ETV Bharat / state

Chandrayaan 3: ਚੰਦਰਯਾਨ-3 ਦੀ ਸਫ਼ਲਤਾ ਲਈ ਬਰਨਾਲਾ ਦੇ ਸਕੂਲ 'ਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਕੀਤਾ ਹਵਨ

author img

By ETV Bharat Punjabi Team

Published : Aug 23, 2023, 1:48 PM IST

Chandrayaan 3: ਭਾਰਤੀ ਵਿਗਿਆਨੀਆਂ ਦੀ ਸਫ਼ਲਤਾ ਰੰਗ ਲਿਆਵੇ ਇਸ ਲਈ ਹਰ ਕੋਈ ਪ੍ਰਮਾਤਮਾ ਅੱਗੇ ਅਰਦਾਸ ਕਰ ਰਿਹਾ ਹੈ। ਬਰਨਾਲਾ ਦੇ ਸਕੂਲ 'ਚ ਵੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਵਨ ਕੀਤਾ।

ਚੰਦਰਯਾਨ-3 ਦੀ ਸਫ਼ਲਤਾ ਲਈ ਬਰਨਾਲਾ ਦੇ ਸਕੂਲ 'ਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਕੀਤਾ ਹਵਨ

ਬਰਨਾਲਾ ਦੇ ਸਕੂਲ 'ਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਕੀਤਾ ਹਵਨ

ਬਰਨਾਲਾ: ਭਾਰਤ ਵੱਲੋਂ ਖੋਜ ਕਾਰਜ਼ਾਂ ਲਈ ਚੰਦਰਯਾਨ-3 ਚੰਦਰਮਾ ਉਪਰ ਭੇਜਿਆ ਗਿਆ ਹੈ। ਚੰਦਰਯਾਨ-3 ਦੀ ਸਫ਼ਲਤਾ ਲਈ ਜਿੱਥੇ ਸਮੁੱਚੇ ਭਾਰਤ ਵਾਸੀ ਪਰਮਾਤਮਾ ਅੱਗੇ ਪ੍ਰਾਰਥਨਾ ਕਰ ਰਹੇ ਹਨ, ਉਥੇ ਬਰਨਾਲਾ ਸ਼ਹਿਰ ਦੇ ਗਾਂਧੀ ਆਰੀਆ ਸਕੂਲ ਵਿੱਚ ਚੰਦਰਯਾਨ-3 ਦੀ ਸਫ਼ਲਤਾ ਲਈ ਹਵਨ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਦੀ ਅਪੀਲ ਉਪਰ ਸਕੂਲ ਅਧਿਆਪਕਾਂ ਨੇ ਮਿਲ ਕੇ ਸਕੂਲ ਵਿੱਚ ਹਵਨ ਕਰਕੇ ਚੰਦਰਯਾਨ-3 ਦੀ ਸਫ਼ਲਤਾ ਲਈ ਪ੍ਰਾਰਥਨਾ ਕੀਤੀ।

