ਬਠਿੰਡਾ: ਯਾਦਵਿੰਦਰ ਸਿੰਘ ਨੂੰ ਬਚਪਨ ਤੋਂ ਹੀ ਹਵਾ ਵਿੱਚ ਉੱਡਣ ਦਾ ਸ਼ੌਕ ਰਿਹਾ ਹੈ ਜਿਸ ਨੰ ਪੂਰਾ ਕਰਦੇ ਹੋਏ ਉਸ ਨੇ ਜਹਾਜ਼ਾਂ ਦੇ ਐਰੋ ਮਾਡਲ ਬਣਾਉਣੇ ਸ਼ੁਰੂ ਕੀਤੇ। ਇਸ ਸ਼ੌਕ ਨੂੰ ਪੂਰਾ ਕਰਨ ਲਈ ਉਸ ਵੱਲੋਂ ਕਈ ਤਰ੍ਹਾਂ ਦੇ ਤਜ਼ਰਬੇ ਵੀ ਕੀਤੇ ਜਾਂਦੇ ਰਹੇ। ਅਖੀਰ 2007 ਵਿੱਚ ਜਦੋਂ ਇੰਗਲੈਂਡ ਆਪਣੀ ਰਿਸ਼ਤੇਦਾਰੀ ਵਿੱਚ ਮਿਲਣ ਗਿਆ, ਤਾਂ ਉਸ ਨੇ ਉੱਥੇ ਜਹਾਜ਼ਾਂ ਦੇ ਐਰੋ ਮਾਡਲ ਨੂੰ ਉਡਾਰੀ ਮਾਰਦੇ ਵੇਖਿਆ। ਫਿਰ ਯਾਦਵਿੰਦਰ ਸਿੰਘ ਨੇ ਪੰਜਾਬ ਆ ਕੇ ਹੱਥੀਂ ਜਹਾਜ਼ ਦਾ ਮਾਡਲ ਤਿਆਰ ਕਰਕੇ ਬਣਾਉਣ ਲਈ ਸੋਚ-ਵਿਚਾਰ ਸ਼ੁਰੂ ਕਰ ਦਿੱਤੀ ਅਤੇ ਉਸ ਵਿੱਚ ਕਾਮਯਾਬ ਵੀ ਰਿਹਾ।
ਇੰਟਰਨੈੱਟ ਤੋਂ ਮਿਲੀ ਕਾਫੀ ਸਹਾਇਤਾ: ਨੇ ਉੰਝ ਯਾਦਵਿੰਦਰ ਸਿੰਘ ਕੋਲ ਜਿਊਗ੍ਰਾਫੀ, ਇਕਨਾਮਿਕਸ ਤੇ ਇੰਗਲਿਸ਼ ਦੀਆਂ ਡਿਗਰੀਆਂ ਵੀ ਸਨ, ਪਰ ਫਿਰ ਐਰੋ ਮਾਡਲ ਦੇ ਖੇਤਰ ਵਿੱਚ ਵੀ ਦਿੱਲੀ ਤੋਂ ਆਨਲਾਈਨ ਡਿਪਲੋਮਾ ਕੀਤਾ। ਇਸ ਸਬੰਧੀ ਯਾਦਵਿੰਦਰ ਸਿੰਘ ਵੱਲੋਂ ਬਕਾਇਦਾ ਇੰਟਰਨੈੱਟ ਦੀ ਸਹਾਇਤਾ ਲਈ ਗਈ ਹੈ। ਫਿਰ ਇੰਟਰਨੈੱਟ ਜ਼ਰੀਏ ਵੱਖ-ਵੱਖ ਵੈਬਸਾਈਟਾਂ ਤੋ ਜਾਣਕਾਰੀ ਇਕੱਠੀ ਕਰਕੇ ਹੱਥੀਂ ਐਰੋ ਮਾਡਲ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ। ਯਾਦਵਿੰਦਰ ਵੱਲੋਂ ਸਿਕੰਦਰਾਬਾਦ ਤੋਂ ਇੰਟਰਨੈੱਟ ਜ਼ਰੀਏ ਗਲਾਈਡਰ ਮੰਗਵਾਇਆ ਗਿਆ ਅਤੇ ਫਿਰ ਉਸ ਨੂੰ ਅਸੈਂਬਲ ਕਰ ਕੇ ਉਡਾਇਆ ਗਿਆ।
ਸ਼ੌਕ ਲਫ਼ਜ ਜੇ ਵਰਤਿਆ, ਤਾਂ ਚਾਹੇ ਅਸੀ ਪਿੰਡ ਵਿੱਚ ਹੋਈਏ ਜਾਂ ਸ਼ਹਿਰ ਵਿੱਚ ਬੈਠੇ ਹਾਂ, ਜਾਂ ਟਿੱਬਿਆ ਵਿੱਚ, ਫਿਰ ਸ਼ੌਕ ਤਾਂ ਸ਼ੌਕ ਹੈ, ਜਿਸ ਨੂੰ ਅਸੀਂ ਵਧੀਆਂ ਤਰੀਕੇ ਪਾਲ ਰਹੇ ਹਾਂ। - ਯਾਦਵਿੰਦਰ ਸਿੰਘ, ਐਰੋ ਮਾਡਲ ਤਿਆਰ ਕਰਨ ਵਾਲਾ
