ਬਰਨਾਲਾ: ਸੂਬਾ ਸਰਕਾਰ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਦਰਮਿਆਨ ਸ਼ੁਰੂ ਹੋਏ ਵਿਵਾਦ ਦੀ ਭੇਂਟ ਆਮ ਲੋਕਾਂ ਨੂੰ ਚੜ੍ਹਨਾ ਪੈ ਰਿਹਾ ਹੈ। ਸਰਕਾਰ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਜਿੱਥੇ ਹੜਤਾਲ ਕਰਨ ਉਪਰ ਸਖ਼ਤ ਐਕਸ਼ਨ ਲੈਣ ਦੀ ਚੇਤਾਵਨੀ ਦਿੱਤੀ ਗਈ ਹੈ, ਉਥੇ ਮਾਲ ਵਿਭਾਗ ਦੇ ਪਟਵਾਰੀਆਂ ਨੇ ਇਸਦੇ ਰੋਸ ਵਿੱਚ ਵਾਧੂ ਸਰਕਲਾਂ ਦਾ ਚਾਰਜ ਛੱਡ ਦਿੱਤਾ ਹੈ।
102 ਪਿੰਡਾਂ ਦਾ ਵਾਧੂ ਚਾਰਜ ਛੱਡਿਆ: ਬਰਨਾਲਾ ਜ਼ਿਲ੍ਹੇ ਵਿੱਚ ਪਟਵਾਰੀਆਂ ਵਲੋਂ ਵਾਧੂ ਚਾਰਜ ਛੱਡਣ ਨਾਲ ਅੱਧੇ ਤੋਂ ਵੱਧ ਪਿੰਡ ਪ੍ਰਭਾਵਿਤ ਹੋ ਰਹੇ ਹਨ। ਜ਼ਿਲ੍ਹੇ ਵਿੱਚ ਕੁੱਲ 161 ਪਿੰਡਾਂ ਲਈ 120 ਸਰਕਲ ਹਨ। ਡਿਊਟੀ ਉਪਰ ਤੈਨਾਤ ਪਟਵਾਰੀਆਂ ਨੇ 102 ਪਿੰਡਾਂ ਦਾ ਵਾਧੂ ਚਾਰਜ ਛੱਡ ਦਿੱਤਾ ਹੈ। ਜਦਕਿ 59 ਪਿੰਡਾਂ ਉਪਰ ਪਟਵਾਰੀ ਆਪਣਾ ਕੰਮ ਕਰ ਰਹੇ ਹਨ। ਜ਼ਿਲ੍ਹੇ ਵਿੱਚ ਸਿਰਫ 29 ਰੈਗੂਲਰ ਪਟਵਾਰੀ ਮੌਜੂਦ ਹਨ ਅਤੇ ਜਿਹਨਾਂ ਕੋਲ 29 ਸਰਕਲਾਂ ਦੇ 35 ਪਿੰਡਾਂ ਦਾ ਆਪਣੇ ਹਿੱਸੇ ਦਾ ਕੰਮ ਜਾਰੀ ਹੈ। ਜਦਕਿ 6 ਸੇਵਾ ਮੁਕਤ ਪਟਵਾਰੀ ਕੰਟਰੈਕਟ ਤਹਿਤ 24 ਪਿੰਡਾਂ ਦਾ ਕੰਮ ਦੇਖ ਰਹੇ ਹਨ, ਜਿਹਨਾਂ ਨੇ ਵਾਧੂ ਚਾਰਜ ਨਹੀਂ ਛੱਡਿਆ ਹੈ ਅਤੇ ਇਸ ਸੰਘਰਸ਼ ਤੋਂ ਬਾਹਰ ਹਨ।
ਮੰਤਰੀ ਅਤੇ ਵਿਧਾਇਕ ਦੇ ਪਿੰਡ ਵੀ ਨਹੀਂ ਪਟਵਾਰੀ: ਪਟਵਾਰੀਆਂ ਤੋਂ ਸੱਖਣੇ ਪਿੰਡਾਂ ਵਿੱਚ ਬਰਨਾਲਾ ਤੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਜੱਦੀ ਪਿੰਡ ਕੁਰੜ ਅਤੇ ਭਦੌੜ ਤੋਂ ਵਿਧਾਇਕ ਲਾਭ ਸਿੰਘ ਦਾ ਪਿੰਡ ਉਗੋਕੇ ਵੀ ਸ਼ਾਮਲ ਹੈ। ਇਸਤੋਂ ਇਲਾਵਾ ਕਾਨੂੰਨਗੋ ਦੀਆਂ 20 ਵਿੱਚੋਂ ਤਿੰਨ ਆਸਾਮੀਆਂ ਖਾਲੀ ਸਨ, ਜਿਹਨਾਂ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ। ਪਟਵਾਰੀਆਂ ਤੋਂ ਖਾਲੀ ਪਏ ਪਿੰਡਾਂ ਵਿੱਚ ਲੋਕਾਂ ਨੂੰ ਜ਼ਮੀਨਾਂ ਸਬੰਧੀ ਮਾਮਲਿਆਂ ਤੋਂ ਇਲਾਵਾ ਸਰਟੀਫਿਕੇਟ ਸਬੰਧੀ ਤਸਦੀਕ ਲਈ ਸਮੱਸਿਆਵਾਂ ਆਉਣੀ ਸ਼ੁਰੂ ਹੋ ਗਈਆਂ ਹਨ।
