ETV Bharat / state

'ਪਰਾਲੀ ਨੂੰ ਅੱਗ ਲਾਉਣਾ ਸਾਡਾ ਸੌਂਕ ਨਹੀਂ ਸਗੋਂ ਮਜ਼ਬੂਰੀ ਐ' - stubble burning issue in punjab

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪਰਾਲੀ ਦਾ ਮੁੱਦਾ ਕਿਸਾਨਾਂ ਅਤੇ ਸਰਕਾਰਾਂ ਦਾ ਸਾਹਮਣੇ ਆ ਖੜ੍ਹਾ ਹੋ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਢੁਕਵਾਂ ਹੱਲ ਨਹੀਂ ਦਿੱਤਾ ਇਸ ਲਈ ਉਹ ਇਸ ਵਾਰ ਵੀ ਪਰਾਲੀ ਨੂੰ ਅੱਗ ਲਾਉਣਗੇ।

'ਪਰਾਲੀ ਨੂੰ ਅੱਗ ਲਾਉਣਾ ਸਾਡਾ ਸੌਂਕ ਨਹੀਂ ਸਗੋਂ ਮਜ਼ਬੂਰੀ ਐ'
author img

By

Published : Oct 3, 2019, 9:51 PM IST

ਬਰਨਾਲਾ: ਇਸ ਵੇਲੇ ਪੰਜਾਬ ਦੇ ਖੇਤਾਂ ਵਿੱਚ ਲਹਿਰਾ ਰਹੀ ਹਰੀ ਭਰੀ ਝੋਨੇ ਦੀ ਫ਼ਸਲ ਨੂੰ ਵੇਖ ਕੇ ਕਿਸਾਨਾਂ ਦੇ ਚਿਹਰੇ ਤੇ ਖ਼ੁਸੀ ਤਾਂ ਜ਼ਰੂਰ ਹੈ ਪਰ ਉਨ੍ਹਾਂ ਨੂੰ ਇਸ ਗੱਲ ਦਾ ਫ਼ਿਕਰ ਵੀ ਹੈ ਕਿ ਇਸ ਤੋਂ ਬਾਅਦ ਜੋ ਪਰਾਲੀ ਬਚੇਗੀ ਉਸ ਦਾ ਕੀ ਹੱਲ ਕੱਢਿਆ ਜਾਵੇ.

'ਪਰਾਲੀ ਨੂੰ ਅੱਗ ਲਾਉਣਾ ਸਾਡਾ ਸੌਂਕ ਨਹੀਂ ਸਗੋਂ ਮਜ਼ਬੂਰੀ ਐ'

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪਰਾਲੀ ਦਾ ਮੁੱਦਾ ਵੱਡੇ ਪਹਾੜ ਵਾਂਗ ਸਾਹਮਣੇ ਖੜ੍ਹਾ ਹੈ, ਨਾ ਤਾਂ ਸਰਕਾਰ ਨੇ ਕਿਸਾਨਾਂ ਨੂੰ ਕੋਈ ਢੁਕਵਾਂ ਹੱਲ ਦਿੱਤਾ ਅਤੇ ਨਾਂ ਹੀ ਕਿਸਾਨ ਪਾਰਲੀ ਸਾੜਨ ਤੋਂ ਪਿੱਛੇ ਹਟਦੇ ਹਨ।

ਇਸ ਵੇਲੇ ਦੇ ਵੱਡੇ ਮੁੱਦੇ ਨੂੰ ਲੈ ਕੇ ਜਦੋਂ ਕਿਸਾਨਾਂ ਨਾਲ਼ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪਰਾਲੀ ਦੇ ਨਿਪਟਾਰੇ ਲਈ ਜੋ ਸੰਦ ਨੇ ਉਨ੍ਹਾਂ ਦੀ ਕੀਮਤ ਹੀ 10-12 ਲੱਖ ਹੈ, ਛੋਟਾ ਕਿਸਾਨ ਤਾਂ ਜ਼ਮੀਨ ਵੇਚ ਕੇ ਹੀ ਇਹ ਸੰਦ ਲੈ ਸਕਦਾ। ਇਸ ਦੇ ਨਾਲ਼ ਹੀ ਕਿਹਾ ਕਿ ਪਰਾਲੀ ਨੂੰ ਅੱਗ ਲਾਉਣਾ ਸਾਡਾ ਸ਼ੌਂਕ ਨਹੀਂ ਸਗੋਂ ਉਨ੍ਹਾਂ ਦੀ ਮਜ਼ਬੂਰੀ ਹੈ।

ਇਸ ਦੇ ਨਾਲ਼ ਇਹ ਵੀ ਦੱਸਿਆ ਕਿ ਇੱਕ ਕਿੱਲੇ ਦੀ ਪਰਾਲੀ ਨੂੰ ਜੇ ਜ਼ਮੀਨ ਵਿੱਚ ਖ਼ਪਤ ਕਰਨਾ ਹੋਵੇ ਤਾਂ ਇਸ ਤੇ 5 ਤੋਂ 7 ਹਜ਼ਾਰ ਦਾ ਖ਼ਰਚਾ ਆ ਜਾਂਦਾ ਹੈ। ਸਰਕਾਰ ਉਨ੍ਹਾਂ ਦੀ ਪਰਾਲੀ ਦੇ ਨਿਪਟਾਰੇ ਲਈ ਕੋਈ ਵੀ ਮਦਦ ਨਹੀਂ ਕਰ ਰਹੀ ਹੈ। ਇਸ ਦੇ ਨਾਲ਼ ਹੀ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਨੂੰ ਘੱਟੋ-ਘੱਟ 5 ਹਜ਼ਾਰ ਦਾ ਮੁਆਵਜ਼ਾ ਦੇਵੇ।

ਇਸ ਦੌਰਾਨ ਕੁਝ ਕਿਸਾਨਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਵੀ ਇਸ ਗੱਲ ਦਾ ਇਲਮ ਹੈ ਕਿ ਇਸ ਨਾਲ਼ ਉਨ੍ਹਾਂ ਨੂੰ ਵੀ ਬਿਮਾਰੀਆਂ ਲੱਗਦੀਆਂ ਨੇ ਪਰ ਉਨ੍ਹਾਂ ਅੱਗੇ ਮੁਸੀਬਤ ਇਹ ਵੀ ਹੈ ਕਿ ਇੱਕ ਤਾਂ ਫ਼ਸਲਾ ਦਾ ਪੂਰਾ ਮੁੱਲ ਨਹੀਂ ਮਿਲਦਾ ਤੇ ਦੂਜਾ ਰਹਿੰਦ ਖੂਹੰਦ ਟਿਕਾਣੇ ਲਾਉਣ ਲਈ ਵੀ ਉਨ੍ਹਾਂ ਨੂੰ ਆਪਣੀਆਂ ਹੀ ਜੇਬਾਂ ਵਿੱਚ ਝਾਤ ਮਾਰਨੀ ਪੈਂਦੀ ਹੈ।

ਇਸ ਪੂਰੇ ਮੁੱਦੇ ਬਾਰੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਦਾ ਕੋਈ ਢੁੱਕਵਾਂ ਹੱਲ ਕੱਢੇ ਤਾਂ ਜੋ ਕਰਜ਼ੇ ਵਿੱਚ ਡੁੱਬੇ ਕਿਸਾਨਾਂ ਤੇ ਹੋਰ ਬੋਝ ਨਾ ਪਵੇ ਅਤੇ ਵਾਤਾਵਰਨ ਦਾ ਵੀ ਤਾਲਮੇਲ ਬਣਿਆ ਰਹੇ।

Intro:Body:

jyoti

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.