ਬਠਿੰਡਾ: ਕੇਂਦਰ ਸਰਕਾਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਦੇ ਲਈ ਇਨ੍ਹਾਂ ਨੂੰ ਰੇਲਵੇ ਦੇ ਜ਼ਰੀਏ ਭੇਜਣ ਦੀ ਵਿਵਸਥਾ ਕੀਤੀ ਗਈ ਹੈ। ਇਸੇ ਲਈ ਵੱਡੇ ਰੇਲਵੇ ਜੰਕਸ਼ਨ ਉੱਤੇ ਸਪੈਸ਼ਲ ਰੇਲ ਗੱਡੀਆਂ ਚਲਾਈਆਂ ਜਾ ਰੱਹੀਆਂ ਹਨ, ਇਸੇ ਨੂੰ ਲੈ ਕੇ ਬਠਿੰਡਾ ਤੋਂ ਯੂਪੀ, ਬਿਹਾਰ ਅਤੇ ਝਾਰਖੰਡ ਦੇ ਲਈ ਦੋ ਸਪੈਸ਼ਲ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ।
ਇਹ ਰੇਲ ਗੱਡੀਆਂ ਬਠਿੰਡਾ ਜੰਕਸ਼ਨ ਤੋਂ ਸਵੇਰੇ 11 ਵਜੇ ਅਤੇ ਦੂਜੀ ਸ਼ਾਮ 5 ਵਜੇ ਪੰਜ ਨੰਬਰ ਪਲੇਟ ਫਾਰਮ ਤੋਂ ਰਵਾਨਾ ਹੋਣਗੀਆਂ। ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਹ ਰੇਲ ਗੱਡੀਆਂ ਪੂਰੇ ਤਰੀਕੇ ਨਾਲ ਲਾਕ ਕੀਤੀਆਂ ਜਾਣਗੀਆਂ ਜੋ ਸਿਰਫ਼ ਯੂਪੀ ਦੇ ਮੁਜ਼ੱਫਰਪੁਰ ਅਤੇ ਬਿਹਾਰ, ਝਾਰਖੰਡ ਵਿੱਚ ਹੀ ਖੁੱਲ੍ਹਣਗੀਆਂ।
ਇਸ ਤੋਂ ਇਲਾਵਾ ਬੀਟ ਵਾਈਜ਼ ਰੇਲਵੇ ਸਟੇਸ਼ਨ ਉੱਤੇ ਪੰਜ ਮਿਨਟ ਲਈ ਰੇਲਗੱਡੀ ਸਿਰਫ ਡਰਾਈਵਰ ਅਤੇ ਗਾਰਡ ਦੀ ਸ਼ਿਫਟਿੰਗ ਲਈ ਰੁਕੇਗੀ ਜੋ ਡਿਵੀਜਨਲ ਅਧਿਕਾਰੀ ਦੀ ਮੌਜੂਦਗੀ ਵਿੱਚ ਹੋਵੇਗੀ। ਬਠਿੰਡਾ ਜ਼ਿਲ੍ਹੇ ਤੋਂ 1200 ਪਰਵਾਸੀ ਮਜ਼ਦੂਰ ਯੂਪੀ, ਬਿਹਾਰ ਲਈ ਆਪਣੇ ਘਰ ਰਵਾਨਾ ਹੋਣਗੇ ਜਿਨ੍ਹਾਂ ਦੀ ਲਿਸਟ ਰੇਲਵੇ ਵਿਭਾਗ ਨੂੰ ਸੌਂਪ ਦਿੱਤੀ ਗਈ ਹੈ।
ਇਨ੍ਹਾਂ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਣ ਦੇ ਲਈ ਬਠਿੰਡਾ ਦੇ ਐਸਐਸਪੀ ਡਾ. ਨਾਨਕ ਸਿੰਘ ਵੱਲੋਂ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਗਿਆ। ਘਰ ਵਾਪਸੀ ਕਰਨ ਵਾਲੇ ਯੂਪੀ ਤੇ ਬਿਹਾਰ ਦੇ ਪਰਵਾਸੀ ਮਜ਼ਦੂਰਾਂ ਨੂੰ ਬਠਿੰਡਾ ਦੇ ਰੇਲਵੇ ਗਰਾਊਂਡ ਵਿੱਚ ਸੋਸ਼ਲ ਡਿਸਟੈਂਸ ਬਣਾਉਣ ਦੇ ਲਈ ਪ੍ਰਬੰਧ ਕੀਤੇ ਗਏ ਹਨ ਜਿਸ ਨੂੰ ਲੈ ਕੇ ਐਸਐਸਪੀ ਡਾ. ਨਾਨਕ ਸਿੰਘ ਬਠਿੰਡਾ ਤੋਂ ਚੱਲਣ ਵਾਲੀਆਂ ਸਪੈਸ਼ਲ ਸਮੇਂ ਟਰੇਨਾਂ ਦੇ ਨੋਡਲ ਅਫ਼ਸਰ ਹਰਮੀਤ ਸਿੰਘ ਬੈਰੀਗੇਟ ਲਗਾਉਣ ਲਈ ਬੀਐਂਡਆਰ ਵਿਭਾਗ ਦੇ ਅਧਿਕਾਰੀ ਅਤੇ ਜੀਆਰਪੀ ਪੁਲਿਸ ਵੱਲੋਂ ਰੇਲਵੇ ਗਰਾਊਂਡ ਵਿੱਚ ਪ੍ਰਬੰਧਾਂ ਨੂੰ ਲੈ ਕੇ ਜਾਇਜ਼ਾ ਲਿਆ ਗਿਆ।
ਬਠਿੰਡਾ ਤੋਂ ਰੇਲਵੇ ਨੋਡਲ ਅਧਿਕਾਰੀ ਹਰਮੀਤ ਸਿੰਘ ਨੇ ਦੱਸਿਆ ਕਿ ਬਠਿੰਡਾ ਤੋਂ ਇਹ ਰੇਲ 24 ਬੋਗੀਆਂ ਦੀ ਹੋਵੇਗੀ ਜਿਸ ਵਿੱਚ ਇੱਕ ਬੋਗੀ ਵਿੱਚ 54 ਯਾਤਰੀ ਸਵਾਰ ਰਹਿਣਗੇ ਇਸ ਤਰੀਕੇ ਨਾਲ ਕੁੱਲ 1200 ਯਾਤਰੀ ਇਸ ਮਜ਼ਦੂਰ ਸਪੈਸ਼ਲ ਰੇਲ ਗੱਡੀ ਰਾਹੀਂ ਸਫਰ ਤੈਅ ਕਰਨਗੇ।