- Protest against Sukhbir Badal: ਫਰੀਦਕੋਟ 'ਚ ਸੁਖਬੀਰ ਬਾਦਲ ਦੇ ਕਾਫ਼ਲੇ ਦਾ ਵਿਰੋਧ, ਅਕਾਲੀ ਵਰਕਰਾਂ 'ਤੇ ਲੱਗੇ ਵਿਰੋਧ ਕਰਨ ਵਾਲੇ ਨੌਜਵਾਨਾਂ ਦੀ ਕੁੱਟਮਾਰ ਦੇ ਇਲਜ਼ਾਮ
- Panchayats Dissolution Case: ਦੋ ਅਫ਼ਸਰਾਂ ਨੂੰ ਬਰਖ਼ਾਸਤ ਕਰਕੇ ਸਰਕਾਰ ਨੇ ਝਾੜਿਆ ਪੱਲਾ! ਕੀ ਅਫ਼ਸਰ ਲੈ ਸਕਦੇ ਹਨ ਸਰਕਾਰੀ ਫ਼ੈਸਲੇ ? ਦੇਖੋ ਖਾਸ ਰਿਪੋਰਟ
- Barnala News: ਸੋਸ਼ਲ ਮੀਡੀਆ 'ਤੇ ਅਸ਼ਲੀਲ ਵੀਡੀਓਜ਼ ਲਈ ਬਦਨਾਮ Producer Dxxx 'ਤੇ ਇੱਕ ਹੋਰ ਪਰਚਾ ਹੋਇਆ ਦਰਜ
ਸਰਕਾਰ ਦਾ ਰਵੱਈਆ ਨਹੀਂ ਸਹੀ: ਇਸ ਸਬੰਧੀ ਦ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਬਿਨ੍ਹਾਂ ਕਿਸੇ ਵਾਧੂ ਤਨਖ਼ਾਹ ਦੇ ਵਾਧੂ ਸਰਕਲਾਂ ਦਾ ਚਾਰਜ ਸੰਭਾਲ ਰਹੇ ਸਨ ਪਰ ਸਰਕਾਰ ਦਾ ਰਵੱਈਆ ਉਹਨਾਂ ਪ੍ਰਤੀ ਸਹੀ ਨਹੀਂ ਹੈ। ਜਿਸ ਕਰਕੇ ਉਹਨਾਂ ਨੂੰ ਵਾਧੂ ਸਰਕਲਾਂ ਦਾ ਚਾਰਜ ਛੱਡਣਾ ਪਿਆ ਹੈ। ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਲਈ ਸਰਕਾਰ ਜਿੰਮੇਵਾਰ ਹੈ।
ਜੱਥੇਬੰਦੀ ਦੀ ਸੂਬਾ ਕਮੇਟੀ ਦੀ ਰਾਇ ਸਲਾਹ ਨਾਲ ਅਗਲਾ ਫੈਸਲਾ: ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਆਪਣੇ ਨਵੇਂ ਬਿਆਨ ਅਨੁਸਾਰ ਸਪੱਸ਼ਟ ਨਹੀਂ ਕੀਤਾ ਕਿ ਨਵੇਂ ਪਟਵਾਰੀਆਂ ਨੂੰ ਤਨਖਾਹ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲੇਗੀ ਜਾਂ ਬੇਸਿਕ ਪੇ ਸਕੇਲ ਦਿੱਤਾ ਜਾਵੇਗਾ। ਇਸਦੇ ਨਾਲ ਹੀ 1090 ਦੀ ਭਰਤੀ ਵਿੱਚ 741 ਜਣੇ ਹੀ ਰਹਿ ਗਏ ਹਨ। 710 ਦੀ ਅਲੱਗ ਭਰਤੀ ਵਿੱਚ ਅਜੇ ਟ੍ਰੇਨਿੰਗ ਲਈ ਡੇਢ ਸਾਲ ਦਾ ਸਮਾਂ ਲੱਗੇਗਾ। ਜਦਕਿ ਨਵੀਆਂ 586 ਆਸਾਮੀਆਂ ਲਈ ਲੰਬਾ ਸਮਾਂ ਲੱਗੇਗਾ। ਇਹ ਵੀ ਹੋ ਸਕਦਾ ਹੈ ਕਿ ਇਹ ਭਰਤੀ 2027 ਦੀਆਂ ਚੋਣਾਂ ਤੱਕ ਚਲੀ ਜਾਵੇ। ਉਹਨਾਂ ਕਿਹਾ ਕਿ ਛੱਡੇ ਗਏ ਵਾਧੂ ਸਰਕਲਾਂ ਦਾ ਚਾਰਜ ਦਾ ਅਗਲਾ ਫ਼ੈਸਲਾ ਜੱਥੇਬੰਦੀ ਦੀ ਸੂਬਾ ਕਮੇਟੀ ਦੀ ਰਾਇ ਸਲਾਹ ਨਾਲ ਹੀ ਲਿਆ ਜਾਵੇਗਾ। ਉਨਾਂ ਸਮਾਂ ਇੰਨ੍ਹਾਂ ਸਰਕਲਾਂ ਦਾ ਕੰਮ ਬੰਦ ਰਹੇਗਾ।