ਬਰਨਾਲਾ: ਜ਼ਿਲ੍ਹੇ ਵਿਖੇ ਵਿਜੀਲੈਂਸ ਨੇ ਪਨਸਪ ਦੇ ਇੱਕ ਇੰਸਪੈਕਟਰ ਨੂੰ 25000 ਰੁਪਏ ਦੀ ਰਿਸ਼ਵਤ ਲੈਂਦੀਆਂ ਰੱਗੇ ਹੱਥੀ ਗ੍ਰਿਫਤਾਰ ਕੀਤਾ ਹੈ। ਮਾਮਲੇ ਸਬੰਧੀ ਅਵਤਾਰ ਸਿੰਘ ਨਾਂ ਦੇ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਕਾਰਵਾਈ ਕਰਦੇ ਹੋਏ ਪਨਸਪ ਦੇ ਇੱਕ ਇੰਸਪੈਕਟਰ ਨੂੰ ਕਾਬੂ ਕੀਤਾ।
ਮਾਮਲੇ ਸਬੰਧੀ ਵਿਜੀਲੈਂਸ ਦੇ ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਨਾਂ ਦੇ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਜਿਸ ’ਚ ਉਸਨੇ ਕਿਹਾ ਕਿ ਨਵੀਂ ਅਨਾਜ ਮੰਡੀ ਸੰਗਰੂਰ ਵਿਖੇ ਆੜਤ ਦਾ ਕੰਮ ਕਰਦਾ ਹੈ, ਜਿੱਥੇ ਉਸਦੇ ਅਨਾਜ ਦੀ ਖਰੀਦ ਕੀਤੀ ਜਾਂਦੀ ਹੈ। ਸਾਲ 2021 ਦੇ ਜ਼ੀਰੀ ਦੇ ਸੀਜ਼ਨ ਦੌਰਾਨ ਪਨਸਪ ਵਿਭਾਗ ਦੇ ਇੰਸਪਕੈਟਰ ਪੁਖਰਾਜ ਸਿੰਗਲਾ ਕੋਲੋਂ 25000 ਗੱਟੇ ਜ਼ੀਰੀ ਦੇ ਖਰੀਦੇ ਸੀ। ਉਸ ਕੋਲੋਂ ਆੜਤ ਕਮਿਸ਼ਨ ਅਤੇ ਲੇਬਰ ਦੀ ਸਾਢੇ 4 ਲੱਖ ਰੁਪਏ ਦੀ ਰਕਮ ਆੜਤ ਦਾ ਕਮਿਸ਼ਨ, ਲੇਬਰ ਦੀ ਲੈਣੀ ਰਹਿੰਦੀ ਹੈ। ਉਹ ਇਸਦੀ ਰਕਮ ਲੈਣ ਲਈ ਇੰਸਪੈਕਟਰ ਪੁਖਰਾਜ ਸਿੰਗਲਾ ਨੂੰ ਮਿਲਿਆ। ਜਿੱਥੇ ਇੰਸਪੈਕਟਰ ਨੇ ਉਸ ਕੋਲੋਂ 25 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਅਤੇ ਕਿਹਾ ਕਿ ਇਹ ਰਕਮ ਉਸ ਨੂੰ ਉਹ ਧਨੌਲਾ ਵਿਖੇ ਆ ਕੇ ਦੇ ਦਵੇ। ਜਿਸ ਤੋਂ ਬਾਅਦ ਉਸਦਾ ਕੰਮ ਹੋ ਜਾਵੇਗਾ।
ਇਸ ਤੋਂ ਬਾਅਦ ਉਕਤ ਵਿਅਕਤੀ ਨੇ ਇਸਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਦਿੱਤੀ। ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਸਰਕਾਰੀ ਗਵਾਹ ਸੁਕੇਸ਼ ਸ਼ਰਮਾ ਅਤੇ ਪ੍ਰਦੀਪ ਕੁਮਾਰ ਦੀ ਹਾਜ਼ਰੀ ਚ ਉਸ ਨੂੰ ਨਾਨਕਸਰ ਠਾਠ ਗੁਰਦੁਆਰਾ ਬਰਨਾਲਾ ਵਿਖੇ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆ ਕਾਬੂ ਕਰ ਲਿਆ ਗਿਆ। ਫਿਲਹਾਲ ਉਨ੍ਹਾਂ ਵੱਲੋਂ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜੋ: Ludhiana District Court Blast: ਡੀਜੀਪੀ ਲੁਧਿਆਣਾ ਬਲਾਸਟ ਮਾਮਲੇ ’ਚ ਕਰਨਗੇ ਵੱਡੇ ਖੁਲਾਸੇ !