ਬਰਨਾਲਾ: 14 ਫਰਵਰੀ ਨੂੰ ਨਗਰ ਕੌਂਸਲ ਚੋਣਾਂ ਲਈ ਵੋਟਿੰਗ ਹੋਈ। ਜ਼ਿਲ੍ਹੇ ਵਿੱਚ ਬਰਨਾਲਾ, ਤਪਾ, ਭਦੌੜ ਅਤੇ ਧਨੌਲਾ ਵਿਖੇ ਸ਼ਾਂਤੀਪੂਰਨ ਢੰਗ ਨਾਲ ਨਗਰ ਕੌਂਸਲ ਦੀ ਵੋਟਿੰਗ ਹੋਈ। ਚੋਣਾਂ ਤੋਂ ਬਾਅਦ ਈਵੀਐਮ ਮਸ਼ੀਨਾਂ ਨੂੰ ਸਟਰਾਂਗ ਰੂਮ ਵਿੱਚ ਪੁਲਿਸ ਨਿਗਰਾਨੀ ਵਿੱਚ ਰੱਖਿਆ ਗਿਆ ਹੈ। ਦੱਸ ਦਈਏ ਕਿ ਸੰਧੂ ਪੱਤੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਦੋ ਸਟਰਾਂਗ ਰੂਮ ਬਣਾ ਕੇ ਈਵੀਐਮ ਮਸ਼ੀਨਾਂ ਰੱਖੀਆਂ ਗਈਆਂ ਹਨ। ਇਨ੍ਹਾਂ ਮਸ਼ੀਨਾਂ ਦੀ ਸੁਰੱਖਿਆ ਲਈ ਭਾਰੀ ਪੁਲਿਸ ਬਲ ਤਾਇਨਾਤ ਕੀਤੀ ਗਈ ਹੈ। ਕਾਬਿਲੇਗੌਰ ਹੈ ਕਿ 17 ਫਰਵਰੀ ਨੂੰ ਨਗਰ ਨਿਗਮ ਚੋਣਾਂ ਲਈ ਹੋਈ ਵੋਟਿੰਗ ਦੀ ਗਿਣਤੀ ਕੀਤੀ ਜਾਣੀ ਹੈ ਜਿਸ ਦੀ ਤਿਆਰੀਆਂ ’ਚ ਜ਼ਿਲ੍ਹਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਜੁੱਟ ਗਿਆ ਹੈ।
ਐਸਡੀਐਮ ਅਤੇ ਉੱਚ ਪੁਲੀਸ ਅਧਿਕਾਰੀਆਂ ਨੇ ਸਟਰਾਂਗ ਰੂਮ ਦਾ ਲਿਆ ਜਾਇਜ਼ਾ
ਦੱਸ ਦਈਏ ਕਿ ਬਰਨਾਲਾ ਦੇ ਐਸਡੀਐਮ ਅਤੇ ਉੱਚ ਪੁਲਿਸ ਅਧਿਕਾਰੀਆਂ ਵੱਲੋਂ ਸਟਰਾਂਗ ਰੂਮ ਅਤੇ ਕਾਉਂਟਿੰਗ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਗਿਆ। ਇਸ ਸਬੰਧੀ ਐਸਡੀਐਮ ਵਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਦੀ ਵੋਟਿੰਗ ਹੋਣ ਤੋਂ ਬਾਅਦ ਈਵੀਐਮ ਮਸ਼ੀਨਾਂ ਨੂੰ ਸਟਰਾਂਗ ਰੂਮ ਵਿੱਚ ਰੱਖਿਆ ਗਿਆ ਹੈ। ਜਿੱਥੇ 24 ਘੰਟੇ ਪੁਲਿਸ ਬਲ ਤਾਇਨਾਤ ਕੀਤੀ ਗਈ ਹੈ। ਸਟਰਾਂਗ ਰੂਮ ਦੀਆਂ ਖਿੜਕੀਆਂ ਇੱਟਾਂ ਨਾਲ ਬੰਦ ਕਰਕੇ ਗੇਟਾਂ ਨੂੰ ਸੀਲ ਕੀਤਾ ਗਿਆ ਹੈ। ਇਸ ਥਾਂ 'ਤੇ ਉਮੀਦਵਾਰ ਅਤੇ ਪੋਲਿੰਗ ਏਜੰਟ ਤੋਂ ਬਿਨਾਂ ਕਿਸੇ ਨੂੰ ਆਉਣ ਦੀ ਇਜਾਜ਼ਤ ਨਹੀਂ ਹੈ। ਇਸ ਤੋਂ ਇਲਾਵਾ ਸਟਰਾਂਗ ਰੂਮ ਦੀ ਬਿਜਲੀ ਸਪਲਾਈ ਠੱਪ ਕਰਕੇ ਸਿਰਫ਼ ਲਾਈਟਾਂ ਹੀ ਚਾਲੂ ਰੱਖੀਆਂ ਗਈਆਂ ਹਨ। 17 ਫਰਵਰੀ ਨੂੰ ਕਾਊਂਟਿੰਗ ਨੂੰ ਲੈ ਕੇ ਵੀ ਪੂਰੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ। ਉਥੇ ਡੀਐਸਪੀ ਵਿਲੀਅਮ ਜੇਜੀ ਨੇ ਦੱਸਿਆ ਕਿ ਈਵੀਐਮ ਮਸ਼ੀਨਾਂ ਦੇ ਸਟਰਾਂਗ ਰੂਮ ਵਿੱਚ ਸੁਰੱਖਿਆ ਲਈ ਭਾਰੀ ਪੁਲੀਸ ਬਲ ਤੈਨਾਤ ਕੀਤਾ ਗਿਆ ਹੈ। ਇਸ ਜਗ੍ਹਾ 'ਤੇ ਆਉਣ ਵਾਲੇ ਹਰ ਵਿਅਕਤੀ ਦਾ ਰਿਕਾਰਡ ਰੱਖਿਆ ਜਾ ਰਿਹਾ ਹੈ।