ਬਠਿੰਡਾ: ਬਠਿੰਡਾ ਦੇ ਐਸਐਸਪੀ ਦਫ਼ਤਰ ਨੇੜੇ ਦਿਲ ਦਿਹਲਾ ਦੇਣ ਵਾਲੀ ਘਟਨਾ ਵਾਪਰੀ ਹੈ। ਐਸਐਸਪੀ ਦਫ਼ਤਰ ਤੋਂ 100 ਮੀਟਰ ਦੀ ਦੂਰੀ ਉਤੇ ਕੁਲਚੇ ਨਾਨ ਖਾਂਦੀ ਔਰਤ ਨੂੰ ਚਾਕੂ ਮਾਰ ਦਿੱਤਾ ਗਿਆ। ਹਮਲਾਵਰ ਨੇ ਔਰਤ ਉਤੇ ਚਾਕੂ ਨਾਲ ਕਈ ਵਾਰ ਕੀਤੇ। ਜਿਸ ਤੋਂ ਬਾਅਦ ਔਰਤ ਗੰਭੀਰ ਜ਼ਖਮੀ ਹੋ ਗਈ ਖੂਨ ਨਾਲ ਲੱਥ ਪੱਥ ਔਰਤ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਲਜਾਇਆ ਗਿਆ।
ਬਠਿੰਡਾ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ: ਮਹਿਲਾ ਦੀ ਪਛਾਣ ਗੀਤਾ ਵਜੋਂ ਹੋਈ ਹੈ। ਜਦਕਿ ਉਸ 'ਤੇ ਚਾਕੂ ਮਾਰਨ ਵਾਲੇ ਵਿਅਕਤੀ ਦਾ ਨਾਂਅ ਅਜੇ ਹੈ | ਹਮਲਾਵਰ ਨੌਜਵਾਨ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਪ੍ਰਤੱਖਦਰਸ਼ੀਆਂ ਅਨੁਸਾਰ ਡੇਢ ਵਜੇ ਦੇ ਕਰੀਬ ਗੀਤਾ ਨਾਮਕ ਔਰਤ ਬਠਿੰਡਾ ਦੇ ਐਸਐਸਪੀ ਦਫ਼ਤਰ ਦੇ ਬਾਹਰ ਸੜਕ ਕਿਨਾਰੇ ਬਣੇ ਨਾਨ ਕੁਲਚੇ ਵਿੱਚ ਨਾਨ ਖਾ ਰਹੀ ਸੀ ਤਾਂ ਅਚਾਨਕ ਇੱਕ ਵਿਅਕਤੀ ਨੇ ਆ ਕੇ ਉਸ ਦੀ ਛਾਤੀ ਵਿੱਚ ਚਾਰ-ਪੰਜ ਵਾਰ ਚਾਕੂ ਦੇ ਕੀਤੇ। ਔਰਤ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਉਸ ਨੂੰ ਬਚਾਉਣ ਲਈ ਆਏ। ਲੋਕਾਂ ਨੇ ਜ਼ਖਮੀ ਔਰਤ ਨੂੰ ਸੰਭਾਲਿਆ ਅਤੇ ਹਸਪਤਾਲ ਲੈ ਗਏ। ਇਸ ਦੇ ਨਾਲ ਹੀ ਲੋਕਾਂ ਨੇ ਵੀ ਹਿੰਮਤ ਦਿਖਾਉਂਦੇ ਹੋਏ ਹਮਲਾਵਰ ਨੂੰ ਫੜ ਲਿਆ। ਉਸ ਹਮਲਾਵਰ ਨੂੰ ਕਾਬੂ ਕਰਕੇ ਪੁਲਿਸ ਨੂੰ ਬੁਲਾਇਆ।
ਬਠਿੰਡਾ ਦੀ ਅਦਾਲਤ ਪੇਸ਼ੀ 'ਤੇ ਆਈ ਸੀ ਔਰਤ: ਜ਼ਖ਼ਮੀ ਔਰਤ ਦੀ ਭੈਣ ਦਾ ਕਹਿਣਾ ਹੈ ਕਿ ਉਹ ਅੱਜ ਬਠਿੰਡਾ ਦੀ ਅਦਾਲਤ ਵਿਚ ਪੇਸ਼ੀ 'ਤੇ ਆਏ ਸਨ। ਜ਼ਖਮੀ ਦੀ ਭੈਣ ਨੇ ਦੱਸਿਆ ਕਿ ਉਸ ਦੀ ਭੈਣ ਪਹਿਲਾਂ ਚਾਕੂ ਮਾਰਨ ਵਾਲੇ ਵਿਅਕਤੀ ਦੇ ਭਰਾ ਨਾਲ ਰਹਿੰਦੀ ਸੀ। ਉਹ ਉਸ ਨੂੰ ਬਹੁਤ ਕੁੱਟਦੇ ਮਾਰਦੇ ਸਨ ਇਸ ਲਈ ਉਹ ਆਪਣੇ ਪੇਕੇ ਘਰ ਆ ਗਈ। ਚਾਕੂ ਮਾਰਨ ਵਾਲੇ ਵਿਅਕਤੀ ਦਾ ਭਰਾ ਉਸ ਨੂੰ ਨਾਲ ਰਹਿਣ ਲਈ ਕਹਿੰਦਾ ਸੀ।
ਅੱਧੀ ਦਰਜ਼ਨ ਚਾਕੂ ਦੇ ਵਾਰ: ਡਾਕਟਰ ਨੇ ਦੱਸਿਆ ਕਿ ਔਰਤ ਗੰਭੀਰ ਜ਼ਖਮੀ ਹੈ ਇਸ ਲਈ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਹੈ। ਔਰਤ ਦੇ ਕਰੀਬ ਅੱਧੀ ਦਰਜ਼ਨ ਚਾਕੂ ਦੇ ਵਾਰ ਕੀਤੇ ਗਏ ਹਨ। ਮੌਕੇ 'ਤੇ ਪਹੁੰਚੇ ਡੀ.ਐਸ.ਪੀ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਚਾਕੂ ਮਾਰਨ ਵਾਲੇ ਨੌਜਵਾਨ ਹਮਲਾਵਰ ਅਜੇ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਚਾਕੂ ਕਿਉਂ ਮਾਰਿਆ ਗਿਆ? ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ:- ਕਣਕ ਦੇ ਰੇਟ 'ਚ ਕਟੌਤੀ ਦਾ ਮਾਮਲਾ, ਕਿਸਾਨਾਂ ਨੇ ਰੇਲਵੇ ਟਰੈਕ ਕੀਤੇ ਜਾਮ