ETV Bharat / state

ਨੌਜਵਾਨ ਨੇ ਕਬਰਸਤਾਨ ’ਚ ਜਾ ਕੇ ਖੁਦ ਨੂੰ ਲਗਾਈ ਅੱਗ, ਗੰਭੀਰ ਹਾਲਤ ਵਿੱਚ ਪੀਜੀਆਈ ਦਾਖ਼ਲ - ਬਰਨਾਲਾ ਦੇ ਪਿੰਡ ਸੁਖਪੁਰਾ

ਬਰਨਾਲਾ ਦੇ ਪਿੰਡ ਸੁਖਪੁਰਾ (Sukhpura village in Barnala) ਵਿੱਚ ਇੱਕ ਨੌਜਵਾਨ ਨੇ ਪਿੰਡ ਦੇ ਕਬਰਸਤਾਨ ’ਚ ਜਾ ਕੇ ਖੁਦ ਨੂੰ ਅੱਗ (youth set himself on fire by going to the graveyard ) ਲਗਾ ਲਈ। ਘਟਨਾਂ ਦਾ ਪਤਾ ਲੱਗਦਿਆਂ ਹੀ ਨੌਜਵਾਨ ਦੀ ਮਾਤਾ ਅਤੇ ਪਤਨੀ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਕਬਰਸਤਾਨ ’ਚ ਪੁੱਜ ਗਏ ਅਤੇ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਤਪਾ ਵਿਖੇ ਇਲਾਜ਼ ਲਈ ਦਾਖਲ ਕਰਵਾਇਆ।

ਨੌਜਵਾਨ ਨੇ ਕਬਰਸਤਾਨ ’ਚ ਜਾ ਕੇ ਖੁਦ ਨੂੰ ਲਗਾਈ ਅੱਗ

author img

By

Published : Apr 8, 2022, 6:55 AM IST

ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਪਿੰਡ ਸੁਖਪੁਰਾ (Sukhpura village in Barnala) ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਪਿੰਡ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇੱਕ ਮਜਦੂਰ ਪਰਿਵਾਰ ਨਾਲ ਸਬੰਧਿਤ ਨੌਜਵਾਨ ਨੇ ਪਿੰਡ ਦੇ ਕਬਰਸਤਾਨ ’ਚ ਜਾ ਕੇ ਖੁਦ ਨੂੰ ਅੱਗ (youth set himself on fire by going to the graveyard) ਲਗਾ ਲਈ। ਅੱਗ ਲਗਾਉਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀ ਚੱਲ ਸਕਿਆ, ਪਰ ਨੌਜਵਾਨ ਚੰਡੀਗੜ ਵਿਖੇ ਗੰਭੀਰ ’ਚ ਹਾਲਤ ’ਚ ਜ਼ੇਰੇ ਇਲਾਜ਼ ਹੈ।

ਪਿੰਡ ਦੇ ਪ੍ਰਤੱਖਦਰਸ਼ੀਆਂ ਅਨੁਸਾਰ ਅੱਗ ਲਗਾਉਣ ਵਾਲਾ ਨੌਜਵਾਨ ਪਰਮਜੀਤ ਸਿੰਘ (26) ਪੁੱਤਰ ਸੁਖਪਾਲ ਸਿੰਘ ਕਾਲ਼ਾ ਨੇ ਦੁਪਿਹਰ ਸਮੇਂ ਆਪਣੇ ਘਰ ਤੋਂ ਕਬਰਸਤਾਨ ’ਚ ਜਾ ਕੇ ਆਪਣੇ ਉਪਰ ਪੈਟਰੋਲ ਛਿੜਕ ਲਿਆ ਅਤੇ ਲਾਈਟਰ ਨਾਲ ਖੁਦ ਨੂੰ ਅੱਗ ਲਗਾ ਲਈ। ਅੱਗ ਲਗਾਉਣ ਤੋਂ ਬਾਅਦ ਨੌਜਵਾਨ ਕਬਰਸਤਾਨ ਦੇ ਅੰਦਰ ਗੇੜੇ ਦਿੰਦਾ ਰਿਹਾ ਅਤੇ ਅੱਗ ਬੁਝਣ ’ਤੇ ਲਿਟਣ ਲੱਗ ਪਿਆ।

ਇਹ ਵੀ ਪੜੋ: ਕਾਂਗਰਸ ਹਾਈਕਮਾਨ ਨੂੰ ਖੁਸ਼ ਕਰਨ 'ਚ ਲੱਗੇ ਸਿੱਧੂ, ਸੜਕ 'ਤੇ ਕਾਂਗਰਸੀਆਂ ਨਾਲ ਭਿੜੇ

ਘਟਨਾਂ ਦਾ ਪਤਾ ਲੱਗਦਿਆਂ ਹੀ ਨੌਜਵਾਨ ਦੀ ਮਾਤਾ ਅਤੇ ਪਤਨੀ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਕਬਰਸਤਾਨ ’ਚ ਪੁੱਜ ਗਏ ਅਤੇ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਤਪਾ (Government Hospital Tapa) ਵਿਖੇ ਇਲਾਜ਼ ਲਈ ਦਾਖਲ ਕਰਵਾਇਆ। ਜਿੱਥੋਂ ਡਾਕਟਰਾ ਨੇ ਮੁਢਲੀ ਦੇ ਕੇ ਜਖ਼ਮੀ ਨੌਜਵਾਨ ਨੂੰ ਪੀਜੀਆਈ ਚੰਡੀਗੜ ਨੂੰ ਰੈਫਰ ਕਰ ਦਿੱਤਾ। ਜਿੱਥੇ ਨੌਜਵਾਨ ਪਰਮਜੀਤ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਪਿੰਡ ਵਾਸੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਖ਼ਮੀ ਨੌਜਵਾਨ ਲੱਕੜ ਦਾ ਚੰਗਾ ਕਾਰੀਗਰ ਹੈ ਅਤੇ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਹੈ। ਪ੍ਰੰਤੂ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਅੱਗ ਲਗਾਉਣ ਦੀ ਘਟਨਾਂ ਨੂੰ ਇਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ਪਰਮਜੀਤ ਸਿੰਘ ਦੇ ਇੱਕ ਲੜਕੀ ਹੈ ਜਦਕਿ ਉਸਦੀ ਘਰਵਾਲੀ ਗਰਭਵਤੀ ਵੀ ਹੈ।

ਇਹ ਵੀ ਪੜੋ: ਪੰਜਾਬ ਸਰਕਾਰ ਨੇ ਇੰਨ੍ਹਾਂ ਅਫਸਰਾਂ ਹੱਥ ਸੌਂਪੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਕਮਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.