ਬਰਨਾਲਾ: ਪੰਜਾਬ ਵਿੱਚ ਪੰਜ ਦਿਨ ਮੀਂਹ ਪੈਣ ਤੋਂ ਬਾਅਦ ਧੁੰਦ ਅਤੇ ਠੰਢ ਨੇ ਜ਼ੋਰ ਫੜ ਲਿਆ ਹੈ। ਅੱਜ ਮੰਗਲਵਾਰ ਬਰਨਾਲਾ ਜ਼ਿਲ੍ਹੇ ਵਿੱਚ ਪਈ ਧੁੰਦ ਨੇ ਜਨ ਜੀਵਨ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ।
ਆਵਾਜਾਈ ਦੀ ਰਫ਼ਤਾਰ ਪਹਿਲਾਂ ਨਾਲੋਂ ਹੌਲੀ ਹੋ ਗਈ ਹੈ, ਉਥੇ ਧੁੰਦ ਦੇ ਨਾਲ ਨਾਲ ਠੰਢ ਦਾ ਜ਼ੋਰ ਵੀ ਤੇਜ਼ ਹੋ ਗਿਆ ਹੈ। ਮੀਂਹ ਪੈਣ ਤੋਂ ਬਾਅਦ ਠੰਢ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਅਤੇ ਤਾਪਮਾਨ ਦਾ ਪਾਰਾ 10 ਡਿਗਰੀ ਤੋਂ ਵੀ ਥੱਲੇ ਚਲਿਆ ਗਿਆ ਹੈ।
ਇਹ ਠੰਢ ਤੇ ਧੁੰਦ ਜਿੱਥੇ ਜਨਜੀਵਨ ਨੂੰ ਪ੍ਰਭਾਵਿਤ ਕਰ ਰਹੀ ਹੈ, ਉਥੇ ਇਸਦਾ ਲਾਭ ਕਣਕ ਦੀ ਫ਼ਸਲ ਲਈ ਲਾਹੇਵੰਦ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਖੇਤੀਬਾੜੀ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਭਾਵੇਂ ਜ਼ਿਆਦਾ ਮੀਂਹ ਕਾਰਨ ਸਬਜ਼ੀਆਂ ਅਤੇ ਆਲੂ ਦੀ ਫ਼ਸਲ ਨੂੰ ਥੋੜਾ ਬਹੁਤ ਨੁਕਸਾਨ ਪੁੱਜਿਆ ਹੈ, ਪਰ ਕਣਕ ਦੀ ਫ਼ਸਲ ਲਈ ਦਾ ਬਚਾਅ ਰਿਹਾ ਹੈ। ਜਿੰਨੀ ਠੰਡ ਵੱਧ ਪਵੇਗੀ, ਉਨ੍ਹਾਂ ਹੀ ਕਣਕ ਦੀ ਫ਼ਸਲ ਨੂੰ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ:IMD ਨੇ ਕੀਤੀ ਬਾਰਿਸ਼ ਦੀ ਭਵਿੱਖਬਾਣੀ, ਮੈਦਾਨੀ ਇਲਾਕਿਆਂ 'ਚ ਵਧੇਗੀ ਠੰਢ, ਪਹਾੜਾਂ 'ਚ ਹੋਰ ਹੋਵੇਗੀ ਬਰਫਬਾਰੀ