ਬਠਿੰਡਾ: ਬੋਲਣ ਵੇਲੇ ਹਕਲਾਉਂਦਾ ਹੈ ਪਰ ਗੀਤ ਗਾਉਣ ਵੇਲੇ ਇੱਕ ਵੀ ਸੁਰ ਨਹੀਂ ਛੱਡਦਾ ਅਮਾਨਤ ਅਲੀ। ਬਠਿੰਡਾ ਦੇ ਬਾਬਾ ਦੀਪ ਨਗਰ ਦਾ ਵਸਨੀਕ ਅਮਾਨਤ ਅਲੀ ਸੈਂਟ ਜੌਸਫ਼ ਸਕੂਲ ਵਿੱਚ 6ਵੀਂ ਜਮਾਤ 'ਚ ਪੜ੍ਹਦਾ ਹੈ। ਅਮਾਨਤ ਦੀ ਉਮਰ 10 ਸਾਲ ਹੈ। ਅਮਾਨਤ ਅਲੀ ਨੂੰ ਬੋਲਣ ਵੇਲੇ ਕਾਫੀ ਮੁਸ਼ਕਲ ਹੁੰਦੀ ਹੈ ਪਰ ਗਾਉਣ ਵੇਲੇ ਅਮਾਨਤ ਅਲੀ ਸਾਫ਼ ਗਾਉਂਦਾ ਹੈ।
ਅਮਾਨਤ ਅਲੀ ਨੇ ਦੱਸਿਆ ਕਿ ਉਸ ਦੇ ਪਿਤਾ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਉਸ ਨੂੰ ਉਸਤਾਦ ਜੁਲਫਕਾਰ ਅਲੀ ਨੇ ਹੀ ਸੰਗੀਤ ਸਿਖਾਇਆ ਹੈ ਤੇ ਸਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਹਰ ਰੋਜ਼ 2 ਤੋਂ 3 ਘੰਟੇ ਰਿਆਜ਼ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਉਸ ਨੇ ਸੰਗੀਤ ਸਿੱਖਣ ਦੀ ਇੱਛਾ ਜ਼ਾਹਰ ਕੀਤੀ ਸੀ ਤਾਂ ਉਸ ਦਾ ਲੋਕਾਂ ਨੇ ਤੇ ਦੋਸਤਾਂ ਨੇ ਬਹੁਤ ਮਜ਼ਾਕ ਉਡਾਇਆ ਸੀ। ਹਰ ਕੋਈ ਇਹ ਕਹਿੰਦਾ ਹੁੰਦਾ ਸੀ ਕਿ ਤੂੰ ਸਾਫ ਤਰੀਕੇ ਨਾਲ ਤਾਂ ਬੋਲ ਨਹੀਂ ਪਾਉਂਦਾ ਤਾਂ ਗੀਤ ਕਿਵੇਂ ਗਾਵੇਂਗਾ।
ਅਮਾਨਤ ਅਲੀ ਨੇ ਦੱਸਿਆ ਕਿ ਉਹ ਹੁਣ ਤੱਕ ਕਾਫੀ ਗੀਤ ਗਾ ਚੁੱਕਿਆ ਹੈ ਪਰ ਉਸ ਨੂੰ ਅਜੇ ਤੱਕ ਕੋਈ ਅਜਿਹਾ ਪਲੇਟਫਾਰਮ ਨਹੀਂ ਮਿਲਿਆ ਕਿ ਜਿੱਥੇ ਉਹ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਸਕੇ। ਅਮਾਨਤ ਅਲੀ ਦਾ ਕਹਿਣਾ ਹੈ ਕਿ ਉਸਦਾ ਸੁਪਨਾ ਹੈ ਕਿ ਉਹ ਵੱਡਾ ਹੋ ਕੇ ਇੱਕ ਕਾਮਯਾਬ ਸੰਗੀਤਕਾਰ ਬਣੇ।
ਅਮਾਨਤ ਅਲੀ ਦੇ ਉਸਤਾਦ ਜੁਲਫਕਾਰਅਲੀ ਦਾ ਕਹਿਣਾ ਹੈ ਕਿ ਅਮਾਨਤ ਅਲੀ ਨੂੰ ਰੱਬ ਵੱਲੋਂ ਬਖਸ਼ਿਸ਼ ਹੈ। ਉਹ ਜਲਦ ਹੀ ਸੁਰਾਂ ਨੂੰ ਪਕੜ ਲੈਂਦਾ ਹੈ ਅਤੇ ਠੀਕ ਢੰਗ ਨਾਲ ਗਾ ਲੈਂਦਾ ਹੈ। ਉਸਤਾਦ ਨੇ ਦੱਸਿਆ ਕਿ ਅਮਾਨਤ ਵਿੱਚ ਕਾਫੀ ਕੈਲੀਬਰ ਹੈ। ਅਮਾਨਤ ਅਲੀ ਦਾ ਕਹਿਣਾ ਹੈ ਕਿ ਉਹ ਕਾਫੀ ਗੀਤ ਗਾ ਚੁੱਕਿਆ ਹੈ ਪਰ ਉਸ ਨੂੰ ਅਜੇ ਤੱਕ ਕੋਈ ਅਜਿਹਾ ਪਲੇਟਫਾਰਮ ਨਹੀਂ ਮਿਲਿਆ ਕਿ ਜਿੱਥੇ ਉਹ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਸਕੇ। ਅਮਾਨਤ ਅਲੀ ਦਾ ਕਹਿਣਾ ਹੈ ਕਿ ਉਸਦਾ ਸੁਪਨਾ ਹੈ ਕਿ ਉਹ ਵੱਡਾ ਹੋ ਕੇ ਇੱਕ ਕਾਮਯਾਬ ਸਿੰਗਰ ਬਣਨਾ ਚਾਹੁੰਦਾ ਹੈ। ਇਸ ਦੇ ਲਈ ਉਹ ਕਾਫੀ ਮਿਹਨਤ ਕਰ ਰਿਹਾ ਹੈ।
ਇਹ ਵੀ ਪੜ੍ਹੋ:ਵਿਆਹ ਵਾਲੇ ਦਿਨ ਲਾੜੀ ਹੋਈ ਘਰ 'ਚੋਂ ਰਫੂ ਚੱਕਰ, ਪੁਲਿਸ ਕਰ ਰਹੀ ਭਾਲ