ਜਾਂਦਾ ਹੈ ਤਾਂ ਇਸ ਨਾਲ ਮਰੀਜ਼ਾਂ ਨੂੰ ਕਾਫ਼ੀ ਹੱਦ ਤਕ ਮਹਿੰਗੇ ਟੈਸਟਾਂ ਤੋਂ ਰਾਹਤ ਮਿਲੇਗੀ ।
ਇਹ ਵੀ ਪੜ੍ਹੋ: 100 ਸਾਲ ਪੁਰਾਣੀ ਦੁਕਾਨ ਦੇ ਪੂਰੀ ਦੁਨੀਆਂ ਵਿੱਚ ਚਰਚੇ, ਪਾਕਿਸਤਾਨੀ ਡਿਸ਼ ਘੜਾ ਕਤਲਮਾਂ ਲਈ ਹੋਈ ਖ਼ਾਸ ਮਸ਼ਹੂਰੀ