ਵਿਦੇਸ਼ਾਂ ਚੋਂ ਆਉਂਦੇ ਹਨ ਸਪੇਅਰ ਪਾਰਟਸ : 2012-13 ਵਿੱਚ ਯਾਦਵਿੰਦਰ ਸਿੰਘ ਨੇ ਅਪਣਾ ਪਹਿਲਾ ਹੱਥੀਂ ਐਰੋ ਜਹਾਜ਼ ਦਾ ਮਾਡਲ ਤਿਆਰ ਕੀਤਾ ਅਤੇ ਫਿਰ ਉਸ ਨੂੰ ਹਵਾ ਵਿੱਚ ਉਡਾਇਆ ਗਿਆ। ਯਾਦਵਿੰਦਰ ਨੇ ਦੱਸਿਆ ਕਿ ਇਨ੍ਹਾਂ ਐਰੋ ਮਾਡਲ ਨੂੰ ਤਿਆਰ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਪਾਰਟਸ ਜਿਵੇਂ ਸਰਵੋ ਈਸੀ ਐਸਰਿਮੋਟ ਅਤੇ ਲਿਥੀਅਮ ਬੈਟਰੀ ਦੀ ਵਰਤੋਂ ਕੀਤੀ ਜਾਂਦੀ। ਇਹ ਪਾਰਟਸ ਉਸ ਵਲੋਂ ਅਮਰੀਕਾ, ਚੀਨ ਅਤੇ ਹਾਂਗ-ਕਾਂਗ ਤੋਂ ਮੰਗਵਾਏ ਜਾਂਦੇ ਹਨ। ਇਸ ਤੋਂ ਇਲਾਵਾ ਜਹਾਜ਼ ਦਾ ਢਾਂਚਾ ਤਿਆਰ ਕਰਨ ਸਮੇਂ ਕਈ ਤਰ੍ਹਾਂ ਦੇ ਕਾਨੂੰਨਾਂ ਨੂੰ ਮੰਨਣਾ ਪੈਂਦਾ ਹੈ, ਫਿਰ ਹੀ ਇਸ ਨੂੰ ਤਿਆਰ ਕੀਤਾ ਜਾਂਦਾ ਹੈ।
- ਕਰਨਾਟਕ ਵਿੱਚ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਸ਼ੰਕਾ ਬਰਕਰਾਰ, ਸ਼ਿਵਕੁਮਾਰ ਅੱਜ ਦਿੱਲੀ ਲਈ ਰਵਾਨਾ ਹੋਣਗੇ
- Coronavirus Update: ਪਿਛਲੇ 24 ਘੰਟਿਆਂ ਅੰਦਰ ਦੇਸ਼ ਵਿੱਚ 801 ਨਵੇਂ ਮਾਮਲੇ ਆਏ ਸਾਹਮਣੇ, 8 ਮੌਤਾਂ, ਪੰਜਾਬ ਵਿੱਚ 15 ਨਵੇਂ ਕੇਸ
- Arjun Tendulkar bitten by dog: ਅਰਜੁਨ ਤੇਂਦੁਲਕਰ ਨੂੰ ਕੁੱਤੇ ਨੇ ਵੱਢਿਆ, ਟਵਿੱਟਰ 'ਤੇ ਸ਼ੇਅਰ ਕੀਤੀ ਜਾਣਕਾਰੀ
ਸਕੂਲਾਂ-ਕਾਲਜਾਂ ਵਿੱਚ ਲਗਾਉਂਦੇ ਹਨ ਵਰਕਸ਼ਾਪ: ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਐਰੋ ਮਾਡਲ ਜਹਾਜ਼ ਦੀਆਂ ਵਰਕਸ਼ਾਪਾਂ ਸਕੂਲਾਂ ਅਤੇ ਕਾਲਜਾਂ ਵਿੱਚ ਵੀ ਲਗਾਈਆਂ ਜਾਂਦੀਆਂ ਹਨ, ਤਾਂ ਜੋ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਰਾਹੀਂ ਇਨ੍ਹਾਂ ਦੀ ਜਾਣਕਾਰੀ ਦਿੱਤੀ ਜਾ ਸਕੇ। ਯਾਦਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਉਸ ਨੂੰ ਬਹੁਤ ਸਾਰੀਆਂ ਯੂਨੀਵਰਸਿਟੀ, ਸਕੂਲਾਂ ਅਤੇ ਫੌਜ ਦੇ ਅਧਿਕਾਰੀਆਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਵੱਡੀ ਗਿਣਤੀ ਵਿੱਚ ਵਿਦਿਆਰਥੀ ਉਨ੍ਹਾਂ ਦੇ ਪਿੰਡ ਆ ਕੇ ਐਰੋ ਮਾਡਲ ਜਹਾਜ਼ਾਂ ਦੀ ਜਾਣਕਾਰੀ ਲੈਂਦੇ ਹਨ ਅਤੇ ਇਨ੍ਹਾਂ ਨੂੰ ਉਡਾਣ ਭਰਦਾ ਵੇਖਦੇ ਹਨ।