ਇਸ ਮੌਕੇ ਗੱਲਬਾਤ ਕਰਦਿਆਂ ਪੰਡਤ ਸ੍ਰੀ ਰਾਮ ਸ਼ਾਸਤਰੀ ਅਤੇ ਸਕੂਲ ਪ੍ਰਿੰਸੀਪਲ ਰਾਜ ਮਹਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੇ ਵਿਗਿਆਨੀਆਂ ਨੇ ਬਹੁਤ ਯਤਨ ਕਰਕੇ ਚੰਦਰਮਾ ਉਪਰ ਚੰਦਰਯਾਨ-3 ਭੇਜਿਆ ਹੈ, ਜੋ ਚੰਦਰਮਾ ਉਪਰ ਖੋਜ ਕਾਰਜਾਂ ਲਈ ਭੇਜਿਆ ਗਿਆ ਹੈ। ਸਾਰੇ ਦੇਸ਼ ਵਾਸੀ ਚੰਦਰਯਾਂਨ ਦੀ ਸਫ਼ਲਤਾ ਲਈ ਪ੍ਰਾਰਥਨਾ ਕਰ ਰਹੇ ਹਨ। ਇਸੇ ਨੂੰ ਲੈ ਕੇ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਸਾਡੇ ਕੋਲ ਬੇਨਤੀ ਕੀਤੀ ਸੀ ਕਿ ਚੰਦਰਯਾਨ-3 ਦੀ ਸਫ਼ਲਤਾ ਲਈ ਰੱਬ ਅੱਗੇ ਪ੍ਰਾਰਥਨਾ ਕੀਤੀ ਜਾਵੇ ਤਾਂ ਕਿ ਇਹ ਮਿਸ਼ਨ ਕਾਮਯਾਬ ਹੋ ਸਕੇ। ਜਿਸ ਤਹਿਤ ਸਕੂਲ ਦੇ ਸਮੂਹ ਸਟਾਫ਼ ਅਤੇ ਬੱਚਿਆਂ ਨੇ ਮਿਲ ਕੇ ਸਕੂਲ ਵਿੱਚ ਚੰਦਰਯਾਨ-3 ਦੀ ਸਫ਼ਲਤਾ ਲਈ ਹਵਨ ਕੀਤਾ ਹੈ। ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਹੈ ਕਿ ਚੰਦਰਯਾਨ ਸਫ਼ਲਤਾਪੂਰਵਕ ਚੰਦਰਮਾ ਉਪਰ ਪਹੁੰਚ ਸਕੇ ਤਾਂ ਕਿ ਦੇਸ਼ ਦੇ ਵਿਗਿਆਨੀਆਂ ਵਲੋਂ ਕੀਤੀ ਮਿਹਨਤ ਰੰਗ ਲਿਆ ਸਕੇ। ਜਿਸ ਨਾਲ ਸਾਡੇ ਦੇਸ਼ ਅਤੇ ਵਿਗਿਆਨੀਆਂ ਦਾ ਨਾਮ ਪੂਰੀ ਦੁਨੀਆਂ ਉਪਰ ਰੌਸ਼ਨ ਹੋ ਸਕੇ।

ਵਿਦਿਆਰਥੀਆਂ 'ਚ ਖੁਸੀ: ਉਥੇ ਹੀ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਕਿਹਾ ਕਿ ਅਸੀਂ ਟੀਵੀ ਉਪਰ ਦੇਖਦੇ ਰਹੇ ਹਾਂ ਕਿ ਸਾਡੇ ਵਿਦਿਆਰਥੀਆਂ ਨੇ ਚੰਦਰਮਾ ਉਪਰ ਖੋਜ ਕਾਰਜ਼ਾਂ ਲਈ ਚੰਦਰਯਾਨ-3 ਬਣਾਇਆ ਹੈ। ਸਾਡੇ ਵਿਗਿਆਨੀਆਂ ਨੇ ਬਹੁਤ ਮਿਹਨਤ ਕਰਕੇ ਚੰਦਰਯਾਨ-3 ਚੰਦਰਮਾ ਉਪਰ ਖੋਜ ਕਾਰਜ਼ਾਂ ਲਈ ਭੇਜਿਆ ਹੈ। ਇਸ ਲਈ ਅਸੀਂ ਸਕੂਲ ਅਧਿਆਪਕਾਂ ਅੱਗੇ ਹਵਨ ਪ੍ਰਾਰਥਨਾ ਕਰਨ ਦੀ ਬੇਨਤੀ ਕੀਤੀ ਸੀ, ਜਿਸਨੂੰ ਅਧਿਆਪਕਾਂ ਨੇ ਮੰਨਿਆ ਅਤੇ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕਾਂ ਨੇ ਪ੍ਰਮਾਤਮਾ ਅੱਗੇ ਚੰਦਰਯਾਨ ਦੀ ਸਫ਼ਲਤਾ ਲਈ ਹਵਨ ਕਰਕੇ ਪ੍ਰਾਰਥਨਾ ਕੀਤੀ ਹੈ ਤਾਂ ਕਿ ਸਾਡੇ ਦੇਸ਼ ਦੇ ਵਿਗਿਆਨੀਆਂ ਦੀ ਮਿਹਨਤ ਰੰਗ ਲਿਆ ਸਕੇ। ਉਹਨਾਂ ਕਿਹਾ ਕਿ ਸਾਰੇ ਦੇਸ਼ ਵਾਸੀਆਂ ਦੀ ਉਮੀਦ ਹੈ ਕਿ ਸਾਡਾ ਦੇਸ਼ ਤਰੱਕੀ ਕਰੇ ਅਤੇ ਅੱਗੇ ਵਧੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.