ਬਰਨਾਲਾ: ਸੜਕ ਹਾਦਸਿਆਂ ਨਾਲ ਸੰਬੰਧਤ ਨਿੱਤ ਹੀ ਕਈ ਘਟਨਾਵਾਂ ਵਾਪਰਦੀਆਂ ਹਨ। ਥੋੜ੍ਹੀ ਜਿਹੀ ਲਾਪਰਵਾਹੀ ਕਾਰਨ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਬਰਨਾਲਾ (Barnala) ਜ਼ਿਲ੍ਹੇ ਦੇ ਤਪਾ ਮੰਡੀ ਵਿਖੇ ਵੀ ਅੱਜ ਸੜਕ ਹਾਦਸੇ 'ਚ ਮੋਟਰਸਾਇਕਲ ਸਵਾਰ ਬਜ਼ੁਰਗ ਦੀ ਟਰਾਲੇ ਹੇਠ ਆਉਣ ਕਾਰਨ ਦਰਦਨਾਕ ਮੌਤ ਹੋ ਗਈ। ਮ੍ਰਿਤਕ ਅਮਰਜੀਤ ਸਿੰਘ ਪੁੱਤਰ ਛੋਟਾ ਸਿੰਘ ਧੂਰੀ ਨੇੜਲੇ ਪਿੰਡ ਨੱਤ ਦਾ ਰਹਿਣ ਵਾਲਾ ਹੈ।
ਜਾਣਕਾਰੀ ਅਨੁਸਾਰ ਮੋਟਰਸਾਇਕਲ ਸਵਾਰ ਅਮਰਜੀਤ ਸਿੰਘ ਤਪਾ ਤੋਂ ਆਪਣੇ ਪਿੰਡ ਜਾ ਰਿਹਾ ਸੀ। ਜਦੋਂ ਉਹ ਰਾਮਬਾਗ ਤਪਾ ਨਜ਼ਦੀਕ ਪੁੱਜਾ ਤਾਂ ਪਿੱਛੋਂ ਆ ਰਹੇ ਇਕ ਟਰਾਲੇ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ। ਟਰਾਲਾ ਨੇ ਮੋਟਰਸਾਈਕਲ ਸਵਾਰ ਅਮਰਜੀਤ ਸਿੰਘ ਨੂੰ ਦਰੜ ਦਿੱਤਾ। ਟਰਾਲਾ ਚਾਲਕ ਟਰਾਲੇ ਸਮੇਤ ਮੌਕੇ ਤੋਂ ਫਰਾਰ ਹੋ ਗਿਆ।
ਇਸ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੋਕੇ 'ਤੇ ਹੀ ਮੋਤ ਹੋ ਗਈ। ਘਟਨਾ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ 'ਚ ਰਾਹਗੀਰ ਇਕੱਠੇ ਹੋ ਗਏ। ਜਿਨ੍ਹਾਂ ਤੁਰੰਤ ਇਸਦੀ ਸੂਚਨਾ ਪੁਲਿਸ ਮੁਲਾਜ਼ਮਾਂ ਨੂੰ ਦਿੱਤੀ। ਜਿਨ੍ਹਾਂ ਉਕਤ ਟਰਾਲੇ ਦਾ ਪਿੱਛਾ ਕਰ ਕੇ ਚਾਲਕ ਨੂੰ ਟਰਾਲੇ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ। ਟਰਾਲੇ ਚਾਲਕ ਨੇ ਪਹਿਚਾਣ ਵਜੋਂ ਆਪਣਾ ਨਾਂਅ ਜਗਤਾਰ ਸਿੰਘ ਤਪਾ ਦੱਸਿਆ।
ਮੌਕੇ ਤੇ ਪਹੁੰਚੇ ਸਬ ਇੰਸਪੈਕਟਰ (Sub Inspector) ਅਮ੍ਰਿਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਵਿਅਕਤੀ ਦੀ ਦੇਹ ਨੂੰ ਸਰਕਾਰੀ ਹਸਪਤਾਲ ਵਿੱਚ ਪੋਸਟਮਾਟਮ ਲਈ ਭੇਜ ਦਿੱਤੀ ਗਈ ਹੈ।
ਇਹ ਵੀ ਪੜ੍ਹੋ:- Tiffan bomb case: ਤੇਲ ਟੈਂਕਰ ਧਮਾਕਾ ਮਾਮਲੇ ਦੇ 3 ਦੋਸ਼ੀ ਪੁਲਿਸ ਰਿਮਾਂਡ 'ਤੇ