ਸੇਲ ਕਿਸੇ ਅਜਨਬੀ ਨੂੰ ਨਹੀਂ ਕੀਤਾ ਜਾਂਦਾ, ਪਹਿਲਾਂ ਇਹ ਦੇਖਿਆ ਜਾਂਦਾ ਹੈ ਕਿ ਖਰੀਦਣ ਵਾਲਾ ਵਿਦਿਆਰਥੀ ਹੈ, ਜਾਂ ਮਾਤਾ-ਪਿਤਾ ਦੀ ਸਹਿਮਤੀ ਨਾਲ ਖਰੀਦਿਆਂ ਜਾ ਰਿਹਾ। ਇਸ ਦੇ ਕੁਝ ਕਾਇਦੇ-ਕਾਨੂੰਨ ਹਨ, ਕਿਉਂਕਿ ਇਹ ਉੱਡਣ ਵਾਲੀ ਚੀਜ਼ ਹੈ। ਪਹਿਲਾਂ ਇਹ ਵੇਖਿਆ ਜਾਂਦਾ ਹੈ ਕਿ ਜੋ ਜਹਾਜ਼ ਖਰੀਦਣ ਆਇਆ ਹੈ, ਉਸ ਦੀ ਮੈਂਟਲਿਟੀ ਕੀ ਹੈ। ਉਹ ਜਹਾਜ਼ ਕਿਉਂ ਲੈਣਾ ਚਾਹੁੰਦਾ ਹੈ। ਇਸ ਲਈ ਪੂਰੀ ਕਾਨੂੰਨੀ ਤੇ ਪੁਲਿਸ ਕਾਰਵਾਈ ਹੁੰਦੀ ਹੈ। ਪੁਲਿਸੇ ਕਲੀਅਰੈਂਸ ਤੋਂ ਬਾਅਦ ਦੀ ਇਹ ਜਹਾਜ਼ ਜਾਂ ਉਸ ਨੂੰ ਇਹ ਤਿਆਰ ਕਰਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। - ਯਾਦਵਿੰਦਰ ਸਿੰਘ, ਐਰੋ ਮਾਡਲ ਤਿਆਰ ਕਰਨ ਵਾਲਾ
ਏਸ਼ੀਅਨ ਬੁੱਕ ਆਫ ਰਿਕਾਰਡ 'ਚ ਦਰਜ ਹੋਇਆ ਨਾਮ: ਐਰੋ ਮਾਡਲ ਦੇ ਜਹਾਜ਼ ਤਿਆਰ ਕਰਨ ਲਈ ਯਾਦਵਿੰਦਰ ਸਿੰਘ ਦਾ ਤਿੰਨ ਵਾਰ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਹੋਇਆ ਹੈ। ਇੱਕ ਵਾਰ ਉਸ ਦਾ ਨਾਮ ਏਸ਼ੀਅਨ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਹੋਇਆ ਹੈ। ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਤਿਆਰ ਕੀਤੇ ਗਏ ਐਰੋ ਮਾਡਲ ਦੇ ਜਹਾਜ ਸ਼ਰਤਾਂ ਅਧੀਨ ਵਿੱਚ ਵੇਚੇ ਜਾਂਦੇ ਹਨ। ਉਨ੍ਹਾਂ ਵੱਲੋਂ ਪਹਿਲਾਂ ਖ਼ਰੀਦਦਾਰ ਦੇ ਦਿਮਾਗੀ ਤੌਰ ਉੱਤੇ ਟੈਸਟ ਲਿਆ ਜਾਂਦਾ ਹੈ, ਕਾਨੂੰਨੀ ਐਫੀਡੈਵਿਟ, ਪੁਲਿਸ ਕਲੀਅਰੈਂਸ ਸਰਟੀਫਿਕੇਟ ਯੂਨੀਵਰਸਿਟੀ ਦੇ ਐਚਓਡੀ ਦਾ ਪੱਤਰ ਲਿਆ ਜਾਂਦਾ ਹੈ। ਫਿਰ ਹੀ, ਉਨ੍ਹਾਂ ਵੱਲੋਂ ਇਹ ਐਰੋ ਮਾਡਲ ਜਹਾਜ ਖ਼ਰੀਦਦਾਰ ਨੂੰ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਐਰੋ ਮਾਡਲ ਦੀ ਜਾਣਕਾਰੀ ਦੇਣ ਲਈ ਉਨ੍ਹਾਂ ਵੱਲੋਂ ਗੈਸਟ ਲੈਕਚਰ ਵੀ ਦਿੱਤੇ ਜਾਂਦੇ ਹਨ।