ਬਰਨਾਲਾ : ਬਰਨਾਲਾ-ਲੁਧਿਆਣਾ ਮੁੱਖ ਸਟੇਟ ਹਾਈਵੇ ਉੱਪਰ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਦੇਰ ਸ਼ਾਮ ਹੋਏ ਇਸ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਗੰਭੀਰ ਜ਼ਖ਼ਮੀ ਹੋਏ ਹਨ। ਆਹਮੋ ਸਾਹਮਣੇ ਆ ਰਹੀ ਪਿਕਅੱਪ ਅਤੇ ਕੰਟੇਨਰ ਦਰਮਿਆਨ ਸੜਕ ਹਾਦਸਾ ਵਾਪਰਿਆ ਹੈ। ਪਿਕਅੱਪ ਗੱਡੀ ਉਪਰ ਭਾਰੀ ਕੰਟੇਨਰ ਡਿੱਗਣ ਨਾਲ ਇੱਕ ਗੱਡੀ ਸਵਾਰ ਦੀ ਮੌਕੇ ਉਪਰ ਮੌਤ ਹੋ ਗਈ। ਜਦਕਿ ਦੋ ਵਿਅਕਤੀ ਗੱਡੀ ਵਿੱਚ ਕੰਟੇਨਰ ਹੇਠਾਂ ਆ ਗਏ। ਜਿਹਨਾਂ ਨੂੰ ਕੰਟੇਨਰ ਥੱਲੇ ਤੋਂ ਕੱਢਣ ਉਪਰ ਕਰੀਬ ਦੋ ਘੰਟੇ ਦਾ ਸਮਾਂ ਲੱਗ ਗਿਆ। ਬਰਨਾਲਾ ਤੋਂ ਜੇਸੀਬੀ ਮਸ਼ੀਨ ਮੰਗਵਾ ਕੇ ਕੰਟੇਨਰ ਗੱਡੀ ਤੋਂ ਹਟਾਇਆ ਗਿਆ। ਲੋਕਾਂ ਨੇ ਟੌਲ ਕੰਪਨੀ ਉਪਰ ਭਾਰੀ ਰੋਸ ਜਤਾਇਆ ਹੈ। ਟੌਲ ਕੰਪਨੀ ਵਲੋਂ ਕੋਈ ਮਦਦ ਮੌਕੇ ਉਪਰ ਨਹੀਂ ਦਿੱਤੀ ਗਈ।
ਜੇਸੀਬੀ ਨਾਲ ਹਟਾਇਆ ਕੰਨਟੇਨਰ : ਇਸ ਮੌਕੇ ਪ੍ਰਤੱਕਖਦਰਸ਼ੀ ਲੋਕਾਂ ਨੇ ਦੱਸਿਆ ਕਿ ਕਸਬਾ ਮਹਿਲ ਕਲਾਂ ਨੇੜੇ ਲੁਧਿਆਣਾ ਵਾਲੇ ਪਾਸੇ ਤੋਂ ਮਹਿੰਦਰਾ ਪਿਕਅੱਪ ਗੱਡੀ ਆ ਰਹੀ ਸੀ। ਗੱਡੀ ਚਾਲਕ ਆਪਣੇ ਅੱਗੇ ਆ ਰਹੇ ਪਰਾਲੀ ਵਾਲੇ ਟਰੈਕਟਰ ਟਰਾਲੀ ਨੂੰ ਕਰਾਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸੇ ਦੌਰਾਨ ਸਾਹਮਣੇ ਤੋਂ ਇੱਕ ਕੰਟੇਨਰ ਆ ਰਿਹਾ ਸੀ। ਗੱਡੀ ਨਾਲ ਟੱਕਰ ਹੋਣ ਤੋਂ ਬਚਾਉਂਦੇ ਬਚਾਉਂਦੇ ਕੰਟੇਨਰ ਗੱਡੀ ਉਪਰ ਪਲਟ ਗਿਆ, ਜਿਸ ਨਾਲ ਗੱਡੀ ਸਵਾਰ ਦੀ ਮੌਕੇ ਉਪਰ ਮੌਤ ਹੋ ਗਈ। ਜਦਕਿ ਦੋ ਵਿਅਕਤੀ ਕੰਟੇਨਰ ਥੱਲੇ ਆ ਗਏ। ਪਹਿਲਾਂ ਆਸੇ ਪਾਸੇ ਦੇ ਪਿੰਡਾਂ ਦੇ ਲੋਕ ਆਪਣੇ ਟਰੈਕਟਰਾਂ ਰਾਹੀਂ ਕੰਟੇਨਰ ਨੂੰ ਗੱਡੀ ਉਪਰੋਂ ਹਟਾਉਣ ਦੀ ਕੋਸ਼ਿਸ਼ ਕਰਦੇ ਰਹੇ। ਬਾਅਦ ਵਿੱਚ ਬਰਨਾਲਾ ਤੋਂ ਜੇਸੀਬੀ ਮਸ਼ੀਨ ਲਿਆ ਕੇ ਉਸ ਨਾਲ ਕੰਟੇਨਰ ਨੂੰ ਗੱਡੀ ਤੋਂ ਹਟਾਇਆ ਗਿਆ।
- Gangster threat to contractor: ਫਿਰੋਜ਼ਪੁਰ 'ਚ ਗੈਗਸਟਰਾਂ ਦੇ ਰਹੇ ਠੇਕੇਦਾਰਾਂ ਨੂੰ ਧਮਕੀਆਂ, ਸਹਿਮੇ ਹੋਏ ਠੇਕੇਦਾਰ ਨੇ ਲਾਈ ਮਦਦ ਦੀ ਗੁਹਾਰ
- Sahil Sofat won the bronze medal: ਮੰਡੀ ਗੋਬਿੰਦਗੜ੍ਹ ਸ਼ਹਿਰ ਦੇ ਸਾਹਿਲ ਸੋਫਤ ਨੇ ਜਿੱਤਿਆ ਕਾਂਸੀ ਦਾ ਮੈਡਲ
- Chapar Mela : ਵਿਵਾਦਾਂ 'ਚ ਮਾਲਵੇ ਦਾ ਸਭ ਤੋਂ ਵੱਡਾ ਛਪਾਰ ਦਾ ਮੇਲਾ, ਪਿੰਡ ਦੀ ਪੰਚਾਇਤ ਤੇ ਆਮ ਆਦਮੀ ਪਾਰਟੀ ਦਾ ਚੇਅਰਮੈਨ ਆਹਮੋ-ਸਾਹਮਣੇ
ਇਸ ਮੌਕੇ ਪਹੁੰਚੇ ਡੀਐੱਸਪੀ ਮਹਿਲ ਕਲਾਂ ਕੰਵਰਪਾਲ ਸਿੰਘ ਨੇ ਦੱਸਿਆ ਕਿ ਕੰਟੇਨਰ ਗੱਡੀ ਉਪਰ ਡਿੱਗਣ ਕਾਰਨ ਆਵਾਜਾਹੀ ਨੂੰ ਸਮੱਸਿਆ ਆਈ ਹੈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ, ਜਦਕਿ 2 ਵਿਅਕਤੀ ਗੰਭੀਰ ਜ਼ਖ਼ਮੀ ਹਨ।