ਬਠਿੰਡਾ: ਬਠਿੰਡਾ ਜ਼ਿਲ੍ਹੇ ਦੇ ਵਿੱਚ ਕਰੀਬ ਅੱਸੀ ਸਕੂਲ ਹਨ ਜੋ ਕਿ ਸਕੂਲ ਯੂਨੀਅਨ ਦੇ ਨਾਲ ਜੁੜੇ ਹੋਏ ਹਨ ,ਯੂਨੀਅਨ ਪ੍ਰੈਜ਼ੀਡੈਂਟ ਡਾ ਰਵਿੰਦਰ ਸਿੰਘ ਮਾਨ ਜੋ ਕਿ ਸ਼ਹਿਰ ਦੇ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਐੱਮ.ਡੀ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕੋਰੋਨਾ ਦੇ ਮੱਦੇਨਜ਼ਰ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਦੀ ਉਨ੍ਹਾਂ ਵੱਲੋਂ ਇੰਨ ਬਿੰਨ ਪਾਲਣਾ ਕੀਤੀ ਜਾ ਰਹੀ ਹੈ। ਬੱਚਿਆਂ ਤੋਂ ਲੈ ਕੇ ਸਾਰਾ ਸਟਾਫ ਮਾਸਕ ਦਾ ਇਸਤੇਮਾਲ ਕਰਦਾ ਹੈ। ਸਕੂਲ ਅੰਦਰ ਦਾਖਲ ਹੋਣ ਵਾਲੇ ਹਰੇਕ ਇਨਸਾਨ ਦੀ ਸਰੀਰਕ ਤਾਪਮਾਨ ਦੀ ਜਾਂਚ ਵੀ ਕੀਤੀ ਜਾਂਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਬੱਚਿਆਂ ਦੇ ਮਾਪਿਆਂ ਤੋਂ ਬਕਾਇਦਾ ਲਿਖਤ ਦੇ ਵਿਚ ਉਨ੍ਹਾਂ ਦੀ ਕੰਨਸੈਂਟ ਵੀ ਸਕੂਲ ਵੱਲੋਂ ਲਈ ਗਈ ਹੈ। ਇਸ ਦੇ ਨਾਲ ਹੀ ਮਾਪਿਆਂ ਨੂੰ ਅਪੀਲ ਵੀ ਸਕੂਲ ਵੱਲੋਂ ਕੀਤੀ ਗਈ ਹੈ ਕਿ ਜੇਕਰ ਕੋਈ ਬੱਚਾ ਬੀਮਾਰ ਹੋਵੇ ਤਾਂ ਉਸ ਨੂੰ ਸਕੂਲ ਨਾ ਭੇਜਿਆ ਜਾਵੇ । ਜ਼ਿਲ੍ਹਾ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲੇ ਅੰਦਰ ਕੋਵਿਡ-19 ਤਹਿਤ 9655 ਪਾਜੀਟਿਵ ਕੇਸ ਆਏ, ਇਨਾਂ ਵਿੱਚੋਂ 9376 ਕਰੋਨਾ ਪੀੜਤ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਵਾਪਸ ਪਰਤ ਚੁੱਕੇ ਹਨ। ਇਸ ਸਮੇਂ ਜ਼ਿਲੇ ਵਿੱਚ ਕੁੱਲ 52 ਕੇਸ ਐਕਟਿਵ ਹਨ ਤੇ ਹੁਣ ਤੱਕ 227 ਕਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।