ਬਰਨਾਲਾ: ਬੀਤੇ ਦਿਨੀ ਪੁਲਿਸ ਨੇ ਇੱਕ ਲਾਪਤਾ ਨੌਜਵਾਨ ਦੇ ਕਤਲ ਦੀ ਪੁਸ਼ਟੀ ਕੀਤੀ ਸੀ ਜੋ ਕਿ ਦੀ ਉਸਦੇ ਦੋਸਤਾਂ ਵੱਲੋਂ ਅੰਜਾਮ ਦਿੱਤਾ ਗਿਆ ਸੀ। 20 ਸਾਲਾ ਸਨੀ ਕੁਮਾਰ ਨਾਮ ਦੀ ਮ੍ਰਿਤਕ ਦੇਹ ਦੀ ਭਾਲ 'ਚ ਬੀਤੀ ਦੇਰ ਰਾਤ ਪੁਲਿਸ ਨੇ ਲਾਸ਼ ਲਈ ਸਰਚ ਆਪਰੇਸ਼ਨ ਚਲਾਇਆ ਸੀ। ਕਾਫ਼ੀ ਜੱਦੋ ਜਹਿਦ ਤੋਂ ਬਾਅਦ ਮ੍ਰਿਤਕ ਦੀ ਲਾਸ਼ ਸ਼ਹਿਰ ਦੀ ਉਜਾੜ ਕਲੋਨੀ ਦੇ ਇੱਕ ਗਟਰ ਵਿੱਚੋਂ ਬਰਾਮਦ ਹੋਈ।
ਇਸ ਸਬੰਧੀ ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਲਾਪਤਾ ਨੌਜਵਾਨ ਦੇ ਕਤਲ ਨੂੰ ਲੈ ਕੇ ਮਾਮਲਾ ਦਰਜ਼ ਕਰ ਲਿਆ ਸੀ ਅਤੇ ਮੁਲਜ਼ਮਾਂ ਵੱਲੋਂ ਦੱਸੀ ਜਗ੍ਹਾ ਮੁਤਾਬਕ ਸ਼ਹਿਰ ਦੀ ਇੱਕ ਉਜਾੜ ਪਈ ਕਲੋਨੀ ਦੇ ਗਟਰ ਵਿੱਚੋਂ ਸਨੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਨੇ ਸਨੀ ਦਾ ਕਤਲ ਕਰਕੇ ਲਾਸ਼ ਦੀ ਵੱਢ ਟੁੱਕ ਕਰਕੇ ਲਾਸ਼ ਗਟਰ ਵਿੱਚ ਸੁੱਟ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਇਹ ਕਤਲ ਆਪਸੀ ਲੜਾਈ ਨੂੰ ਲੈ ਕੇ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ’ਤੇ ਮ੍ਰਿਤਕ ਦੇ ਦੋਸਤਾਂ ਵਿਰੁੱਧ ਮਾਮਲਾ ਦਰਜ਼ ਕਰਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੌਜਵਾਨ ਨੂੰ ਉਸਦੇ ਨੌਜਵਾਨਾ ਨੇ ਕਿਸੇ ਬਹਾਨੇ ਬੁਲਾ ਕੇ ਸਿਰ ਵਿੱਚ ਇੱਟ ਮਾਰ ਕੇ ਕਤਲ ਕੀਤਾ ਗਿਆ ਅਤੇ ਤੇਜ਼ ਹਥਿਆਰਾਂ ਨਾਲ ਉਸਦੀਆਂ ਲੱਤਾਂ ਵੱਢ ਕੇ ਗਟਰ ਵਿੱਚ ਸੁੱਟ ਦਿੱਤੀਆਂ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਸਾਰੇ ਮੁਲਜ਼ਮਾਂ ਨੂੰ ਕਾਬੂ ਕਰਕੇ ਕਤਲ ਦਾ ਮਾਮਲਾ ਦਰਜ਼ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਦਿੱਤੀ ਹੈ।
ਦੱਸ ਦਈਏ ਕਿ ਬਰਨਾਲਾ ਦੇ ਸੇਖਾ ਨਿਵਾਸੀ ਸਨੀ ਕੁਮਾਰ 4 ਦਸੰਬਰ ਤੋਂ ਭੇਦਭਰੇ ਹਾਲਾਤਾਂ ਵਿੱਚ ਘਰ ਤੋਂ ਚਲਾ ਗਿਆ ਸੀ। ਪਰਿਵਾਰ ਵਲੋਂ ਉਸਦੀ ਭਾਲ ਕੀਤੀ ਗਈ ਪਰ ਉਹ ਨਹੀਂ ਮਿਲਿਆ। ਜਿਸਤੋਂ ਬਾਅਦ ਪਰਿਵਾਰ ਨੇ ਸਨੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਦਰਜ਼ ਕਰਵਾਈ ਸੀ।