ਬਰਨਾਲਾ: ਹਾਲ ਹੀ 'ਚ ਪੰਜਾਬ ਵਿਚ ਖੇਡਾਂ ਵਤਨ ਪੰਜਾਬ ਦੀਆਂ ਕਰਵਾਇਆ ਗਿਆ ਤਾਂ ਜੋ ਹਰ ਵਰਗ ਦਾ ਖਿਡਾਰੀ ਇਸ ਵਿਚ ਭਾਗ ਲਵੇ ਅਤੇ ਮੁੜ ਤੋਂ ਖੇਡਾਂ ਨੂੰ ਪੰਜਾਬ 'ਚ ਸੁਰਜੀਤ ਕੀਤਾ ਜਾ ਸਕੇ। ਜਿਸ ਵਿਚ ਮਾਨ ਸਰਕਾਰ ਸਫਲ ਵੀ ਹੋਈ ਅਤੇ ਨੌਜਵਾਨਾਂ ਨੇ ਵੱਧ ਛੱਡ ਕੇ ਇਸ ਵਿਚ ਭਾਗ ਲੈਕੇ ਨਾਮਣਾ ਖੱਟਿਆ। ਉਥੇ ਹੀ ਬੀਤੇ ਦਿਨ ਜ਼ਿਲ੍ਹਾ ਬਰਨਾਲਾ ਦੀਆਂ 6 ਸੰਸਥਾਵਾਂ ਨੇ ਮਿਲ ਕੇ ਬਰਨਾਲਾ ਵਿਖੇ ਇਕ ਪਲੇਟਫਾਰਮ 'ਤੇ ਖੇਡਾਂ ਅਤੇ ਸਿੱਖਿਆ ਵਿੱਚ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਹਨਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਜਿਲ੍ਹਾ ਅਤੇ ਪੰਜਾਬ ਪੱਧਰ ਦੇ ਚੰਗੀਆਂ ਪੁਜ਼ੀਸਨਾਂ ਵਾਲੇ ਨੌਜਵਾਨ ਹਨ। ਜਦਕਿ ਖੇਡਾਂ ਵਿੱਚ ਰਾਸ਼ਟਰੀ, ਅੰਤਰਰਾਸ਼ਟਰੀ ਤੇ ਸੂਬਾ ਪੱਧਰ ਦੀਆਂ ਪ੍ਰਾਪਤੀਆਂ ਵਾਲੇ ਖਿਡਾਰੀ ਸ਼ਾਮਲ ਹਨ। ਇਸ ਵਿੱਚ ਬਰਨਾਲਾ ਜਿਲ੍ਹੇ ਨਾਲ ਸਬੰਧਤ 52 ਸਕੂਲਾਂ ਦੇ 285 ਵਿਦਿਆਰਥੀਆਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਬਦਲੇ ਸਨਮਾਨਿਤ ਕੀਤਾ ਗਿਆ।
ਇਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਵਿਸ਼ੇ਼ਸ ਤੌਰ 'ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਹਾਜ਼ਰ ਹੋਏ। ਜਿਹਨਾਂ ਨੇ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ।ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ 18 ਸਾਲਾਂ ਤੋਂ ਉਹਨਾਂ ਦੇ ਬਰਨਾਲਾ ਸਪੋਰਟਸ ਐਂਡ ਵੈਲਫ਼ੇਅਰ ਕਲੱਬ ਵਲੋਂ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ। ਇਸ ਤਹਿਤ ਜਿੱਥੇ ਬਰਨਾਲਾ ਜਿਲ੍ਹੇ ਦੇ ਜਿਲ੍ਹਾ, ਪੰਜਾਬ ਅਤੇ ਨੈਸ਼ਨਲ ਲੈਵਲ ਤੇ ਨਾਮ ਰੌਸ਼ਨ ਕਰਨ ਵਾਲੇ ਖਿਡਾਰੀ ਸਨਮਾਨਿਤ ਕੀਤੇ ਗਏ ਹਨ।
ਇਹ ਵੀ ਪੜ੍ਹੋ : India vs Ireland T20 WC: ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਿਆ ਭਾਰਤ, ਡਕਵਰਥ ਲੁਈਸ ਨਿਯਮ ਮੁਤਾਬਿਕ ਆਇਰਲੈਂਡ ਨੂੰ 5 ਦੌੜਾਂ ਨਾਲ ਹਰਾਇਆ
ਉਥੇ ਪੰਜਾਬ ਦੇ ਵੱਖ ਵੱਖ ਸੂਬਾ ਪੱਧਰ 'ਤੇ ਵੱਡੀ ਥਾਂ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਵੀ ਸਨਮਾਨਤ ਕੀਤਾ ਗਿਆ ਹੈ। ਇਸ ਸਮਾਗਮ ਮੌਕੇ ਮੰਤਰੀ ਮੀਤ ਹੇਅਰ ਨੇ ਪਹੁੰਚ ਕੇ ਉਹਨਾਂ ਦਾ ਹੌਂਸਲਾ ਵਧਾਇਆ ਹੈ।ਉਥੇ ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਪੰਜਾਬ ਸਰਕਾਰ ਵੱਲੋਂ ਖੇਡਾਂ ਅਤੇ ਸਿੱਖਿਆ ਨੂੰ ਉਚੇਰੇ ਪੱਧਰ 'ਤੇ ਲੈ ਕੇ ਜਾਣ ਦੀ ਗੱਲ ਕਰਦਿਆਂ ਕਿਹਾ ਕਿ ਅੱਜ ਬਰਨਾਲਾ ਸ਼ਹਿਰ ਦੇ ਲੋਕਾਂ ਨੇ ਮਿਲ ਕੇ ਬੱਚਿਆਂ ਦਾ ਹੌਸਲਾ ਵਧਾਇਆ ਹੈ। ਇਹ ਆਪਣੇ ਆਪ ਵਿੱਚ ਇੱਕ ਬਹੁਤ ਵਧੀਆ ਉਪਰਾਲਾ ਹੈ। ਇੱਥੇ ਅੰਤਰਰਾਸ਼ਟਰੀ ਉਲੰਪਿਕ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ, ਜੋ ਕਿ ਹੋਰ ਨੌਜਵਾਨ ਪੀੜ੍ਹੀ ਲਈ ਵੀ ਪ੍ਰੇਰਨਾ ਸਰੋਤ ਹਨ ਅਤੇ ਪੰਜਾਬ ਸਰਕਾਰ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਖਰਚ ਵੀ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਅੱਜ ਜਿਥੇ ਨੌਜਵਾਨ ਪੀੜ੍ਹੀ ਨਸ਼ਿਆਂ ਵਿਚ ਗਰਕ ਰਹੀ ਹੈ , ਰੁਜ਼ਗਾਰ ਨਾ ਹੋਣ ਕਰਕੇ ਅਪਰਾਧ ਦਾ ਰਾਹ ਆਪਣਾ ਰਹੀ ਹੈ ਕਿ ਜਲਦੀ ਤੋਂ ਜਲਦੀ ਪੈਸੇ ਕਮਾਇਆ ਜਾ ਸਕੇ। ਅਜਿਹੇ ਨੌਜਵਾਨਾਂ ਨੂੰ ਹੱਲਾਸ਼ੇਰੀ ਦੇਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ।